ਇਹ ਕਿਸਾਨ ਗੁਲਾਬ ਦਾ ਇਤਰ ਬਣਾ ਕੇ ਕਰਦਾ ਹੈ , 6 ਏਕੜ ਖੇਤ ਤੋਂ 8 ਲੱਖ ਰੁਪਏ ਕਮਾਈ

ਹਰਿਆਣਾ ਦੇ ਕੈੱਥਲ ਦੇ ਬਰੋਲਾ ਦੇ ਇੱਕ ਕਿਸਾਨ ਕੁਸ਼ਲ ਪਾਲ ਦੂਸਰੇ ਕਿਸਾਨਾਂ ਲਈ ਮਿਸਾਲ ਬਣ ਗਏ ਹਨ। ਅੱਜ ਗੁਲਾਬ ਦੀ ਇੱਕ ਕਿਸਮ ਬੁਲਗਾਰੀਆ ਦੀ ਖੇਤੀ ਕਰਕੇ ਪ੍ਰਤੀ ਏਕੜ ਲੱਖਾਂ ਰੁਪਏ ਕਮਾ ਰਹੇ ਹਨ। ਉਹ ਪਿਛਲੇ ਕੁਝ ਸਾਲਾਂ ਤੋਂ ਇਤਰ ਤੇ ਗੁਲਾਬ ਜਲ ਵੇਚ ਰਹੇ ਹਨ।

ਅਰਬ ਦੇ ਦੇਸ਼ਾਂ ਵਿੱਚ ਬੁਲਗਾਰੀਆ ਗੁਲਾਬ ਤੋਂ ਬਣਾਏ ਇਤਰ ਦੀ ਬਹੁਤ ਮੰਗ ਹੈ।  ਉਹ ਪਿਛਲੇ ਕੁਝ ਸਾਲਾਂ ਤੋਂ ਇਤਰ ਤੇ ਗੁਲਾਬ ਜਲ ਵੇਚ ਰਹੇ ਹਨ। ਅਰਬ ਦੇਸ਼ਾਂ ਵਿੱਚ ਬਲਗਾਰੀਆ ਗੁਲਾਬ ਤੋਂ ਬਣਾਏ ਇਤਰ ਦੀ ਬਹੁਤ ਮੰਗ ਹੈ।

ਕਿੰਜ ਬਣਾਉਂਦੇ ਇਤਰ

1. ਕੁਸ਼ਲ ਪਾਲ ਸਰੋਹੀ ਅਨੁਸਾਰ ਤਾਂਬੇ ਦੇ ਵੱਡੇ ਬਰਤਣ ਵਿੱਚ ਪਾਣੀ ਤੇ ਗੁਲਾਬ ਦੇ ਫੁੱਲ ਪਾ ਦਿੱਤੇ ਜਾਂਦੇ ਹਨ। ਇਸ ਤੋਂ ਬਾਅਦ ਉੱਪਰ ਮਿੱਟੀ ਦਾ ਲੇਪ ਕਰਕੇ ਬਰਤਣਾ ਹੇਠਾਂ ਅੱਗ ਬਾਲੀ ਜਾਂਦੀ ਹੈ।

2. ਭਾਫ਼ ਦੇ ਰੂਪ ਵਿੱਚ ਗੁਲਾਬ ਜਲ ਤੇ ਗੁਲਾਬ ਇਤਰ ਇੱਕ ਬਰਤਣ ਵਿੱਚ ਇਕੱਠਾ ਹੋ ਜਾਂਦਾ ਹੈ।

3. ਗੁਲਾਬ ਦਾ ਇਤਰ ਸਿਰਫ਼ ਤਾਂਬੇ ਦੇ ਬਰਤਣ ਵਿੱਚ ਨਿਕਲ ਜਾਂਦਾ ਹੈ। ਕਈ ਜਗ੍ਹਾ ਕੰਡੇਸਿੰਗ ਵਿਧੀ ਤੋਂ ਅਰਕ ਵੀ ਕੱਢਿਆ ਜਾਂਦਾ ਹੈ ਪਰ ਆਸਵਨ ਵਿਧੀ ਜ਼ਿਆਦਾ ਕਾਰਗਰ ਹੈ। ਇੱਕ ਕੁਇੰਟਲ ਫੁੱਲਾਂ ਵਿੱਚ ਸਿਰਫ਼ 20 ਗ੍ਰਾਮ ਇਤਰ ਨਿਕਲਦਾ ਹੈ।

4. ਕੌਮਾਂਤਰੀ ਮਾਰਕੀਟ ਵਿੱਚ ਇੱਕ ਕਿੱਲੋਗਰਾਮ ਇਤਰ ਦਾ ਮੁੱਲ ਕਰੀਬ 4 ਲੱਖ ਰੁਪਏ ਹੈ।

ਛੇ ਏਕੜ ਵਿੱਚ ਕਰਦੇ ਗੁਲਾਬ ਦੀ ਖੇਤੀ

ਕੁਸ਼ਲ ਪਾਲ ਸਰੋਹੀ ਨੇ ਦੱਸਿਆ ਕਿ ਛੇ ਏਕੜ ਵਿੱਚ ਗੁਲਾਬ ਦੀ ਖੇਤੀ ਕਰ ਰਹੇ ਹਨ। ਨਵੰਬਰ ਤੇ ਦਸੰਬਰ ਵਿੱਚ ਇਸ ਦੀ ਕਲਮ ਦੀ ਕਟਾਈ ਹੁੰਦੀ ਹੈ। ਇਸ ਦੌਰਾਨ ਕਲਮ ਲਾਈ ਜਾਂਦੀ ਹੈ। ਮਾਰਚ ਤੇ ਅਪ੍ਰੈਲ ਮਹੀਨੇ ਵਿੱਚ ਇਸ ‘ਤੇ ਫੁੱਲ ਆਉਣੇ ਸ਼ੁਰੂ ਹੋ ਜਾਂਦੇ ਹਨ।

ਗੁਲਾਬ ਦੇ ਫੁੱਲਾਂ ਦੀਆਂ ਇੱਕ ਹਜ਼ਾਰ ਕਿਸਮਾਂ ਹਨ ਪਰ ਇਤਰ ਬੁਲਗਾਰੀਆ ਗੁਲਾਬ ਵਿੱਚੋਂ ਹੀ ਨਿਕਲਦਾ ਹੈ। ਜੇਕਰ ਫੁੱਲਾਂ ਦੀ ਫ਼ਸਲ ਠੀਕ-ਠੀਕ ਰਹੇ ਤਾਂ ਇਸ ਕਿਸਮ ਤੋਂ ਛੇ ਏਕੜ ਤੇ ਤਿੰਨ ਤੋਂ ਅੱਠ ਲੱਖ ਰੁਪਏ ਕਮਾ ਸਕਦੇ ਹਨ। ਇਸੇ ਕਾਰਨ ਕੁਸ਼ਲ ਪਾਲ ਨੂੰ ਕਈ ਵਾਰ ਕੌਮੀ ਤੇ ਸੂਬਾ ਪੱਧਰੀ ਐਵਾਰਡ ਮਿਲੇ ਹਨ। ਇੰਨਾ ਹੀ ਨਹੀਂ ਬਲਕਿ ਹਰਿਆਣਾ ਦੇ ਗਵਰਨਰ ਕਪਤਾਨ ਸਿੰਘ ਸੌਲੰਕੀ ਵੀ ਉਸ ਦਾ ਫਾਰਮ ਦੇਖਣ ਜਾ ਚੁੱਕੇ ਹਨ।

ਪ੍ਰਤੀ ਏਕੜ ਗੁਲਾਬ ਦੀ ਖੇਤੀ ਤੇ ਕਿੰਨਾ ਆਉਂਦਾ ਖ਼ਰਚ

ਨਵੰਬਰ ਤੇ ਦਸੰਬਰ ਵਿੱਚ ਗੁਲਾਬ ਦੇ ਪੌਦਿਆਂ ਦੀ ਕਾਟ-ਛਾਂਟ ਹੁੰਦੀ ਹੈ। ਇਸੇ ਦੌਰਾਨ ਨਵੀਂ ਕਲਮਾਂ ਵੀ ਲਈਆਂ ਜਾਂਦੀਆਂ ਹਨ। ਕੁਸ਼ਲ ਪਾਲ ਮੁਤਾਬਕ ਇੱਕ ਏਕੜ ਵਿੱਚ ਬੁਲਗਾਰੀਆ ਗੁਲਾਬ ਲਾਉਣ ਵਿੱਚ ਚਾਰ ਹਜ਼ਾਰ ਰੁਪਏ ਦੇ ਕਰੀਬ ਖ਼ਰਚ ਆਉਂਦਾ ਹੈ।

ਇੱਕ ਏਕੜ ਵਿੱਚ ਕਰੀਬ ਹਜ਼ਾਰ ਕਲਮਾਂ ਲਾਈਆਂ ਜਾ ਸਕਦੀਆਂ ਹਨ। ਇਹ ਤਿੰਨ ਮਹੀਨੇ ਵਿੱਚ ਤਿਆਰ ਹੋ ਜਾਂਦੀਆਂ ਹਨ। ਇੱਕ ਵਾਰ ਲਾਇਆ ਗੁਲਾਬ 15 ਸਾਲ ਤੱਕ ਫੁੱਲ ਦੇਣ ਦੇ ਕੰਮ ਆਉਂਦਾ ਹੈ।

ਜ਼ਿਆਦਾ ਜਾਣਕਾਰੀ ਲਈ ਵੀਡੀਓ ਦੇਖ

Sh. Kushal Pal Sirohi s/o Harender Singh
Village -Barola (Chandana)
Phone -01746-222222