ਜੇਕਰ ਪੈਟਰੋਲ ਅਤੇ ਡੀਜ਼ਲ ‘ਤੇ ਜੀ.ਐਸ.ਟੀ. ਲੱਗਦਾ ਹੈ ਤਾਂ ਏਨੇ ਰੁਪਏ ਘੱਟ ਜਾਣਗੇ ਰੇਟ

July 9, 2017

ਕੇਂਦਰ ਸਰਕਾਰ ਵੱਲੋਂ ਜੀ.ਐਸ.ਟੀ. ਲਾਗੂ ਕਰਨ ਦੇ ਕੀਤੇ ਐਲਾਨ ਤੋਂ ਲੈ ਕੇ ਅੱਜ ਤੱਕ ਵਪਾਰੀ ਵਰਗ ਸੜਕਾਂ ‘ਤੇ ਸਰਕਾਰ ਿਖ਼ਲਾਫ਼ ਧਰਨੇ ਮੁਜ਼ਾਹਰੇ ਕਰ ਰਿਹਾ ਹੈ | ਕੇਂਦਰ ਸਰਕਾਰ ਨੇ ਲਗਭਗ 19 ਵਸਤਾਂ ਛੱਡ ਕੇ ਬਾਕੀ ਸਾਰੀਆਂ ਵਸਤਾਂ ‘ਤੇ ਵੱਖ-ਵੱਖ ਤਰ੍ਹਾਂ ਦਾ ਜੀ.ਐਸ.ਟੀ. ਟੈਕਸ ਲਾ ਕੇ ਉਨ੍ਹਾਂ ਨੂੰ ਟੈਕਸ ਦੇ ਘੇਰੇ ‘ਚ ਲੈ ਆਂਦਾ ਹੈ |

ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਕ ਸੂਬੇ ਤੋਂ ਦੂਸਰੇ ‘ਚ ਸੂਬੇ ਵਿਚ ਵਸਤਾਂ ਦੀ ਢੋਆ-ਢੋਆਈ ਲਈ ਟਰੱਕਾਂ ਅਤੇ ਰੇਲ ਗੱਡੀਆਂ ਆਦਿ ਵਿਚ ਵਰਤੇ ਜਾ ਰਹੇ ਡੀਜ਼ਲ ਤੇ ਪੈਟਰੋਲ ਨੂੰ ਕੇਂਦਰ ਸਰਕਾਰ ਨੇ ਜੀ.ਐਸ.ਟੀ. ਦੇ ਘੇਰੇ ‘ਚੋਂ ਬਾਹਰ ਰੱਖਿਆ ਹੈ, ਜਿਸ ‘ਤੇ ਵੱਡੀ ਪੱਧਰ ‘ਤੇ ਸੂਬਿਆਂ ਅਤੇ ਕੇਂਦਰ ਸਰਕਾਰ ਦੇ ਲੱਗ ਰਹੇ ਵੈਟ ਤੇ ਐਕਸਾਈਜ਼ ਡਿਊਟੀ ਕਾਰਨ ਡੀਜ਼ਲ ਅਤੇ ਪੈਟਰੋਲ ਦੇ ਰੇਟ ਅਸਮਾਨੀ ਚੜੇ ਹੋਏ ਹਨ

ਕੇਂਦਰ ਸਰਕਾਰ ਨੇ ਵਸਤਾਂ ‘ਤੇ ਵੱਧ ਤੋਂ ਵੱਧ ਜੀ.ਐਸ.ਟੀ. ਟੈਕਸ ਦਰ 28 ਫੀਸਦੀ ਰੱਖੀ ਹੈ | ਜਾਣਕਾਰੀ ਅਨੁਸਾਰ ਮਹਾਂਰਾਸ਼ਟਰ, ਮੰੁਬਈ ਅਤੇ ਨਵੀਂ ਮੁੰਬਈ ਆਦਿ ਵਿਚ ਪੈਟਰੋਲ ‘ਤੇ ਸਭ ਤੋਂ ਵੱਧ ਵੈਟ 48.83 ਫੀਸਦੀ, ਮਹਾਂਰਾਸ਼ਟਰ ਈਸਟ ਸਟੇਟ ਵਿਚ ਪੈਟਰੋਲ ‘ਤੇ 48.10,ਮੱਧ ਪ੍ਰਦੇਸ਼ ‘ਚ ਪੈਟਰੋਲ ‘ਤੇ 39.42 ਫੀਸਦੀ, ਰਾਜਸਥਾਨ ਵਿਚ ਪੈਟਰੋਲ ‘ਤੇ 33.16 ਫੀਸਦੀ ਅਤੇ ਪੰਜਾਬ ਵਿਚ ਪੈਟਰੋਲ ‘ਤੇ ਸੂਬਾ ਸਰਕਾਰ 36.49 ਫੀਸਦੀ ਅਤੇ ਡੀਜ਼ਲ ‘ਤੇ 17.48 ਫੀਸਦੀ ਵੈਟ ਲਗਾ ਰਹੀ ਹੈ|

ਮੋਦੀ ਸਰਕਾਰ ਵੱਲੋਂ ਡੀਜ਼ਲ ‘ਤੇ ਐਕਸਾਈਜ਼ ਡਿਊਟੀ 3 ਰੁਪਏ ਤੋਂ ਵਧਾ ਕੇ 17.33 ਪੈਸੇ ਅਤੇ ਪੈਟਰੋਲ ‘ਤੇ 7 ਤੋਂ ਵਧਾ ਕੇ 21.50 ਪੈਸੇ ਕਰਨ ਤੋਂ ਬਾਅਦ ਡੀਜ਼ਲ ਅਤੇ ਪੈਟਰੋਲ ਦੇ ਰੇਟ ਘਟਣ ਦਾ ਨਾਂਅ ਨਹੀਂ ਲੈ ਰਹੇ | ਪੰਜਾਬ ਵਿਚ ਸੂਬਾ ਸਰਕਾਰ ਦਾ ਵੈਟ ਅਤੇ ਕੇਂਦਰ ਸਰਕਾਰ ਦੀ ਐਕਸਾਈਜ਼ ਡਿਊਟੀ ਪਾ ਕੇ ਪੈਟਰੋਲ ‘ਤੇ ਲਗਭਗ 57.99 ਫੀਸਦੀ ਅਤੇ ਡੀਜ਼ਲ ‘ਤੇ 34.81 ਫੀਸਦੀ ਟੈਕਸ ਲੱਗੇ ਹਨ |

ਜੇਕਰ ਸਰਕਾਰਾਂ ਪੈਟਰੋਲ ਅਤੇ ਡੀਜ਼ਲ ਨੂੰ ਜੀ.ਐਸ.ਟੀ. ਦੀ ਆਖਰੀ ਹੱਦ 28 ਫੀਸਦੀ ‘ਚ ਵੀ ਲੈ ਕੇ ਆਉਂਦੀਆਂ ਹਨ ਤਾਂ ਪੰਜਾਬ ਵਿਚ ਪੈਟਰੋਲ ਲਗਭਗ 10 ਤੋਂ 15 ਅਤੇ ਡੀਜ਼ਲ ਲਗਭਗ 5 ਤੋਂ 7 ਰੁਪਏ ਪ੍ਰਤੀ ਲੀਟਰ ਸਸਤਾ ਹੋ ਸਕਦਾ ਹੈ |