ਸਰਕਾਰ ਨੇ ਖਾਦ ਤੇ ਟਰੈਕਟਰ ਉੱਤੇ ਲੱਗੇ ਜੀ ਐਸ ਟੀ ਬਿੱਲ ਵਿੱਚ ਕੀਤੀ ਏਨੇ ਫੀਸਦੀ ਦੀ ਕਟੌਤੀ

June 30, 2017

ਵਸਤੂ ਤੇ ਸੇਵਾਵਾਂ ਕਰ (ਜੀ. ਐੱਸ. ਟੀ.) ਲਾਗੂ ਕਰਨ ਤੋਂ ਕੁਝ ਘੰਟੇ ਪਹਿਲਾਂ ਸਾਰੀਆਂ ਤਾਕਤਾਂ ਨਾਲ ਲੈਸ ਜੀ. ਐੱਸ. ਟੀ. ਕੌਾਸਲ ਨੇ ਅੱਜ ਅੱਧੀ ਰਾਤ ਤੋਂ ਰਸਾਇਣਕ ਖਾਦਾਂ ‘ਤੇ ਕਰ ਦੀ ਦਰ 12 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕਰਨ ਦਾ ਫ਼ੈਸਲਾ ਕੀਤਾ ਹੈ |

ਵਿੱਤ ਮੰਤਰੀ ਅਰੁਣ ਜੇਤਲੀ ਜਿਹੜੇ ਰਾਜਾਂ ਦੇ ਪ੍ਰਤੀਨਿਧਾਂ ਦੀ ਸਾਂਝੀ ਜੀ. ਐੱਸ. ਟੀ. ਕੌਾਸਲ ਦੇ ਮੁਖੀ ਹਨ ਨੇ ਕਿਹਾ ਕਿ ਰਸਾਇਣਕ ਖਾਦਾਂ ‘ਤੇ ਕਰ ਦੀ ਦਰ ਘਟਾਉਣ ਦਾ ਫ਼ੈਸਲਾ ਲਿਆ ਹੈ ਕਿਉਂਕਿ ਇਸ ਗੱਲ ਦਾ ਖਦਸ਼ਾ ਹੈ ਕਿ ਇਸ ਨਾਲ ਖਾਦਾਂ ਦੀਆਂ ਕੀਮਤਾਂ ਵਧ ਸਕਦੀਆਂ ਹਨ | ਜਿਸਦਾ ਸਾਰੇ ਦੇਸ਼ ਵਿਚ ਕਿਸਾਨ ਜਥੇਬੰਦੀਆਂ ਲਗਾਤਾਰ ਵਿਰੋਧ ਕਰ ਰਹੀਆਂ ਸਨ |

ਜੀ. ਐੱਸ. ਟੀ. ਕੌਾਸਲ ਨੇ ਟਰੈਕਟਰਾਂ ਦੇ ਖਾਸ ਪੁਰਜਿਆਂ ‘ਤੇ ਵੀ ਟੈਕਸ ਘਟਾ ਕੇ 18 ਕਰ ਦਿੱਤੀ ਹੈ | ਇਸਤੋਂ ਪਹਿਲਾਂ ਟੈਕਸ ਦਰ 28 ਫੀਸਦੀ ਕਰਨ ਦਾ ਫੈਂਸਲਾ ਕੀਤਾ ਸੀ |ਜਿਸ ਨਾਲ ਟਰੈਕਟਰਾਂ ਦੀਆਂ ਕੀਮਤਾਂ 25000 ਤੱਕ ਵੱਧ ਜਾਣੀਆਂ ਸਨ |

ਖਾਦ ਵਿਕਰੇਤਾ ਮਨਜੀਤ ਸਿੰਘ ਦਾ ਕਹਿਣਾ ਸੀ ਕਿ ਜੀ, ਐਸ. ਟੀ. ਲੱਗਣ ਨਾਲ ਚਾਹੇ ਕਿਸਾਨਾਂ ਦੀ ਫ਼ਸਲ ਦੀ ਲਾਗਤ ਵਧ ਜਾਏਗੀ ਪਰ ਜੀ. ਐੱਸ. ਟੀ. ਲੱਗਣ ਨਾਲ ਮਨਮਰਜ਼ੀ ਮੁਤਾਬਿਕ ਜ਼ਿਆਦਾ ਤੋਂ ਜ਼ਿਆਦਾ ਮੁੱਲ ਨਹੀਂ ਲਿਆ ਜਾ ਸਕਦਾ ਹੈ | ਸਰਕਾਰ ਨੂੰ ਵਸੂਲ ਕੀਤੀ ਰਕਮ ‘ਤੇ ਟੈਕਸ ਦੇਣਾ ਪਏਗਾ|

ਇਕ ਹੋਰ ਖਾਦ ਵਿਕਰੇਤਾ  ਦਾ ਕਹਿਣਾ ਸੀ ਕਿ ਪਹਿਲੀ ਵਾਰ ਕੀਟਨਾਸ਼ਕਾਂ ਨੂੰ ਜੀ. ਐਸ. ਟੀ. ਵਿਚ ਸ਼ਾਮਿਲ ਕੀਤਾ ਗਿਆ ਹੈ ਤੇ ਇਸ ਨਾਲ ਕਿਸਾਨਾਂ ਦੀ ਫ਼ਸਲਾਂ ਦੀ ਲਾਗਤ ਵਿਚ ਵਾਧਾ ਤਾਂ ਹੋਏਗਾ ਸਗੋਂ ਡੀਲਰਾਂ ਨੂੰ ਇਸ ਦਾ ਹਿਸਾਬ ਰੱਖਣ ਲਈ ਪੇ੍ਰਸ਼ਾਨੀ ਹੋਏਗੀ |