ਮੋਟਰ ਦੀ ਇਹ ਨਵੀਂ ਤਕਨੀਕ ਕਰ ਦੇਵੇਗੀ ਕਿਸਾਨਾਂ ਦਾ ਕੰਮ ਆਸਾਨ

ਜਿਵੇਂ ਕਿ ਤੁਸੀ ਜਾਣਦੇ ਹੋ ਕਿ ਇਸ ਵਾਰ ਬਹੁਤ ਜਿਆਦਾ ਠੰਡ ਪੈ ਰਹੀ ਹੈ, ਪਰ ਕਿਸਾਨ ਵੀਰਾਂ ਨੂੰ ਇੰਨੀ ਠੰਡ ਵਿੱਚ ਵੀ ਰਾਤ ਵਿੱਚ ਫਸਲਾਂ ਨੂੰ ਪਾਣੀ ਦੇਣ ਕਾਰਨ ਮੋਟਰ ਨੂੰ ਚਲਾਉਣ ਲਈ ਜਾਣਾ ਪੈਂਦਾ ਹੈ , ਫਿਰ ਮੋਟਰ ਨੂੰ ਬੰਦ ਕਰਨ ਲਈ ਲਗਾਤਾਰ ਕਈ ਘੰਟਿਆਂ ਤੱਕ ਉਥੇ ਹੀ ਰੁਕਣਾ ਪੈਂਦਾ ਹੈ, ਜਿਸ ਵਜ੍ਹਾ ਨਾਲ ਕਾਫ਼ੀ ਸਮਾਂ ਵੀ ਬਰਬਾਦ ਹੁੰਦਾ ਹੈ ਅਤੇ ਠੰਡ ਵਿੱਚ ਤਾਂ ਇਹ ਕੰਮ ਬਹੁਤ ਮੁਸ਼ਕਲ ਹੋ ਜਾਂਦਾ ਹੈ।

ਇਸੇ ਤਰ੍ਹਾਂ ਜੇਕਰ ਕਿਸਾਨਾਂ ਨੂੰ ਕਿਤੇ ਬਾਹਰ ਜਾਣਾ ਪੈ ਜਾਵੇ ਤਾਂ ਪਾਣੀ ਦੇਣ ਦਾ ਕੰਮ ਲੇਟ ਹੋ ਜਾਂਦਾ ਹੈ ਜਿਸ ਵਜ੍ਹਾ ਨਾਲ ਫਸਲ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਅੱਜ ਅਸੀ ਤੁਹਾਨੂੰ ਇੱਕ ਅਜਿਹੀ ਚੀਜ ਬਾਰੇ ਦੱਸਣ ਜਾ ਰਹੇ ਹਾਂ ਜਿਸਦੀ ਮਦਦ ਨਾਲ ਤੁਸੀ ਆਪਣੇ ਮੋਬਾਇਲ ਤੋਂ ਘਰ ਰਜਾਈ ਵਿੱਚ ਬੈਠੇ ਹੀ ਖੇਤ ਵਿੱਚ ਮੋਟਰ ਨੂੰ ਚਾਲੂ ਅਤੇ ਬੰਦ ਕਰ ਸਕਦੇ ਹੋ।

ਜੀ ਹਾਂ, ਅਸੀ ਤੁਹਾਨੂੰ ਇੱਕ ਅਜਿਹੀ ਟੈਕਨਾਲੋਜੀ ਬਾਰੇ ਦੱਸਾਂਗੇ ਜੋ ਮੋਬਾਇਲ ਦੀ ਮਦਦ ਨਾਲ ਕੰਮ ਕਰਦੀ ਹੈ ਅਤੇ ਇਸਨੂੰ ਤੁਸੀ ਕੀਤੇ ਵੀ ਬੈਠੇ ਚਲਾ ਸਕਦੇ ਹੋ ਅਤੇ ਬੰਦ ਕਰ ਸਕਦੇ ਹੋ। ਇਹ ਮੋਟਰ ਸਟਾਰਟਰ ਕੰਟਰੋਲਰ ਸਿਰਫ ਫੋਨ ਕਰਨ ਨਾਲ ਤੁਹਾਡੀ ਮੋਟਰ ਨੂੰ ਬੰਦ ਜਾਂ ਚਾਲੂ ਕਰ ਦੇਵੇਗਾ। ਸਭਤੋਂ ਖਾਸ ਗੱਲ ਇਹ ਹੈ ਕਿ ਇਸਦੀ ਸਪੀਡ ਕਾਫ਼ੀ ਚੰਗੀ ਹੈ ਯਾਨੀ ਕਿ ਇਹ ਸਿਰਫ ਦੋ ਸੇਕੇਂਡ ਵਿੱਚ ਮੋਟਰ ਨੂੰ ਚਾਲੂ ਅਤੇ ਬੰਦ ਕਰ ਸਕਦਾ ਹੈ।

ਇਹ ਟੇਕਨੋਲਾਜੀ ਮੋਟਰ ਨੂੰ ਸੁਰੱਖਿਅਤ ਵੀ ਰੱਖਦੀ ਹੈ। ਜਿਵੇ ਕਿ ਕਈ ਕਾਰਨਾਂ ਕਰਕੇ ਮੋਟਰ ਸੜ ਜਾਂਦੀ ਹੈ ਪਰ ਇਹ ਸਟਾਰਟਰ ਉਨ੍ਹਾਂ ਸਾਰੀਆਂ ਮੁਸੀਬਤਾਂ ਤੋਂ ਤੁਹਾਡੀ ਮੋਟਰ ਨੂੰ ਬਚਾਉਂਦਾ ਹੈ। ਕਿਉਂਕਿ ਜਦੋਂ ਵੀ ਮੋਟਰ ਵਿੱਚ ਕੋਈ ਮੁਸ਼ਕਿਲ ਆਵੇਗੀ ਤਾਂ ਇਹ ਤੁਰੰਤ ਮੋਟਰ ਨੂੰ ਬੰਦ ਕਰ ਦੇਵੇਗਾ ਅਤੇ ਉਸ ਤੋਂਬਾਅਦ ਤੁਹਾਡੇ ਮੋਬਾਇਲ ਉੱਤੇ ਮੈਸੇਜ ਭੇਜੇਗਾ ਕਿ ਮੋਟਰ ਵਿੱਚ ਕੀ ਦਿੱਕਤ ਹੈ। ਇਹ ਟੇਕਨੋਲਾਜੀ ਰਾਤ ਨੂੰ ਅਤੇ ਮੀਂਹ ਦੇ ਮੌਸਮ ਜਾਂ ਬਹੁਤ ਜ਼ਿਆਦਾ ਠੰਡ ਦੇ ਮੌਸਮ ਵਿੱਚ ਪਾਣੀ ਲਗਾਉਣ ਸਮੇਂ ਕਿਸਾਨਾਂ ਲਈ ਕਾਫ਼ੀ ਲਾਭਦਾਇਕ ਹੈ।

ਤੁਹਾਨੂੰ ਦੱਸ ਦੇਈਏ ਕਿ ਇਸਦਾ ਨਾਮ GSM ਮੋਬਾਇਲ ਮੋਟਰ ਸਟਾਰਟਰ ਕੰਟਰੋਲਰ ਹੈ। ਤੁਸਾਂ ਇਸਨੂੰ ਖਰੀਦਣ ਤੋਂ ਸਿਰਫ ਇਸ ਵਿੱਚ ਇੱਕ ਸਿਮ ਕਾਰਡ ਪਾਉਣਾ ਹੈ ਅਤੇ ਇਹ ਕੰਮ ਕਰਨ ਲੱਗੇਗਾ। ਇਸ ਸਟਾਰਟਰ ਕੰਟਰੋਲਰ ਦੇ GSM + ਮਾਡਲ ਦੀ ਕੀਮਤ ਸਿਰਫ 7000 ਰੁਪਏ ਹੈ। ਇਸਨੂੰ ਖਰੀਦਣ ਲਈ ਤੁਸੀ 8307107706 ਨੰਬਰ ਉੱਤੇ ਕਾਲ ਜਾਂ whatsapp ਕਰ ਸਕਦੇ ਹੋ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com