ਹੁਣ ਇਸ ਯੰਤਰ ਰਾਹੀਂ ਮਿੰਟਾਂ ਵਿਚ ਜਾਣੋ ਆਪਣੀ ਫ਼ਸਲਾਂ ਦਾ ਹਾਲ

ਪੌਦੇ ਦੀ ਸਿਹਤ ਬਾਰੇ ਜਾਣਨਾ ਕਿਸਾਨ ਲਈ ਸਭ ਤੋਂ ਮੁਸ਼ਕਲ ਸੁਆਲ ਹੁੰਦਾ ਹੈ। ਜਾਣਨਾ ਬੜਾ ਔਖਾ ਹੁੰਦਾ ਹੈ ਕਿ ਪੌਦੇ ਨੂੰ ਕਿਹੜੇ ਤੱਤਾਂ ਦੀ ਘਾਟ ਹੈ ਤੇ ਕਿਹੜੀ ਬਿਮਾਰੀ ਹੈ। ਕਿਸਾਨਾਂ ਦੀ ਇਸੇ ਕਮਜ਼ੋਰੀ ਦਾ ਫ਼ਾਇਦਾ ਕੀਟ ਵਿਕਰੇਤਾ ਰੱਜ ਕੇ ਚੁੱਕਦੇ ਹਨ ਪਰ ਹੁਣ ਕਿਸਾਨ ਦੀ ਇਹ ਸਮੱਸਿਆ ਹੱਲ ਹੋ ਗਈ ਹੈ। ਜੀ ਹਾਂ, ਗਰੀਨ ਸੀਕਰ (GreenSeeker) ਨਾਮ ਦਾ ਅਜਿਹਾ ਯੰਤਰ ਆ ਗਿਆ ਹੈ ਜਿਹੜਾ ਫ਼ਸਲਾਂ ਦੀ ਸਿਹਤ ਸਬੰਧੀ ਸਾਰੀ ਜਾਣਕਾਰੀ ਦੇਵੇਗਾ। ਪੌਦੇ ਦੀ ਜਾਂਚ ਲਈ ਲੈਬ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ। ਹੱਥ ਵਿੱਚ ਫੜ ਕੇ ਇਹ ਯੰਤਰ ਤੁਰੰਤ ਪੌਦ ਦੀ ਸਿਹਤ ਬਾਰੇ ਦੱਸ ਦਿੰਦਾ ਹੈ।

ਫ਼ਸਲਾਂ ਦੀ ਸਿਹਤ ਬਾਰੇ ਦੱਸਣ ਵਾਲੀ ਇਹ ਸਸਤੀ ਤੇ ਉਪਯੋਗੀ ਤਕਨੀਕ ਹੈ। ਅਸਲ ਵਿੱਚ ਇਸ ਯੰਤਰ ਵਿੱਚ ਲੱਗਾ ਵਿਸ਼ੇਸ਼ ਸੈਂਸਰ ਨੂੰ ਪੌਦੇ ਦੇ ਨੇੜੇ ਜਾਂ ਟੱਚ ਕਰਨ ਨਾਲ ਉਸ ਪੌਦੇ ਬਾਰੇ ਜਾਣਕਾਰੀ ਦੱਸ ਦਿੰਦਾ ਹੈ। ਇਹ ਪੂਰੀ ਤਰ੍ਹਾਂ ਵਾਤਾਵਰਨ ਪੱਖੀ ਹੈ। ਇਹ ਦੱਸ ਦਿੰਦਾ ਹੈ ਕਿ ਤੁਸੀਂ ਪੌਦੇ ਨੂੰ ਖਾਦ ਵੱਧ ਪਾਈ ਹੈ ਜਾਂ ਘੱਟ ਪਾਈ ਹੈ। ਪੌਦਿਆਂ ਨੂੰ ਸੁੰਘ ਕੇ ਉਸ ਬਾਰੇ ਸਾਰੀ ਜਾਣਕਾਰੀ ਯੰਤਰ ‘ਤੇ ਲੱਗੀ ਸਕਰੀਨ ਤੇ ਰੀਡਿੰਗ ਨਾਲ ਦੱਸ ਦਿੰਦਾ ਹੈ।

ਇਸ ਕਿਸ ਤਰ੍ਹਾਂ ਕੰਮ ਕਰਦਾ ਹੈ। ਇਸ ਦਾ ਸੈਂਸਰ ਤੇ ਲਾਲ ਤੇ ਇੰਫਰਾਰੈੱਡ ਲਾਈਟ ਲੱਗੀ ਹੋਈ ਹੈ ਜਿਹੜੀ ਪੌਦੇ ‘ਤੇ ਪੈਣ ਵਾਲੇ ਹਰ ਪ੍ਰਕਾਰ ਦੇ ਪ੍ਰਕਾਸ਼ ਦਾ ਵਿਸ਼ੇਸ਼ਣ ਕਰ ਕੇ ਪੌਦੇ ਬਾਰ ਜਾਣਕਾਰੀ ਹਾਸਲ ਕਰਦੀ ਹੈ।( ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ ) ਸੈਂਸਰ ਆਪਣੀ ਰਿਪੋਰਟ ਇਸ ਯੰਤਰ ਦੀ ਐਲ.ਸੀ.ਡੀ. ਸਕਰੀਨ ‘ਤੇ ਦਿੰਦਾ ਹੈ। ਜਿਹੜੀ NDVI (ਰੀਡਿੰਗ 0.00 ਤੋਂ 0.99) ਸਕਰੀਨ ‘ਤੇ ਦਿਖਾਈ ਦਿੰਦੀ ਹੈ। ਇਸ ਦੀ ਖ਼ੋਜੀ ਲਾਈਟ ਪੌਦੇ ਦੀ ਸਿਹਤ ਬਾਰੇ ਦਿਸ਼ਾ-ਨਿਰਦੇਸ਼ ਦਿੰਦੀ ਹੈ।

ਪੌਦੇ ਦੀ ਹਾਇਰ ਤੇ ਸਿਹਤਮੰਦ ਰੀਡਿੰਗ ਦੱਸ ਦਿੰਦੀ ਹੈ। ਹੋਰ ਤਾਂ ਹੋਰ Connected Farm™ scout ਐਪ ਦੀ ਵਰਤੋਂ ਨਾਲ ਇਸ ਯੰਤਰ ਨੂੰ ਸਮਾਰਟ ਫ਼ੋਨ ਨਾਲ ਵੀ ਜੋੜਿਆ ਜਾ ਸਕਦਾ ਹੈ ਜਿਸ ਨਾਲ ਕੋਈ ਵੀ ਖੇਤ ਤੋਂ ਦੂਰ ਹੁੰਦੇ ਹੋਏ ਵੀ ਖੇਤ ਬਾਰੇ ਸਾਰੀ ਜਾਣਕਾਰੀ ਲੈ ਸਕਦਾ ਹੈ। ਇਹ ਮੌਸਮ ਬਾਰੇ ਵੀ ਅਗਾਂਉ ਜਾਣਕਾਰੀ ਦਿੰਦੀ ਹੈ ਜਿਸ ਨਾਲ ਮੌਸਮ ਦੀ ਵਜ੍ਹਾ ਨਾਲ ਹੋਣ ਵਾਲੇ ਫਸਲੀ ਨੁਕਸਾਨ ਨੂੰ ਕੁਝ ਹੱਦ ਰੋਕਿਆ ਜਾ ਸਕਦਾ ਹੈ।ਫਿਲਹਾਲ ਇਸ ਯੰਤਰ ਦੀ ਕੀਮਤ ਕਾਫੀ ਜ਼ਿਆਦਾ ਲਗਭਗ 36000 ਰੁਪਿਆ  ਹੈ । ਪਰ ਉਮੀਦ ਹੈ ਇਸਦੀ ਕੀਮਤ ਵਿਚ ਛੇਤੀ ਹੀ ਗਿਰਾਵਟ ਆਵੇਗੀ ।

ਹੋਰ ਖ਼ਾਸੀਅਤ ਕੀ ਹਨ

ਇਸ ਵਿੱਚ ਹਾਈ ਕੁਆਇਲਟੀ ਆਪਟੀਕਲ ਸੈਂਸਰ ਲੱਗਿਆ ਹੋਇਆ ਹੈ ਜਿਹੜਾ ਪੌਦੇ ਬਾਰ ਢੁਕਵੀਂ ਜਾਣਕਾਰੀ ਦਿੰਦਾ ਹੈ। ਇਸ ਦੀ ਸਕਰੀਨ ਨੂੰ ਪੜ੍ਹਨਾ ਬਹੁਤ ਆਸਾਨ ਹੈ। ਇੱਥੋਂ ਤੱਕ ਕਿ ਧੁੱਪ ਵਿੱਚ ਵੀ ਇਸ ਦੀ ਸਕਰੀਨ ਪੜ੍ਹੀ ਜਾ ਸਕਦੀ ਹੈ। ਇਸ ਦੀ ਸਾਧਾਰਨ ਪੁਲ ਟਾਈਪ ਟਰੀਗਰ ਅਤੇ ਹੱਥ ਵਿੱਚ ਫੜਨਾ ਬਹੁਤ ਆਸਾਨ ਹੈ। ਮਾਈਕਰੋ ਯੂਐਸਬੀ ਚਾਰਜਿੰਗ ਪੋਰਟ ਹੈ।