ਆ ਗਿਆ GPS ਕਰਾਹਾ, ਜਾਣੋ ਇਸਦੇ ਫਾਇਦੇ

ਅੱਜ ਦੇ ਸਮੇਂ ਵਿੱਚ ਖੇਤੀ ਕਾਫੀ ਆਧੁਨਿਕ ਹੋ ਚੁੱਕੀ ਹੈ ਅਤੇ ਕਈ ਨਵੇਂ ਅਤੇ ਸ਼ਾਨਦਾਰ ਖੇਤੀ ਸੰਦ ਆ ਰਹੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਲੈਵਲਰ ਯਾਨੀ ਕਰਾਹਾ ਦਿਖਾਉਣ ਜਾ ਰਹੇ ਹਾਂ ਜੋ ਕਿ ਤੁਸੀਂ ਅੱਜ ਤੱਕ ਪੂਰੇ ਭਾਰਤ ਵਿੱਚ ਨਹੀਂ ਦੇਖਿਆ ਹੋਵੇਗਾ ਅਤੇ ਕਿਸਾਨਾਂ ਲਈ ਇਹ ਬਹੁਤ ਲਾਹੇਵੰਦ ਸਾਬਿਤ ਹੋਵੇਗਾ।

ਕਿਸਾਨ ਵੀਰਾਂ ਨੇ ਅੱਜ ਤੱਕ ਕਈ ਪ੍ਰਕਾਰ ਦੇ ਲੈਵਲਰ ਦੇਖੇ ਹੋਣਗੇ ਪਰ ਇਸ ਤਰਾਂ ਦਾ ਕਰਾਹਾ ਭਾਰਤ ਵਿੱਚ ਪਹਿਲੀ ਵਾਰ ਆਇਆ ਹੈ। ਕਿਉਂਕਿ ਜਿਹੜੇ ਫ਼ੀਚਰ ਇਸ ਵਿੱਚ ਦਿੱਤੇ ਗਏ ਹਨ ਉਹ ਅੱਜ ਤੱਕ ਕਿਸੇ ਵੀ ਕੁਰਾਹੇ ਵਿੱਚ ਦੇਖਣ ਨੂੰ ਨਹੀਂ ਮਿਲੇ। ਇਹ ਇਸ ਤਰਾਂ ਦੀ ਤਕਨੀਕ ਨਾਲ ਬਣਾਇਆ ਗਿਆ ਹੈ ਜਿਸਨੂੰ ਦੇਖਕੇ ਤੁਸੀਂ ਲੇਜ਼ਰ ਕੁਰਾਹੇ ਨੂੰ ਭੁੱਲ ਜਾਓਗੇ।

ਤੁਹਾਨੂੰ ਦੱਸ ਦੇਈਏ ਕਿ ਇਹ GPS ਵਾਲਾ ਲੈਵਲਰ ਹੈ ਅਤੇ ਸਾਡੇ ਲੇਜ਼ਰ ਲੈਵਲਰ ਨਾਲੋਂ ਕਾਫੀ ਜਿਆਦਾ ਫਾਇਦਾ ਹਨ। ਲੇਜ਼ਰ ਵਾਲੇ ਸਿਸਟਮ ਦੇ ਵਿੱਚ ਟਰਾਂਸਮੀਟਰ ਲੱਗਿਆ ਹੋਇਆ ਹੁੰਦਾ ਹੈ ਪਰ ਇਸਦਾ ਸਿਸਟਮ ਉਸ ਨਾਲੋਂ ਅਲੱਗ ਹੈ। ਯਾਨੀ ਕਿ ਇਹ ਕਰਾਹਾ GPS ਸਿਗਨਲ ਲੈਕੇ ਕੰਮ ਕਰਦਾ ਹੈ ਅਤੇ ਲੇਜ਼ਰ ਕੁਰਾਹੇ ਨਾਲੋਂ ਵੀ ਵਧੀਆ ਕੰਮ ਕਰਦਾ ਹੈ।

ਲੇਕਰ ਕੁਰਾਹੇ ਦੀ ਰੇਂਜ ਇੱਕ ਸੀਮਿਤ ਜਗ੍ਹਾ ਯਾਨੀ ਕਿ ਜਿਆਦਾ ਤੋਂ ਜ਼ਿਆਦਾ 400 ਤੋਂ 500 ਮੀਟਰ ਇੱਕ ਸਾਈਡ ਤੱਕ ਹੁੰਦੀ ਹੈ ਪਰ ਇਸ GPS ਵਾਲੇ ਲੈਵਲਰ ਦੀ ਰੇਂਜ ਲਗਭਗ ਡੇਢ ਤੋਂ 2 ਕਿਲੋਮੀਟਰ ਇੱਕ ਸਾਈਡ ਹੁੰਦੀ ਹੈ। ਯਾਨੀ ਕਿ ਇਸਦੀ ਰੇਂਜ ਲੇਜ਼ਰ ਕੁਰਾਹੇ ਨਾਲੋਂ ਤਿੰਨ ਗੁਣਾ ਜਿਆਦਾ ਹੁੰਦੀ ਹੈ। ਇਸ ਲੈਵਲਰ ਨੂੰ ਕਿਸੇ ਵੀ ਮੌਸਮ ਵਿੱਚ ਆਸਾਨੀ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ।

ਇਸ GPS ਲੈਵਲਰ ਦਾ ਨਾਮ MOBA GPS ਲੈਵਲਰ ਹੈ। ਕੀਮਤ ਦੀ ਗੱਲ ਕਰੀਏ ਤਾਂ ਇਹ ਟਾਪ ਦੇ ਲੇਜ਼ਰ ਲੈਵਲਰ ਨਾਲੋਂ ਸਿਰਫ 20 ਤੋਂ 30 ਹਜ਼ਾਰ ਰੁਪਏ ਮਹਿੰਗਾ ਹੈ। ਇਸਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com