ਆਪਣੀ ਜ਼ਮੀਨ ਵਿੱਚ ਸਬਸਿਡੀ ‘ਤੇ ਬਣਵਾਓ ਸਰਕਾਰੀ ਗੋਦਾਮ

ਭਾਰਤ ਇੱਕ ਖੇਤੀਬਾੜੀ ਪ੍ਰਧਾਨ ਦੇਸ਼ ਹੈ ਅਤੇ ਖੇਤੀ ਨੂੰ ਭਾਰਤ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ। ਦੇਸ਼ ਦੀ ਲਗਭਗ ਅੱਧੀ ਤੋਂ ਜ਼ਿਆਦਾ ਆਬਾਦੀ ਖੇਤੀ ਕਰਦੀ ਹੈ। ਪਰ ਜਿਆਦਾਤਰ ਕਿਸਾਨਾਂ ਨੂੰ ਖੇਤੀ ਤੋਂ ਜ਼ਿਆਦਾ ਕਮਾਈ ਨਹੀਂ ਹੁੰਦੀ। ਇਸ ਲਈ ਅਸੀ ਅੱਜ ਕਿਸਾਨਾਂ ਨੂੰ ਇੱਕ ਅਜਿਹਾ ਤਰੀਕਾ ਦੱਸਾਂਗੇ ਜਿਸ ਨਾਲ ਕਿਸਾਨ ਬਿਨਾਂ ਕਿਸੇ ਖੇਤੀ ਦੇ ਪ੍ਰਤੀ ਮਹੀਨਾ ਲੱਖਾਂ ਰੁਪਏ ਕਮਾ ਸਕਦੇ ਹਨ।

ਕਿਸਾਨ ਵੀਰ ਆਪਣੀ ਜ਼ਮੀਨ ਉੱਤੇ ਸਰਕਾਰੀ ਗੋਦਾਮ ਬਣਾਕੇ ਬਹੁਤ ਚੰਗੀ ਕਮਾਈ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਗੋਦਾਮ ਬਣਾਉਣ ਲਈ ਸਰਕਾਰ ਲਗਭਗ ਇੱਕ ਕਰੋੜ ਰੁਪਏ ਦੀ ਸਬਸਿਡੀ ਵੀ ਦਿੰਦੀ ਹੈ ਅਤੇ ਉਸ ਤੋਂ ਬਾਅਦ ਕਿਸਾਨਾਂ ਨੂੰ ਹਰ ਮਹੀਨੇ ਕਿਰਾਇਆ ਵੀ ਦੇਵੇਗੀ।

ਇਸੇ ਤਰ੍ਹਾਂ ਕਈ ਸਰਕਾਰੀ ਬੈਂਕ ਵੀ ਗੁਦਾਮ ਬਣਾਉਣ ਲਈ 80 ਫੀਸਦੀ ਤੱਕ ਲੋਨ ਦਿੰਦੇ ਹਨ। ਯਾਨੀ ਕਿਸਾਨ ਸਿਰਫ 40 ਲੱਖ ਲਗਾਕੇ 1 ਲੱਖ ਬੋਰੀ ਦਾ ਗੋਦਾਮ ਤਿਆਰ ਕਰ ਸਕਦੇ ਹਨ। ਕੇਂਦਰ ਸਰਕਾਰ ਗੋਦਾਮ ਬਣਾਉਣ ਵਿੱਚ ਔਰਤਾਂ ਨੂੰ 33 ਫੀਸਦੀ ਦੀ ਸਬਸਿਡੀ ਦਿੰਦੀ ਹੈ।

ਕਿਸਾਨ ਸਰਕਾਰੀ ਗੋਦਾਮ ਬਣਾ ਕੇ ਆਪਣੀ ਆਮਦਨ ਨੂੰ ਕਈ ਗੁਣਾ ਤੱਕ ਵਧਾ ਸਕਦੇ ਹਨ ਅਤੇ ਖੇਤੀ ਉੱਤੇ ਆਪਣੀ ਨਿਰਭਰਤਾ ਨੂੰ ਘੱਟ ਕਰ ਸਕਦੇ ਹਨ। ਕਿਸਾਨਾਂ ਨੂੰ ਇੱਕ ਵੱਡਾ ਫਾਇਦਾ ਇਹ ਵੀ ਹੋਵੇਗਾ ਕਿ ਉਨ੍ਹਾਂਨੂੰ ਫਸਲ ਭੰਡਾਰ ਘਰ ਵਿੱਚ ਰੱਖਣ ਲਈ ਸ਼ਹਿਰ ਦੀਆਂ ਮੰਡੀਆਂ ਵੱਲ ਨਹੀਂ ਭੱਜਣਾ ਪਵੇਗਾ ਅਤੇ ਸਹੀ ਸਮੇਂ ਤੇ ਫਸਲਾਂ ਨੂੰ ਸੁਰੱਖਿਅਤ ਕੀਤਾ ਜਾ ਸਕੇਗਾ। ਜਦੋਂ ਕਿਸਾਨ ਨੂੰ ਲੱਗੇ ਕਿ ਚੰਗੇ ਰੇਟ ਮਿਲ ਰਹੇ ਹਨ ਤਾਂ ਉਦੋਂ ਕਿਸਾਨ ਫਸਲ ਨੂੰ ਵੇਚ ਸਕਣਗੇ।

ਕਮਾਈ ਦੀ ਗੱਲ ਕਰੀਏ ਤਾਂ ਮੰਨ ਲਓ ਜੇਕਰ ਕਿਸਾਨ ਇੱਕ ਲੱਖ ਬੋਰੀ ਦਾ ਗੋਦਾਮ ਬਣਾਉਂਦੇ ਹਨ ਤਾਂ ਇਸਦੇ ਲਈ ਸਰਕਾਰ ਤੁਹਾਨੂੰ ਕਰੀਬ ਸਾਢੇ 8 ਲੱਖ ਰੁਪਏ ਪ੍ਰਤੀ ਮਹੀਨਾ ਕਿਰਾਇਆ ਦੇਵੇਗੀ। ਯਾਨੀ ਕਿਸਾਨਾਂ ਨੂੰ ਸਾਲਾਨਾ ਲਗਭਗ ਇੱਕ ਕਰੋੜ ਰੁਪਏ ਦੀ ਕਮਾਈ ਹੋਵੇਗੀ। ਇਸੇ ਤਰਾਂ ਕਿਸਾਨ ਆਪਣੀ ਕਮਾਈ ਨੂੰ ਕਈ ਗੁਣਾ ਵਧਾ ਸਕਦੇ ਹਨ।