ਸ਼ੁਰੂ ਕਰ ਲਓ ਤਿਆਰੀ, ਜਾਂਦੀ ਜਾਂਦੀ ਸਰਕਾਰ ਕੱਢ ਰਹੀ ਹੈ ਇਹ ਨੌਕਰੀਆਂ

ਬਹੁਤ ਸਾਰੇ ਪੰਜਾਬੀ ਨੌਜਵਾਨ ਚੰਗੀ ਪੜ੍ਹਾਈ ਤੋਂ ਬਾਅਦ ਵੀ ਬੇਰੋਜ਼ਗਾਰੀ ਦੀ ਮਾਰ ਝੇਲ ਰਹੇ ਹਨ। ਪਰ ਹੁਣ ਕੈਪਟਨ ਸਰਕਾਰ ਵੱਲੋਂ ਨੌਜਵਾਨਾਂ ਨੂੰ ਇੱਕ ਨਵੀਂ ਖੁਸ਼ਖਬਰੀ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਸਰਕਾਰੀ ਨਿਯੁਕਤੀਆਂ ਨੂੰ ਲੈਕੇ ਇੱਕ ਵੱਡਾ ਫ਼ੈਸਲਾ ਕੀਤਾ ਗਿਆ ਹੈ।

ਇਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਹਾਮਾਰੀ ਦੀ ਸਹਿਤੀ ਨੂੰ ਦੇਖਦੇ ਹੋਏ 16 ਸੁਪਰਸਪੈਸ਼ਲਿਟ ਸਹਾਇਕ ਪ੍ਰੋਫੈਸਰਾਂ ਦੀਆਂ ਪੋਸਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਾਲ ਹੀ ਉਨ੍ਹਾਂ ਵੱਲੋਂ ਹੋਰ ਵੀ ਕਈ ਵਿਭਾਗਾਂ ਲਈ 168 ਨਵੀਆਂ ਸਰਕਾਰੀ ਨੌਕਰੀਆਂ ਨੂੰ ਵੀ ਹਰੀ ਝੰਡੀ ਦੇ ਦਿੱਤੀ ਗਈ ਹੈ।

ਕੈਬਨਿਟ ਦੀ ਮੀਟਿੰਗ ਵਿੱਚ ਮੈਡੀਕਲ ਕਾਲਜਾਂ ਵਿੱਚ 168 ਟੈਕਨੀਕਲ ਅਤੇ ਪੈਰਾਮੈਡੀਕਲ ਦੀਆਂ ਪੋਸਟਾਂ, ਜਿੰਨਾਂ ਵਿੱਚ 98 ਪੋਸਟਾਂ ਨਵੀਆਂ ਬਣਾਇਆ ਗਈਆਂ ਹਨ ਅਤੇ 70 ਖ਼ਾਲੀ ਪੋਸਟਾਂ ਨੂੰ ਮੁੜ ਤੋਂ ਭਰਨ ਦਾ ਫੈਸਲਾ ਲਿਆ ਗਿਆ ਹੈ। ਜਾਣਕਾਰੀ ਦੇ ਅਨੁਸਾਰ ਪੰਜਾਬ ਕੈਬਨਿਟ ਵੱਲੋਂ ਜਿੰਨਾਂ ਸੁਪਰ ਸਪੈਸ਼ਲਿਸਟਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਗਈ ਹੈ ਉਨ੍ਹਾਂ ਵਿੱਚ ਕਾਰਡੀਓ (Cardiology),ਐਨਡਰੋਲੋਜੀ (Endocrinology) ਨਿਯੂਰੋਲੋਜੀ ( Endocrinology) ਦੀਆਂ ਪੋਸਟਾਂ ਸ਼ਾਮਿਲ ਹਨ।

ਦੱਸ ਦੇਈਏ ਕਿ ਇਹ ਨਿਯਕੁਤੀਆਂ ਪਟਿਆਲਾ ਅਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿੱਚ ਕੀਤੀਆਂ ਜਾਣਗੀਆਂ। ਪੰਜਾਬ ਸਰਕਾਰ ਵੱਲੋਂ ਮੈਡੀਕਲ ਵਿਭਾਗ ਨਾਲ ਜੁੜੀਆਂ ਨਿਯੁਕਤੀਆਂ ਦੀ ਜ਼ਿੰਮੇਵਾਰੀ ਬਾਬਾ ਫਰੀਦ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸ ਫਰੀਦਕੋਟ ਨੂੰ ਦਿੱਤੀ ਗਈ ਹੈ। ਇਨ੍ਹਾਂ ਪੋਸਟਾਂ ਸਬੰਧੀ ਪਹਿਲਾਂ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਅਰਜ਼ੀਆਂ ਮੰਗੀਆਂ ਜਾਣਗੀਆਂ ਅਤੇ ਫਿਰ ਇੰਨਾਂ ਦੀ ਨਿਯੁਕਤੀ ਦੀ ਪ੍ਰਕਿਆ ਨੂੰ ਸ਼ੁਰੂ ਕੀਤਾ ਜਾਵੇਗਾ ।

Leave a Reply

Your email address will not be published. Required fields are marked *