ਪੰਜਾਬ ਸਰਕਾਰ ਨੇ ਪੰਜਾਬੀਆਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ ਜਿਸਦਾ ਪੰਜਾਬੀਆਂ ਨੂੰ ਬਹੁਤ ਫਾਇਦਾ ਹੋਣ ਵਾਲਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਹਫੇ ਦਾ ਫਾਇਦਾ ਪੈਨਸ਼ਨ ਪਾਉਣ ਵਾਲਿਆਂ ਨੂੰ ਹੋਵੇਗਾ। ਪਹਿਲਾਂ ਬਜ਼ੁਰਗਾਂ ਨੂੰ ਪੈਨਸ਼ਨ ਲੈਣ ਲਈ ਬੈਂਕਾਂ ਦੇ ਕਾਫੀ ਚੱਕਰ ਲਗਾਉਣੇ ਪੈਂਦੇ ਸੀ ਪਰ ਹੁਣ ਬਜੁਰਗਾਂ ਨੂੰ ਬੈਂਕਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ।
ਕਿਉਂਕਿ ਹੁਣ ਅਮਲੇ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ ਦੇ ਮੰਤਰਾਲਾ ਨੇ ਪੈਨਸ਼ਨ ਦੀ ਵੰਡ ਕਰਨ ਵਾਲੇ ਬੈਂਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿਨ੍ਹਾਂ ਪੈਨਸ਼ਨਰਾਂ ਨੇ 30 ਨਵੰਬਰ ਤੱਕ ਆਪਣਾ ਜੀਵਨ ਪ੍ਰਮਾਣ ਪੱਤਰ ਜਮਾ ਨਹੀਂ ਕੀਤਾ ਹੈ ਉਨ੍ਹਾਂ ਤੋਂ 60 ਰੁਪਏ ਚਾਰਜ ਕਰਕੇ ਘਰ ’ਚ ਹੀ ਇਹ ਸਹੁਲਤ ਦਿੱਤੀ ਜਾਵੇ। ਯਾਨੀ ਕਿ ਹੁਣ ਘਰ ਬੈਠੇ ਹੀ ਸਾਰੇ ਪੈਨਸ਼ਨਰਾਂ ਦਾ ਕੰਮ ਹੋ ਜਾਵੇਗਾ।
ਮੰਤਰਾਲੇ ਨੇ ਬੈਂਕਾਂ ਨੂੰ ਇਹ ਨਿਰਦੇਸ਼ ਦਿੱਤੇ ਹਨ ਕਿ ਉਹ ਹਰ ਸਾਲ 1 ਦਸੰਬੂਰ ਨੂੰ ਉਨ੍ਹਾਂ ਲੋਕਾਂ ਦੀ ਇੱਕ ਲਿਸਟ ਤਿਆਰ ਕਰਨ ਜਿਨ੍ਹਾਂ ਦਾ ਜੀਵਨ ਪ੍ਰਮਾਣ ਪੱਤਰ ਜਮਾ ਨਹੀਂ ਹੋਇਆ ਹੈ। ਲਿਸਟ ਤਿਆਰ ਕਰਨ ਤੋਂ ਬਾਅਦ ਉਨ੍ਹਾਂ ਪੇਸ਼ਨਰਾਂ ਨੂੰ ਮੈਸੇਜ ਅਤੇ ਈਮੇਲ ਭੇਜ ਕੇ ਯਾਦ ਕਰਵਾਇਆ ਜਾਵੇ। ਮੈਸੇਜ ਤੇ ਈਮੇਲ ਭੇਜਣ ਤੋਂ ਬਾਅਦ ਹੀ ਬੈਂਕ ਨੂੰ ਇਹ ਵੀ ਪੁੱਛਣਾ ਹੋਵੇਗਾ ਕਿ ਕੀ ਉਹ ਘਰ ’ਚ ਹੀ ਜੀਵਨ ਪ੍ਰਮਾਣ ਪੱਤਰ ਜਮਾ ਕਰਨ ਦੀ ਸਹੁਲਤ ਹਾਸਿਲ ਕਰਨਾ ਚਾਹੁੰਦੇ ਹਨ ਜਾਂ ਫਿਰ ਬੈਂਕ ਵਿੱਚ ਆਕੇ ਜਮਾਂ ਕਰਵਾ ਸਕਦੇ ਹਨ।
ਯਾਨੀ ਕਿ ਹੁਣ ਬੈਂਕਾਂ ਦੁਆਰਾ ਪੈਨਸ਼ਨਰਾਂ ਨੂੰ ਮੈਸੇਜ ਤੇ ਈਮੇਲ ਰਾਹੀ ਜੀਵਨ ਪ੍ਰਮਾਣ ਪ੍ਰਤਰ ਲਈ ਯਾਦ ਕਰਵਾਇਆ ਜਾਵੇਗਾ। ਇਸੇ ਸਬੰਧ ਵਿੱਚ ਪਿਛਲੇ ਸਾਲ 18 ਜੁਲਾਈ 2019 ਨੂੰ ਇਕ ਸਰਕੁਲਰ ਜਾਰੀ ਕੀਤਾ ਗਿਆ ਸੀ ਕੇਂਦਰ ਸਰਕਾਰ ਨੇ 80 ਸਾਲ ਤੋਂ ਵੀ ਵੱਧ ਉਮਰ ਦੇ ਪੈਨਸ਼ਨਰਾਂ ਨੂੰ ਆਪਣਾ ਜੀਵਨ ਪ੍ਰਮਾਣਾ ਪੱਤਰ ਜਮਾ ਕਰਵਾਉਣ ਦੀ ਸੁਵਿਧਾ 1 ਨਵੰਬਰ ਤੋਂ ਵਧਾ ਕੇ 1 ਅਕਤੂਬਰ ਕਰ ਦਿੱਤੀ ਸੀ। ਇਸ ਫੈਸਲੇ ਤੋਂ ਬਾਅਦ ਹੁਣ ਬਜ਼ੁਰਗਾਂ ਨੂੰ ਇੱਕ ਵੱਡੀ ਰਾਹਤ ਮਿਲ ਸਕਦੀ ਹੈ।