ਘੋੜਿਆਂ ਵਾਲੇ ਰਾਖੇ ਕਿਸਾਨਾਂ ਤੋਂ ਇਸ ਤਰ੍ਹਾਂ ਕਰ ਰਹੇ ਹਨ ਕਰੋੜਾਂ ਰੁਪਏ ਦੀ ਕਮਾਈ

ਲਾਵਾਰਿਸ ਪਸ਼ੂਆਂ ਤੋਂ ਫ਼ਸਲਾਂ ਦੀ ਰਾਖੀ ਕਰਨ ਵਾਲੇ ਘੋੜਿਆਂ ਵਾਲੇ ਰਾਖਿਆ ਨੇ ਕਿਸਾਨਾਂ ਨੂੰ ਆਰਥਿਕ ਤੌਰ ਤੇ ਵਾਹਣੀ ਪਾਇਆ ਹੋਇਆ ਹੈ, ਫ਼ਸਲ ਪੱਕਣ ਤੋਂ ਬਾਅਦ ਕਿਸਾਨਾਂ ਦੇ ਭੜੋਲੇ ਭਾਵੇ ਸੇਰ ਕਣਕ ਵੀ ਨਾ ਪਏ ਪਰ ਲਾਵਾਰਿਸ ਪਸ਼ੂਆਂ ਤੋਂ ਕਣਕ ਦੀ ਫ਼ਸਲ ਦੀ ਰਾਖੀ ਦੇ ਨਾ ਤੇ ਪ੍ਰਵਾਸੀ ਰਾਖੇ ਲੱਖਾਂ ਰੁਪਏ ਲੈ ਲੈਂਦੇ ਹਨ,  ਪੂਰੀ ਤਰਾਂ ਪੈਰ ਜਮਾ ਚੁਕਿਆ ਇਹ ਨਵੀ ਕਿਸਮ ਦਾ ਕਾਰੋਬਾਰ ਨੋ ਕਰੋੜ ਤੋਂ ਵੀ ਉਪਰ ਲੰਘ ਚੁਕਿਆ ਹੈ ,ਮਾਨਸਾ ਜਿਲੇ ਦੇ 243 ਪਿੰਡਾਂ ਵਿੱਚੋ ਫ਼ਸਲਾਂ ਦੀ ਰਾਖੀ ਦੇ ਨਾ ਤੇ ਇਹ ਪਰਵਾਸੀ ਲੋਕ ਪਿੰਡਾਂ ਦੇ ਮੋਹਤਬਰਾਂ ਨਾਲ ਮੇਲ ਜੋਲ ਕਰ ਕੇ ਪ੍ਰਤੀ ਏਕੜ 100 ਤੋਂ 200 ਰੁਪਏ ਤਕ ਵਸੂਲਦੇ ਹਨ,

ਕਈ ਪਿੰਡਾਂ ਚ ਕੁਲ ਰਕਬੇ ਦੇ ਹਿਸਾਬ ਨਾਲ ਇਹ ਰਾਸ਼ੀ ਚਾਰ ਤੋਂ ਪੰਜ ਲੱਖ ਰੁਪਏ ਤਕ ਬਣਦੀ ਹੈ , ਲਾਵਾਰਿਸ ਪਸ਼ੂਆਂ ਤੋਂ ਤੰਗ ਕਿਸਾਨ ਮਜਬੂਰਨ ਇਹਨਾਂ ਰੱਖਿਆ ਨੂੰ ਨਗਦ ਰਾਸ਼ੀ ਅਤੇ ਪ੍ਰਤੀ ਏਕੜ 10 ਤੋਂ 20 ਕਿਲੋ ਅਨਾਜ ਦਿੰਦੇ ਹਨ, ਕਿਸਾਨਾਂ ਦਾ ਕਹਿਣਾ ਹੈ ਕੀ ਉਹ ਮਜਬੂਰ ਹਨ ਜੇਕਰ ਕਿਸਾਨ ਇਹਨਾਂ ਰੱਖਿਆ ਨਾਲ ਸੌਦਾ ਨਹੀਂ ਕਰਦੇ ਤਾ ਇਹ ਰਾਖੇ ਮਿਲੀਭੁਗਤ ਨਾਲ ਰਾਤ ਬਰਾਤੇ ਗੁਵਾਢੀ ਪਿੰਡਾਂ ਤੋਂ  ਲਾਵਾਰਿਸ ਪਸ਼ੂ ਲਿਆ ਕੇ ਉਹਨਾਂ ਦੇ ਪਿੰਡਾਂ ਵਿਚ ਵਾੜ ਦਿੰਦੇ ਹਨ,

ਪਿੰਡ ਖਿਆਲ ਕਲਾ, ਖਿਆਲ ਮੁਲਕਪੁਰ, ਠੂਠਿਆਂ ਵਾਲੀ, ਭੈਣੀ ਬਾਘਾ, ਰੱਲਾ ਤੇ ਬੁਰਜ ਸਮੇਤ ਹਰ ਪਿੰਡ ਕਿਸਾਨਾਂ ਨੇ ਫ਼ਸਲ ਦੀ ਰਾਖੀ ਲਈ ਰਾਖੇ ਰੱਖੇ ਹੋਏ ਹਨ ਇਥੇ ਹੀ ਵੱਸ ਨਹੀਂ ਸਗੋਂ ਇਹ ਰਾਖੈ ਬੇਸਹਾਰਾ ਪਸ਼ੂਆਂ ਤੇ ਅਤਿਆਚਾਰ ਵੀ ਕਰਦੇ ਹਨ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਕਿਹਾ ਕੀ ਲਾਵਾਰਿਸ ਪਸ਼ੂਆਂ ਦੀ ਰਾਖੀ ਕਾਰਨ ਕਿਸਾਨਾਂ ਤੇ ਤਿਹਰੀ ਮਾਰ ਪੈ ਰਹੇ ਹੈ ਇਕ ਤਾ ਫ਼ਸਲਾਂ ਦੇ ਨੁਕਸਾਨ ਦੂਸਰਾ ਆਰਥਿਕ ਬੋਝ ਅਤੇ ਤੀਸਰਾ ਲਾਵਾਰਿਸ ਪਸ਼ੂਆਂ ਨੂੰ ਲੈ ਕੇ ਹੁੰਦੇ ਲੜਾਈ ਝਗੜੇ ਕਿਸਾਨਾਂ ਲਈ ਸਿਰਦਰਦੀ ਬਣੇ ਹੋਏ ਹਨ , ਉਹਨਾਂ ਮੰਗ ਕੀਤੀ ਕੀ ਲਾਵਾਰਿਸ ਪਸ਼ੂਆਂ ਸਬੰਧੀ ਸਮੱਸਿਆ ਪ੍ਰਸ਼ਾਸ਼ਨ ਹੱਲ ਕਰੇ