ਗੰਨਾ ਲਗਾਉਣ ਵਾਲੇ ਕਿਸਾਨਾਂ ਵਾਸਤੇ ਖੁਸ਼ਖਬਰੀ !

July 14, 2017

ਪੰਜਾਬ ਸਰਕਾਰ ਵੱਲੋਂ ਰਾਜ ਦੇ ਕਿਸਾਨਾਂ ਦੇ ਬਕਾਏ ਦੀ ਮਗਰਲੇ ਸਾਲ ਤੋਂ ਲਟਕ ਰਹੀ 116 ਕਰੋੜ ਦੀ ਰਾਸ਼ੀ ਦੀ ਅਦਾਇਗੀ ਹੁਣ 3 ਕਿਸ਼ਤਾਂ ‘ਚ ਕੀਤੇ ਜਾਣ ਦਾ ਫੈਸਲਾ ਲਿਆ ਗਿਆ ਹੈ | ਕਿਸ਼ਤਾਂ ਦੀ ਅਦਾਇਗੀ ਜੁਲਾਈ, ਅਗਸਤ ਤੇ ਸਤੰਬਰ ‘ਚ ਕੀਤੀ ਜਾਵੇਗੀ | ਰਾਜ ਦੇ ਵਿੱਤ ਵਿਭਾਗ ਵੱਲੋਂ 116 ਕਰੋੜ ਦੀ ਰਾਸ਼ੀ ਇਕੱਠਿਆਂ ਜਾਰੀ ਕਰਨ ‘ਚ ਅਸਮਰੱਥਾ ਪ੍ਰਗਟਾਉਂਦਿਆਂ ਇਸ ਨੂੰ ਕਿਸ਼ਤਾਂ ‘ਚ ਦੇਣਾ ਪ੍ਰਵਾਨ ਕੀਤਾ ਹੈ |

 

ਵਰਨਣਯੋਗ ਹੈ ਕਿ ਰਾਜ ਦੀਆਂ ਕਿਸਾਨ ਜਥੇਬੰਦੀਆਂ ਕਿਸਾਨਾਂ ਦੇ ਗੰਨੇ ਦੇ ਉਕਤ ਬਕਾਏ ਦਾ ਮੁੱਦਾ ਵਾਰ-ਵਾਰ ਉਠਾ ਰਹੀਆਂ ਸਨ ਅਤੇ ਮੁੱਖ ਮੰਤਰੀ ਨਾਲ ਵੀ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਇਹ ਮੁੱਦਾ ਉਠਾਇਆ ਗਿਆ ਸੀ | ਰਾਜ ਦੀਆਂ ਸਹਿਕਾਰੀ ਖੰਡ ਮਿੱਲਾਂ ਦੇ ਕਿਸਾਨਾਂ ਵੱਲ ਬਣਦੇ ਇਸ ਬਕਾਏ ਦੀ ਅਦਾਇਗੀ ਨਾਲ ਕਿਸਾਨਾਂ ਨੂੰ ਕਾਫ਼ੀ ਰਾਹਤ ਮਿਲ ਸਕੇਗੀ |