ਗੰਦੇ ਪਾਣੀ ਨਾਲ ਫ਼ਸਲ ਤਿਆਰ ਕਰਨ ਵਿੱਚ ਭਾਰਤ ਨੇ ਬਣਾਇਆ ਇਹ ਨਵਾਂ ਰਿਕਾਰਡ

July 12, 2017

ਭਾਰਤ ਦੀ ਖੇਤੀ ਦੇ ਤਰੀਕੇ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਬਹੁਤ ਪੱਛੜੇ ਹੋਏ ਹਨ । ਪਰ ਕੁਝ ਕੰਮਾਂ ਵਿੱਚ ਭਾਰਤ ਅਜੇ ਵੀ ਅੱਗੇ ਹੈ ਭਾਰਤ ਉਹਨਾਂ ੫ ਦੇਸ਼ਾਂ ਵਿੱਚ ਸ਼ਾਮਿਲ ਹੋ ਗਿਆ ਹੈ ਜੋ ਖੇਤੀ ਲਈ ਸਭ ਤੋਂ ਵੱਧ ਗੰਦੇ ਪਾਣੀ ਦਾ ਪ੍ਰਯੋਗ ਕਰਦੇ ਹਨ  |ਭਾਰਤ ਵਾਂਗ ਕਈ ਹੋਰ ਦੇਸ਼ਾਂ ‘ਚ ਵੀ ਖੇਤੀ ਕੀਤੀ ਜਾਂਦੀ ਹੈ  |

ਭਾਰਤ ਅਤੇ ਹੋਰ ਚਾਰ ਦੇਸ਼ ਦੁਨੀਆ ਵਿਚ ਸਭ ਤੋਂ ਜ਼ਿਆਦਾ ਗੰਦੇ ਪਾਣੀ ਨਾਲ ਫ਼ਸਲ ਤਿਆਰ ਕਰਦੇ ਹਨ | ਇਕ ਸਰਵੇਖਣ ਅਨੁਸਾਰ ਇਹ ਸਾਹਮਣੇ ਆਇਆ ਹੈ ਕਿ ਚਾਰ ਹੋਰ ਦੇਸ਼ਾਂ ਵਿਚ ਚੀਨ, ਪਾਕਿਸਤਾਨ, ਮੈਕਸੀਕੋ ਅਤੇ ਈਰਾਨ ਸ਼ਾਮਿਲ ਹਨ, ਗੰਦੇ ਪਾਣੀ ਨਾਲ ਤਿਆਰ ਕੀਤੀ ਜਾਂਦੀ ਫ਼ਸਲ ਕਾਰਨ ਲੱਖਾਂ ਲੋਕਾਂ ਨੂੰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |

ਇਨਵਾਇਰਮੈਂਟ ਰਿਸਰਚ ਵਿਚ ਪ੍ਰਕਾਸ਼ਿਤ ਕੀਤੇ ਗਏ ਇਕ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਬਿਨਾਂ ਟਰੀਟ ਕੀਤੇ ਹੋਏ ਪਾਣੀ ਨਾਲ ਫ਼ਸਲਾਂ ਦੀ ਸਿੰਚਾਈ ਪਹਿਲਾਂ ਦੇ ਮੁਕਾਬਲੇ 50 ਫ਼ੀਸਦੀ ਜ਼ਿਆਦਾ ਹੋਣ ਲੱਗੀ ਹੈ | ਇਹ ਸਰਵੇਖਣ ਵਿਸ਼ਵ ਪੱਧਰੀ ਇਕ ਵੱਡੇ ਅਨੁਮਾਨ ਪ੍ਰਦਾਨ ਕਰਨ ਲਈ ਉੱਨਤ ਤਕਨੀਕ ਦੀਆਂ ਵਿਧੀਆਂ ‘ਤੇ ਨਿਰਭਰ ਕਰਦਾ ਹੈ ਜਿਸ ਲਈ ਕਿਸਾਨਾਂ ਨੇ ਸਿੰਚਾਈ ਨਾਲ ਜੁੜੀ ਖੇਤੀ ‘ਤੇ ਸ਼ਹਿਰੀ ਗੰਦੇ ਪਾਣੀ ਦਾ ਉਪਯੋਗ ਕੀਤਾ ਹੈ |

ਸਰਵੇਖਣ ਅਨੁਸਾਰ ਕਿਸਾਨਾਂ ਦਾ ਗੰਦੇ ਪਾਣੀ ਦਾ ਉਪਯੋਗ ਉਨਾਂ ਖੇਤਰਾਂ ‘ਚ ਪ੍ਰਚਲਿਤ ਹੈ ਜਿੱਥੇ ਗੰਦੇ ਪਾਣੀ ਉਤਪਾਦਨ ਅਤੇ ਪਾਣੀ ਪ੍ਰਦੂਸ਼ਣ ਹੈ | ਇਨਾਂ ਹਾਲਾਤ ਵਿਚ ਜਿੱਥੇ ਸ਼ੁੱਧ ਪਾਣੀ ਦੀ ਘੱਟ ਸਪਲਾਈ ਹੈ, ਗੰਦਾ ਪਾਣੀ ਸਿੰਚਾਈ ਵਾਲੇ ਖੇਤਰਾਂ ਨੂੰ ਇਕਸਾਰ ਅਤੇ ਭਰੋਸੇਯੋਗ ਸਾਧਨਾਂ ਦੀ ਪੇਸ਼ਕਸ਼ ਕਰਦਾ ਹੈ |

ਜ਼ਿਆਦਾਤਰ ਮਾਮਲਿਆਂ ‘ਚ ਦੇਖਿਆ ਗਿਆ ਹੈ ਕਿ ਆਪਣੀਆਂ ਬੁਨਿਆਦੀ ਜ਼ਰੂਰਤਾਂ ਕਾਰਨ ਕਈ ਕਿਸਾਨ ਇਸ ਦਾ ਇਸਤੇਮਾਲ ਕਰਦੇ ਹਨ ਅਤੇ ਉਨ੍ਹਾਂ ਕੋਲ ਇਸ ਦਾ ਬਦਲਾਅ ਨਹੀਂ ਹੈ |

ਨਤੀਜੇ ਇਹ ਦਰਸਾਉਂਦੇ ਹਨ ਕਿ ਸਾਰੇ ਸਿੰਚਾਈ ਖੇਤਰਾਂ ਵਿਚੋਂ 65 ਫ਼ੀਸਦੀ ਸ਼ਹਿਰੀ ਕੇਂਦਰਾਂ ਦੇ 40 ਕਿਲੋਮੀਟਰ ਦੇ ਅੰਦਰ ਹੈ ਅਤੇ ਗੰਦੇ ਪਾਣੀ ਨਾਲ ਵੱਡੀ ਮਾਤਰਾ ਵਿਚ ਪ੍ਰਭਾਵਿਤ ਹੈ | ਕੁੱਲ 3 ਕਰੋੜ 59 ਲੱਖ ਹੈਕਟੇਅਰ ਦੇ ਖੇਤਰਫਲ ਵਿਚੋਂ 2 ਕਰੋੜ 93 ਲੱਖ ਹੈਕਟੇਅਰ ਵਿਚ ‘ਵੇਸਟ ਵਾਟਰ ਟਰੀਟਮੈਂਟ ਪਲਾਂਟ’ ਬਹੁਤ ਘੱਟ ਗਿਣਤੀ ਵਿਚ ਉਪਲਬਧ ਹਨ ਅਤੇ 88.50 ਕਰੋੜ ਸ਼ਹਿਰੀਆਂ ਦੇ ਨਾਲ-ਨਾਲ ਕਿਸਾਨਾਂ ਅਤੇ ਫਲ ਵਿਕਰੇਤਾਵਾਂ ਵਿਚ ਗੰਭੀਰ ਸਿਹਤ ਸਮੱਸਿਆਵਾਂ ਹਨ |