ਇਹ ਮਿਸਤਰੀ ਇਸ ਖਾਸ ਤਕਨੀਕ ਨਾਲ ਬਣਾਉਂਦਾ ਲੋਹੇ ਦਾ ਸਾਰਾ ਸਮਾਨ

ਦੋਸਤੋ ਤੁਸੀਂ ਅੱਜ ਤਾਂ ਬਹੁਤ ਸਾਰੇ ਮਿਸਤਰੀਆਂ ਦੀ ਕਲਾਕਾਰੀ ਦੇਖੀ ਹੋਵੇਗੀ ਅਤੇ ਮਿਸਤਰੀਆਂ ਬਾਰੇ ਸੁਣਿਆ ਹੋਵੇਗਾ, ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਮਿਸਤਰੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਦੇ ਵਿਦੇਸ਼ਾਂ ਤੱਕ ਚਰਚੇ ਹਨ ਅਤੇ ਇਸਦੇ ਵਿਦੇਸ਼ੀ ਲੋਕ ਵੀ ਫੈਨ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਲੋਹੇ ਦਾ ਕੰਮ ਕਰਨ ਵਾਲਾ ਮਿਸਤਰੀ ਹੈ ਅਤੇ ਇਹ ਇੱਕ ਅਜਿਹੀ ਨਵੀਂ ਤਕਨੀਕ ਨਾਲ ਲੋਹੇ ਦਾ ਸਮਾਨ ਬਣਾਉਂਦਾ ਹੈ ਜਿਸਨੂੰ ਦੇਖਕੇ ਤੁਸੀਂ ਹੈਰਾਨ ਰਹਿ ਜਾਓਗੇ।

ਇਸ ਮਿਸਤਰੀ ਦਾ ਕਹਿਣਾ ਹੈ ਕਿ ਉਹ ਚੈਂਲੇਂਜ ਕਰਦੇ ਹਨ ਕਿ ਕੋਈ ਵੀ ਬੰਦਾ ਉਨ੍ਹਾਂ ਦੇ ਬਣਾਏ ਸਮਾਨ ਦੀ ਕੁਆਲਿਟੀ ਵਿੱਚ ਕੋਈ ਵੀ ਕਮੀ ਕੱਢ ਕੇ ਦਿਖਾਵੇ। ਤੁਹਾਨੂੰ ਦੱਸ ਦੇਈਏ ਕਿ ਇਹ ਮਿਸਤਰੀ ਖੇਤੀ ਸੰਦ ਤਿਆਰ ਕਰਦਾ ਹੈ ਅਤੇ ਬਹੁਤ ਵਧੀਆ ਕੁਆਲਟੀ ਦੇ ਖੇਤੀ ਸੰਦ ਨਵੀਆਂ ਤਕਨੀਕਾਂ ਦੇ ਨਾਲ ਤਿਆਰ ਕਰਦਾ ਹੈ ਅਤੇ ਇਸ ਮਿਸਤਰੀ ਦਾ ਕਹਿਣਾ ਹੈ ਕਿ ਇਨ੍ਹਾਂ ਵਰਗੇ ਖੇਤੀ ਸੰਦ ਕੋਈ ਨੀ ਬਣਾ ਸਕਦਾ।

ਇਸ ਮਿਸਤਰੀ ਨੂੰ ਵਿਦੇਸ਼ਾਂ ਤੋਂ ਵੀ ਆਰਡਰ ਮਿਲਦੇ ਹਨ ਅਤੇ ਇਨ੍ਹਾਂ ਦਾ ਬਣਾਇਆ ਸਮਾਨ ਬਾਹਰ ਵੀ ਜਾਂਦਾ ਹੈ। ਇਥੋਂ ਤੁਸੀਂ ਕਹੀ ਤੋਂ ਲੈਕੇ ਟਰਾਲੀ, ਲੈਜੇ ਲੈਂਡ ਲੈਵਲਰ ਅਤੇ ਰੋਟਾਵੇਟਰ ਵਰਗੇ ਸਾਰੇ ਨਵੀਂ ਤਕਨੀਕ ਦੇ ਸੰਦ ਆਪਣੀ ਮਰਜੀ ਅਨੁਸਾਰ ਤਿਆਰ ਕਰਵਾ ਸਕਦੇ ਹੋ ਅਤੇ ਇਸ ਮਿਸਤਰੀ ਦਾ ਕਹਿਣਾ ਹੈ ਕਿ ਤਿੰਨ ਪੀੜ੍ਹੀਆਂ ਤੱਕ ਇਨ੍ਹਾਂ ਦੇ ਖੇਤੀ ਸੰਦ ਇਸੇ ਤਰਾਂ ਹੀ ਰਹਿਣਗੇ ਅਤੇ ਜੰਗਾਲ ਤੱਕ ਨਹੀਂ ਲੱਗੇਗੀ।

ਇਸ ਮਿਸਤਰੀ ਦਾ ਨਾਮ ਸੁਖਦੇਵ ਸਿੰਘ ਹੈ ਅਤੇ ਇਨ੍ਹਾਂ ਨੂੰ ਫੌਜੀ ਸਾਬ੍ਹ ਵੀ ਕਿਹਾ ਜਾਂਦਾ ਹੈ। ਤੁਸੀਂ ਇਨ੍ਹਾਂ ਤੋਂ ਕੋਈ ਵੀ ਖੇਤੀ ਸੰਦ ਵਧੀਆ ਮੈਟੀਰੀਅਲ ਅਤੇ ਖਾਸ ਤਕਨੀਕਾਂ ਨਾਲ ਤਿਆਰ ਕਰਵਾ ਸਕਦੇ ਹਨ ਅਤੇ ਉਹ ਵੀ ਕਾਫੀ ਘੱਟ ਖਰਚੇ ਵਿੱਚ। ਇਸ ਮਿਸਤਰੀ ਵੱਲੋਂ ਖਾਸ ਖੇਤੀ ਸੰਦ ਵੀ ਡਿਜ਼ਾਈਨ ਕੀਤੇ ਗਏ ਹਨ ਜੋ ਕਿਸਾਨਾਂ ਦੀ ਮਿਹਨਤ ਅਤੇ ਸਮਾਂ ਦੋਵੇਂ ਚੀਜ਼ੇਂ ਦੀ ਬੱਚਤ ਕਰਨਗੇ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

https://www.facebook.com/watch/?v=759126555347761&extid=NS-UNK-UNK-UNK-AN_GK0T-GK1C&ref=sharing

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com