ਇਸ ਤਰਾਂ ਪਾਓ ਸਿਰਫ 2 ਸਕਿੰਟਾਂ ਵਿੱਚ ਖੁੱਲ੍ਹਣ ਅਤੇ ਬੰਦ ਹੋਣ ਵਾਲਾ ਗ੍ਰੀਨ ਨੈੱਟ ਸ਼ੈੱਡ

ਦੋਸਤੋ ਗਰਮੀ ਬਹੁਤ ਜਿਆਦਾ ਹੈ ਅਤੇ ਜਿਆਦਾਤਰ ਲੋਕ ਆਪਣੇ ਘਰਾਂ ਵਿੱਚ ਧੁੱਪ ਨੂੰ ਰੋਕਣ ਲਈ ਗ੍ਰੀਨ ਨੈੱਟ ਯਾਨੀ ਹਰੇ ਰੰਗ ਦੀ ਚਾਦਰ ਵਾਲਾ ਸ਼ੈੱਡ ਪਾਉਂਦੇ ਹਨ। ਇਸੇ ਤਰਾਂ ਕਈ ਲੋਕ ਆਪਣੇ ਪੌਦਿਆਂ ਨੂੰ ਕੜਕਦੀ ਧੁੱਪ ਅਤੇ ਗਰਮੀ ਤੋਂ ਬਚਾਉਣ ਲਈ ਇਸ ਸ਼ੈੱਡ ਦਾ ਇਸਤੇਮਾਲ ਕਰਦੇ ਹਨ। ਪਰ ਜਿਆਦਾਤਰ ਲੋਕ ਇਸ ਸ਼ੈੱਡ ਨੂੰ ਫਿਕਸ ਤਰੀਕੇ ਨਾਲ ਪਾਉਂਦੇ ਹਨ ।

ਯਾਨੀ ਕਿ ਇਸ ਚਾਦਰ ਨੂੰ ਜਾਂ ਤਾਂ ਪੂਰਾ ਬੰਨ੍ਹ ਕੇ ਰੱਖਣਾ ਪੈਂਦਾ ਹੈ ਜਾਂ ਫਿਰ ਜਦੋਂ ਉਤਾਰਨਾ ਹੁੰਦਾ ਹੈ ਤਾਂ ਪੂਰੇ ਨੈੱਟ ਨੂੰ ਖੋਲ੍ਹਣਾ ਪੈਂਦਾ ਹੈ। ਜਿਸ ਵਿੱਚ ਸਮਾਂ ਵੀ ਬਹੁਤ ਜਿਆਦਾ ਲਗਦਾ ਹੈ ਅਤੇ ਮੇਹਨਤ ਵੀ ਜਿਆਦਾ ਕਰਨੀ ਪੈਂਦੀ ਹੈ। ਪਰ ਅੱਜ ਅਸੀਂ ਤੁਹਾਨੂੰ ਇਹ ਗ੍ਰੀਨ ਨੈੱਟ ਸ਼ੈੱਡ ਪਾਉਣ ਦਾ ਇੱਕ ਅਜਿਹਾ ਤਰੀਕਾ ਦਸਾਂਗੇ ਜੋ ਤੁਸੀਂ ਅੱਜ ਤੱਕ ਨਹੀਂ ਦੇਖਿਆ ਹੋਵੇਗਾ।

ਇਸ ਤਰੀਕੇ ਨਾਲ ਸ਼ੈੱਡ ਪਾਕੇ ਤੁਸੀਂ ਇਸਨੂੰ ਸਿਰਫ 2-3 ਸਕਿੰਟਾਂ ਵਿੱਚ ਖੋਲ ਅਤੇ ਬੰਦ ਕਰ ਸਕਦੇ ਹੋ। ਤੁਹਾਨੂੰ ਵਾਰ ਵਾਰ ਪੂਰਾ ਨੈੱਟ ਨਹੀਂ ਉਤਾਰਨਾ ਪਵੇਗਾ ਅਤੇ ਸਿਰਫ ਇੱਕ ਰੱਸੀ ਦੀ ਮਦਦ ਨਾਲ ਤੁਸੀਂ ਇਸਨੂੰ ਖੋਲ ਸਕਦੇ ਹੋ ਜਾਂ ਬੰਦ ਕਰ ਸਕਦੇ ਹੋ ਉਹ ਵੀ ਸਿਰਫ ਦੋ ਸਕਿੰਟਾਂ ਵਿੱਚ। ਖਾਸ ਗੱਲ ਇਹ ਹੈ ਕਿ ਇਸ ਸ਼ੈੱਡ ‘ਤੇ ਤੁਹਾਡਾ ਖਰਚਾ ਵੀ ਬਹੁਤ ਘੱਟ ਆਵੇਗਾ।

ਤੁਸੀਂ ਆਪਣੇ ਬਜਟ ਦੇ ਹਿਸਾਬ ਨਾਲ ਲੋਹੇ ਜਾਂ ਸਟੀਲ ਦੀਆਂ ਪਾਈਪਾਂ ਨਾਲ ਇਸ ਸ਼ੈੱਡ ਦੇ ਸਟਰਕਚਰ ਨੂੰ ਤਿਆਰ ਕਰ ਸਕਦੇ ਹੋ। ਇਸਦੀ ਨਾਲ ਹੀ ਤੁਹਾਨੂੰ ਇੱਕ ਤਾਰ ਦੀ ਜਰੂਰਤ ਹੋਵੇਗੀ ਜੋ ਕਿ ਕਾਫੀ ਸਸਤੀ ਮਿਲ ਜਾਂਦੀ ਹੈ। ਇਸੇ ਤਰਾਂ ਹੋਰ ਨਿੱਕਾ ਮੋਟਾ ਸਮਾਨ ਲਗਾ ਕੇ ਤੁਸੀਂ ਇਹ ਸ਼ੈੱਡ ਆਪ ਹੀ ਤਿਆਰ ਕਰ ਸਕਦੇ ਹੋ।

ਇਸ ਸ਼ੈੱਡ ਨੂੰ ਤਿਆਰ ਕਰਨ ਲਈ ਜਰੂਰੀ ਸਮਾਨ, ਖਰਚਾ ਅਤੇ ਇਸਨੂੰ ਪਾਉਣ ਦਾ ਪੂਰਾ ਤਰੀਕਾ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com