ਜਾਣੋ ਕੀ ਹੈ ਝੋਨਾ-ਮੱਛੀ ਪਾਲਣ ? ਇਸਦੇ ਫਾਇਦੇ ਤੇ ਨੁਕਸਾਨ

ਝੋਨਾ ਮੱਛੀ ਪਾਲਣ ਕੀ ਹੈ? ਇਹ ਹੋਰ ਕੁੱਝ ਨਹੀਂ ਹੈ ਸਗੋਂ ਝੋਨੇ ਦੀ ਖੇਤੀ ਦੀ ਗੁਣਵੱਤਾ ਅਤੇ ਉਸਦੀ ਫਸਲ ਨੂੰ ਪ੍ਰਭਾਵਿਤ ਕੀਤੇ ਬਿਨਾਂ ਉਸ ਖੇਤ ਵਿੱਚ ਮੱਛੀ ਪਾਲਣ ਕਰਨਾ ਹੈ । ਝੋਨੇ ਦੇ ਨਾਲ ਮੱਛੀ ਦੀ ਖੇਤੀ ਸਾਨੂੰ ਦੁਗਣੀ ਕਮਾਈ ਦਾ ਮੌਕਾ ਦਿੰਦੀ ਹੈ । ਹਾਲਾਂਕਿ ਇਹ ਵਿਧੀ ਮੁਨਾਫੇ ਵਾਲੀ ਸਾਬਤ ਹੋਈ ਹੈ ,ਪਰ ਇਸਦੇ ਆਪਣੇ ਨੁਕਸਾਨ ਵੀ ਹਨ ।

ਝੋਨਾ ਅਤੇ ਮੱਛੀ ਪਾਲਣ ਦੀ ਚੋਣ ਕਰਦੇ ਸਮੇਂ ਇਸ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਭੂਮੀ ਵਿੱਚ ਜ਼ਿਆਦਾ ਤੋਂ ਜ਼ਿਆਦਾ ਪਾਣੀ ਰੋਕਣ ਦੀ ਸਮਰੱਥਾ ਹੋਣੀ ਚਾਹੀਦੀ ਹੈ, ਜੋ ਕਨਹਾਰ ਮੜ੍ਹਾਸੀ ਅਤੇ ਡੋਰਸਾ ਮਿੱਟੀ ਵਿੱਚ ਪਾਈ ਜਾਂਦੀ ਹੈ।

ਖੇਤ ਵਿੱਚ ਪਾਣੀ ਦੇ ਆਉਣ-ਜਾਣ ਦੀ ਉਚਿਤ ਵਿਵਸਥਾ ਮੱਛੀ ਪਾਲਣ ਲਈ ਅਤਿ ਜ਼ਰੂਰੀ ਹੈ। ਸਿੰਜਾਈ ਦੇ ਸਾਧਨ ਮੌਜੂਦ ਹੋਣੇ ਚਾਹੀਦੇ ਹਨ ਅਤੇ ਔਸਤ ਵਰਖਾ 800 ਮਿਲੀਮੀਟਰ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਇਸਦੀ ਖੇਤੀ ਭਾਰਤ ਦੇ ਪੂਰਬੀ ਰਾਜਾਂ ਦੇ ਕੁਝ ਹਿਸਿਆਂ ਵਿਚ ਹੁੰਦੀ ਹੈ ਜਿਥੇ ਬਹੁਤ ਬਾਰਿਸ਼ ਪੈਂਦੀ ਹੈ । ਇਸ ਤੋਂ ਇਲਾਵਾ ਬੰਗਲਾਦੇਸ਼ ਥਾਈਲੈਂਡ ਤੇ ਏਸ਼ੀਆ ਦੇ ਕੁਝ ਹੋਰ ਦੇਸ਼ਾਂ ਵਿਚ ਵੀ ਹੁੰਦੀ ਹੈ ।

ਝੋਨਾ ਅਤੇ ਮੱਛੀ ਪਾਲਣ ਦੇ ਫਾਇਦੇ –

  1. ਝੋਨਾ – ਮੱਛੀ ਦੀ ਖੇਤੀ ਵਿਚ ਕਿਸਾਨ ਦੁਗਣੀ ਆਮਦਨੀ ਪ੍ਰਾਪਤ ਕਰ ਸਕਦਾ ਹੈ।
  2. ਝੋਨੇ ਨੂੰ ਨੁਕਸਾਨ ਪਹੁੰਚਾਣ ਵਾਲੇ ਕੀੜੇਆਂ ਨੂੰ ਮੱਛੀਆਂ ਦੇ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।
  3. ਮੱਛੀਆਂ ਦੀ ਰਹਿੰਦ-ਖੂੰਦ ਝੋਨੇ ਦੇ ਲਈ ਖਾਦ ਦਾ ਕੰਮ ਕਰਦੀ ਹੈ।
  4. ਝੋਨਾ- ਮੱਛੀ ਦੀ ਖੇਤੀ ਨਦੀਨਾਂ ਉੱਤੇ ਰੋਕ ਲਗਾਉਣ ਵਿੱਚ ਵੀ ਲਾਭਦਾਇਕ ਹੈ।

ਝੋਨਾ-ਮੱਛੀ ਪਾਲਣ ਦੇ ਨੁਕਸਾਨ –

  1. ਝੋਨੇ ਮੱਛੀ ਦੀ ਖੇਤੀ ਵਿੱਚ ਅਸੀਂ ਕੋਈ ਵੀ ਸਪਰੇ ਦਾ ਇਸਤੇਮਾਲ ਨਹੀਂ ਕਰ ਸਕੇ ਜੋ ਕੀ ਝੋਨੇ ਦੇ ਲਈ ਜਰੂਰੀ ਹੈ।
  2. ਝੋਨੇ ਦੀ ਖੇਤੀ ਦੇ ਮੁਲਾਬਲੇ ਝੋਨਾ-ਮੱਛੀ ਪਾਲਣ ਵਿੱਚ ਜ਼ਿਆਦਾ ਪਾਣੀ ਦੀ ਜ਼ਰੂਰਤ ਪੈਂਦੀ ਹੈ।
  3. ਸਿਰਫ ਝੋਨੇ ਦੀ ਖੇਤੀ ਦੇ ਮੁਕਾਬਲੇ ਚਾਵਲ ਅਤੇ ਮੱਛੀ ਦੀ ਖੇਤੀ ਵਿੱਚ ਜ਼ਿਆਦਾ ਮਿਹਨਤ ਦੀ ਲੋੜ ਹੁੰਦੀ ਹੈ।
  4. ਝੋਨਾ ਮੱਛਲੀ ਪਾਲਣ ਵਿਚ ਮੱਛੀਆਂ ਦਾ ਆਕਾਰ ਵੀ ਛੋਟਾ ਰਹਿ ਜਾਂਦਾ ਹੈ।