ਪਨੀਰੀ ਬੀਜਣ ਸਮੇਂ ਜਰੂਰ ਕਰੋ ਇਨ੍ਹਾਂ ਖਾਦਾਂ ਦਾ ਇਸਤੇਮਾਲ

ਕਣਕ ਦੀ ਵਾਢੀ ਤੋਂ ਬਾਅਦ ਕਿਸਾਨਾਂ ਦਾ ਸਾਰਾ ਧਿਆਨ ਝੋਨੇ ਉੱਤੇ ਹੁੰਦਾ ਹੈ। ਕਿਸਾਨ ਝੋਨੇ ਦੀ ਪਨੀਰੀ ਤਿਆਰ ਕਰਨ ਅਤੇ ਖੇਤ ਦੀ ਤਿਆਰੀ ਵਿੱਚ ਲੱਗ ਜਾਂਦੇ ਹਨ। ਕਿਸਾਨ ਕਈ ਅਲਗ ਅਲਗ ਤਰੀਕਿਆਂ ਨਾਲ ਪਨੀਰੀ ਦੀ ਬਿਜਾਈ ਕਰਦੇ ਹਨ। ਕਿਸਾਨ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਨੀਰੀ ਜਲਦੀ ਤੋਂ ਜਲਦੀ ਤਿਆਰ ਹੋ ਜਾਵੇ।

ਪਰ ਜਿਆਦਾਤਰ ਕਿਸਾਨਾਂ ਨੂੰ ਖਾਦਾਂ ਸਬੰਧੀ ਸਹੀ ਜਾਣਕਾਰੀ ਨਹੀਂ ਹੁੰਦੀ। ਇਸ ਲਈ ਅੱਜ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿ ਪਨੀਰੀ ਬੀਜਣ ਸਮੇਂ ਕਿਹੜੀਆਂ ਕਿਹੜੀਆਂ ਖਾਦਾਂ ਪਾਉਣੀਆਂ ਚਾਹੀਦੀਆਂ ਹਨ। ਜੇਕਰ ਤੁਸੀਂ ਪਨੀਰੀ ਬੀਜਣ ਸਮੇਂ ਖਾਦਾਂ ਦਾ ਸਹੀ ਪ੍ਰਬੰਧ ਕਰਦੇ ਹੋ ਤਾਂ ਤੁਹਾਡੀ ਪਨੀਰੀ ਸਿਰਫ 20 ਦਿਨਾਂ ਵਿੱਚ ਤਿਆਰ ਹੋ ਜਾਵੇਗੀ ਅਤੇ ਪਨੀਰੀ ਦੀ ਕੁਆਲਿਟੀ ਵੀ ਬਹੁਤ ਚੰਗੀ ਹੋਵੇਗੀ।

ਪਨੀਰੀ ਬੀਜਣ ਸਮੇਂ ਖਾਦਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਕਿਉਂਕਿ ਪਨੀਰੀ ਵਿੱਚ ਆਪ ਥੋੜੀ ਜਿਹੀ ਜਗ੍ਹਾ ਵਿੱਚ ਜਿਆਦਾ ਬੂਟੇ ਪੈਦਾ ਕਰਨੇ ਹੁੰਦੇ ਹਨ। ਜਿਸ ਕਾਰਨ ਤੱਤਾਂ ਦੀ ਖਪਤ ਜਿਆਦਾ ਹੁੰਦੀ ਹੈ ਪਰ ਜ਼ਮੀਨ ਵਿੱਚ ਲੋੜੀਂਦੇ ਤੱਤ ਮੌਜੂਦ ਨਹੀਂ ਹੁੰਦੇ। ਇਸੇ ਕਾਰਨ ਇਨ੍ਹਾਂ ਤੱਤਾਂ ਦੀ ਪੂਰਤੀ ਖਾਦਾਂ ਪਾ ਕੇ ਕੀਤੀ ਜਾਂਦੀ ਹੈ।

ਪਰ ਖਾਦਾਂ ਦੀ ਵਰਤੋਂ ਸਮੇਂ ਕਿਸਾਨ ਅਣਗਹਿਲੀ ਕਰ ਜਾਂਦੇ ਹਨ ਜਿਸ ਕਾਰਨ ਪਨੀਰੀ ਦੀ ਕੁਆਲਿਟੀ ‘ਤੇ ਅਸਰ ਪੈਂਦਾ ਹੈ ਅਤੇ ਪਨੀਰੀ ਵਾਰ ਵਾਰ ਪੀਲੀ ਹੋ ਜਾਂਦੀ ਹੈ। ਜਿਆਦਾਤਰ ਕਿਸਾਨ ਕੱਲੀ ਰੂੜੀ ਜਾਂ ਫਿਰ ਕੱਲੀ ਸਵਾਹ ਪਾ ਕੇ ਪਨੀਰੀ ਦੀ ਬਿਜਾਈ ਕਰ ਦਿੰਦੇ ਹਨ। ਪਰ ਬਾਅਦ ਵਿੱਚ ਇਨ੍ਹਾਂ ਕਿਸਾਨਾਂ ਨੂੰ ਵਾਰ ਵਾਰ ਪਨੀਰੀ ਉੱਤੇ ਸਪਰੇਆਂ ਕਰਨੀਆਂ ਪੈਂਦੀਆਂ ਹਨ।

ਇਸ ਲਈ ਪਨੀਰੀ ਦੀ ਬਿਜਾਈ ਸਮੇਂ ਸਹੀ ਖਾਦਾਂ ਪਾਉਣੀਆਂ ਬਹੁਤ ਜਰੂਰੀ ਹਨ। ਜੇਕਰ ਤੁਸੀਂ 20 ਮਰਲੇ ਪਨੀਰੀ ਬੀਜ ਰਹੇ ਹੋ ਤਾਂ ਇਸ ਲਈ 10 ਕਿੱਲੋ DAP ਜਾਂ ਫਿਰ 18 ਕਿੱਲੋ ਸਿੰਗਲ ਸੁਪਰਫਾਸਫੇਟ, ਇਨ੍ਹਾਂ ਦੋਵਾਂ ਵਿੱਚੋਂ ਇੱਕ ਖਾਦ ਪਾਉਣੀ ਹੈ। ਇਸਦੇ ਨਾਲ ਹੀ ਡੇਢ ਕਿੱਲੋ ਮੈਗਨੀਸ਼ੀਅਮ ਸਲਫੇਟ ਪ੍ਰਤੀ ਕਨਾਲ ਦੇ ਹਿਸਾਬ ਨਾਲ ਕਰਨੀ ਹੈ। ਸਾਰੀਆਂ ਖਾਦਾਂ ਦੀ ਜਾਣਕਾਰੀ ਅਤੇ ਇਨ੍ਹਾਂ ਨੂੰ ਵਰਤਣ ਦਾ ਸਹੀ ਤਰੀਕਾ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com