ਦੋਸਤੋ ਜਿਵੇ ਕਿ ਤੁਸੀਂ ਜਾਣਦੇ ਹੋ ਰਾਸ਼ਟਰੀ ਰਾਜਮਾਰਗ ਅਥਾਰਟੀ-ਐੱਨ. ਐੱਚ. ਏ. ਆਈ. ਵੱਲੋਂ ਟੋਲ ਪਲਾਜ਼ਿਆਂ ’ਤੇ ਡਿਜੀਟਲ ਤਕਨੀਕ ਨਾਲ ਟੈਕਸ ਭੁਗਤਾਨ ਲਈ ਹਰ ਇੱਕ ਵਾਹਨ ‘ਤੇ ਫਾਸਟੈਗ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸੇ ਵਿਚਕਾਰ ਇੱਕ ਰਾਹਤ ਦੀ ਖ਼ਬਰ ਇਹ ਹੈ ਕਿ ਹੁਣ ਤੱਕ ਤੁਹਾਨੂੰ ਆਪਣੀ ਗੱਡੀ ‘ਤੇ ਫਾਸਟਟੈਗ ਲਵਾਉਣ ਲਈ 100 ਰੁਪਏ ਦੀ ਰਾਸ਼ੀ ਦਾ ਭੁਗਤਾਨ ਕਰਨਾ ਪੈਂਦਾ ਸੀ, ਉਹ ਹੁਣ ਨਹੀਂ ਕਰਨਾ ਪਵੇਗਾ। ਕਿਉਂਕਿ ਹੁਣ ਫਾਸਟਟੈਗ ਦੀ ਵੰਡ ਨੂੰ 15 ਦਿਨ ਲਈ ਬਿਲਕੁਲ ਫ੍ਰੀ ਕਰ ਦਿੱਤਾ ਗਿਆ ਹੈ।
15 ਤੋਂ 29 ਫਰਵਰੀ ਦੇ ਵਿਚਕਾਰ ਤੁਸੀਂ ਆਪਣੀ ਗੱਡੀ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ (RC) ਨਾਲ ਕਿਸੇ ਵੀ ਵਿਕਰੀ ਕੇਂਦਰ ਤੋਂ ਫ੍ਰੀ ਵਿੱਚ ਫਾਸਟ ਟੈਗ ਲਗਵਾ ਸਕਦੇ ਹੋ। ਹਾਲਾਂਕਿ ਇਸ ਦੌਰਾਨ ਫਾਸਟੈਗ ਲਈ ਨਿਰਧਾਰਤ ਸੁਰੱਖਿਆ ਜਮ੍ਹਾ ਰਾਸ਼ੀ ਅਤੇ ਵਾਲੇਟ ’ਚ ਘੱਟੋ-ਘਟ ਬਕਾਇਆ ਰਾਸ਼ੀ ਵਿੱਚ ਕੋਈ ਵੀ ਬਦਲਾਵ ਨਹੀਂ ਕੀਤਾ ਗਿਆ ਹੈ ਇਹ ਤੁਹਾਨੂੰ ਪਹਿਲਾਂ ਜਿੰਨੀ ਹੀ ਰੱਖਣੀ ਪਵੇਗੀ।
ਤੁਸੀਂ NHAI ਦੇ ਫਾਸਟੈਗ ਵਿਕਰੀ ਕੇਂਦਰ ਦੀ ਜਾਣਕਾਰੀ ਮਾਈਫਾਸਟੈਗ ਐਪ ਤੋਂ ਜਾਂ ਫਿਰ ਹੈਲਪਲਾਈਨ ਨੰਬਰ 1033 ’ਤੇ ਸੰਪਰਕ ਕਰਕੇ ਪ੍ਰਾਪਤ ਕਰ ਸਕਦੇ ਹੋ। ਐੱਨ.ਐੱਚ.ਏ.ਆਈ. ਦੇ ਸਾਰੇ ਪਲਾਜ਼ਿਆਂ ਤੋਂ ਇਲਾਵਾ ਤੁਸੀਂ RTO, ਆਮ ਸਹੂਲਤ ਕੇਂਦਰਾਂ, ਟਰਾਂਸਪੋਰਟ ਕੇਂਦਰਾਂ ਅਤੇ ਪੈਟਰੋਲ ਪੰਪਾਂ ਤੋਂ ਵੀ ਫਾਸਟੈਗ ਖਰੀਦ ਸਕਦੇ ਹੋ। ਜੇਕਰ ਤੁਸੀਂ ਹਾਲੇ ਤੱਕ ਆਪਣੇ ਵਾਹਨ ਉੱਤੇ ਫਾਸਟਟੈਗ ਨਹੀਂ ਲਗਵਾਇਆ ਹੈ ਤਾਂ ਇਹ ਸਭਤੋਂ ਵਧੀਆ ਮੌਕਾ ਹੈ। 15 ਤੋਂ 29 ਫਰਵਰੀ ਦੇ ਵਿਚਕਾਰ ਤੁਸੀਂ ਬਿਲਕੁਲ ਫ੍ਰੀ ਵਿੱਚ ਫਾਸਟਟੈਗ ਲਗਵਾ ਸਕਦੇ ਹੋ।