ਲਿਮਟਾਂ ਅਤੇ ਕਰਜ਼ੇ ਵਾਲੇ ਕਿਸਾਨਾਂ ਲਈ ਬੁਰੀ ਖਬਰ, ਪੈ ਗਿਆ ਵੱਡਾ ਯੱਭ

ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਖੇਤੀ ਤੇ ਅਤੇ ਕਿਸਾਨਾਂ ਤੇ ਕਿੰਨਾ ਨਿਰਭਰ ਕਰਦਾ ਹੈ ਅਤੇ ਜੇ ਸਾਡਾ ਅੰਨਦਾਤਾ ਖੁਸ਼ਹਾਲ ਹੋਵੇਗਾ ਤਾਂ ਹੀ ਪੰਜਾਬ ਖੁਸ਼ਹਾਲ ਹੋਵੇਗਾ, ਜੇ ਪੰਜਾਬ ਖੁਸ਼ਹਾਲ ਹੋਵੇਗਾ ਤਾਂ ਪੂਰਾ ਭਾਰਤ ਖੁਸ਼ਹਾਲ ਹੋਵੇਗਾ। ਕਿਉਂਕਿ ਇੱਕ ਖੁਸ਼ਹਾਲ ਸੂਬਾ ਹੀ ਖੁਸ਼ਹਾਲ ਦੇਸ ਦੀ ਸਿਰਜਣਾ ਕਰਦਾ ਹੈ।

ਪਰ ਫਿਲਹਾਲ ਦੇਸ਼ ਦਾ ਕਿਸਾਨ ਖੁਸ਼ਹਾਲ ਨਹੀਂ ਹੈ। ਕਿਉਂਕਿ ਕਿਸਾਨ ਲਿਮਟਾਂ ਅਤੇ ਕਰਜ਼ਿਆਂ ਦੀ ਮਾਰ ਝੱਲ ਰਿਹਾ ਹੈ ਅਤੇ ਕਿਸਾਨੀ ਖੁਦਕੁਸ਼ੀਆਂ ਦਾ ਅੰਕੜਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਕਰਜ਼ੇ ਦਾ ਦੈਂਤ ਹਰ ਰੋਜ਼ ਹਜ਼ਾਰਾਂ ਕਿਸਾਨਾਂ ਨੂੰ ਖਾ ਰਿਹਾ ਹੈ ਅਤੇ ਕਿਸੇ ਦਾ ਇਸ ਵੱਲ ਧਿਆਨ ਨਹੀਂ ਹੈ। ਅੱਜ ਦੇਸ਼ ਦੇ ਕਿਸਾਨ ਕੋਲ ਸਿਰਫ ਦੋ ਹੀ ਰਾਹ ਰਹਿ ਗਏ ਹਨ, ਜਾਂ ਤਾਂ ਉਹ ਸੜਕਾਂ ਤੇ ਅੰਦੋਲਨ ਕਰੇ ਅਤੇ ਜਾਂ ਫਿਰ ਆਪਣੇ ਆਪ ਨੂੰ ਖਤਮ ਕਰ ਲਵੇ।

ਕਿਸਾਨਾਂ ਦਾ ਕਰਜ਼ਾ ਮਾਫ ਕਰ ਵੀ ਦਿੱਤਾ ਜਾਂਦਾ ਹੈ ਤਾਂ ਦੋ ਸਾਲ ਦੇ ਅੰਦਰ ਉਸ ਕਿਸਾਨ ਦੇ ਉੱਤੇ ਦੋਬਾਰਾ ਓਨਾ ਹੀ ਕਰਜ਼ਾ ਚੜ੍ਹ ਜਾਵੇਗਾ। ਹੁਣ ਕਰਜ਼ੇ ਜਾਂ ਲਿਮਟਾਂ ਵਾਲੇ ਕਿਸਾਨਾਂ ਨੂੰ ਇੱਕ ਹੋਰ ਵੱਡਾ ਯੱਭ ਪੈ ਗਿਆ ਹੈ। ਪੰਜਾਬ ਵਿੱਚ ਕਰਜ਼ਾ ਲੈ ਚੁੱਕੇ ਲੋਕਾਂ ਦੀ ਗਿਣਤੀ ਬਹੁਤ ਜਿਆਦਾ ਵੱਡੀ ਹੈ ਅਤੇ ਇਸ ਵਿੱਚ ਮਜ਼ਦੂਰ ਅਤੇ ਕਿਸਾਨ ਬਹੁਤ ਵੱਡੀ ਗਿਣਤੀ ਵਿੱਚ ਸ਼ਾਮਿਲ ਹਨ।

ਜਿਨ੍ਹਾਂ ਲੋਕਾਂ ਨੇ ਕਰਜ਼ਾ ਲਿਆ ਹੈ ਉਨ੍ਹਾਂ ਲਈ ਹੁਣ ਵੱਡੀ ਖਬਰ ਆ ਰਹੀ ਹੈ। ਦੱਸ ਦੇਈਏ ਕਿ ਸਰਕਾਰ ਵੱਲੋਂ 20 ਹਜ਼ਾਰ ਕਿਸਾਨਾਂ ਦੇ ਵਾਰੰਟ ਜਾਰੀ ਕਰ ਦਿੱਤੇ ਗਏ ਹਨ। ਇਹ ਉਹ ਕਿਸਾਨ ਹਨ ਜਿਨ੍ਹਾਂ ਨੇ ਬੈਂਕਾਂ ਦਾ ਕਰਜ਼ਾ ਦੇਣਾ ਹੈ ਜਾਂ ਫਿਰ ਜਿਨ੍ਹਾਂ ਦੀਆਂ ਲਿਮਟਾਂ ਵਿੱਚ ਦੇਰੀ ਹੋਈ ਹੈ। ਜੇਕਰ ਇਹ ਕਿਸਾਨ ਕਰਜ਼ਾ ਵਾਪਸ ਨਹੀਂ ਦਿੰਦੇ ਤਾਂ ਇਨ੍ਹਾਂ ਕਿਸਾਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਯਾਨੀ ਕਿ ਹੁਣ ਡਿਫਾਲਟਰ ਕਿਸਾਨਾਂ ਉੱਤੇ ਕਰਜ਼ੇ ਨਾ ਮੋੜਨ ‘ਤੇ ਕਾਰਵਾਈ ਕੀਤੀ ਜਾਵੇਗੀ ਅਤੇ ਸਰਕਾਰ ਵੱਲੋਂ ਆਦੇਸ਼ ਦਿੱਤੇ ਗਏ ਹਨ ਕਿ ਜਲਦੀ ਤੋਂ ਜਲਦੀ ਇਸ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ। ਪੂਰੀ ਜਾਣਕਾਰੀ ਲਈ ਹੇਠਾਂ ਦਿਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com