ਇਸ ਪੰਜਾਬੀ ਨੇ 6 ਕਿੱਲਿਆਂ ਵਿੱਚ ਬਣਾਇਆ ਸਵਰਗ ਵਰਗਾ ਫਾਰਮ ਹਾਊਸ, ਦੇਖਕੇ ਰਹਿ ਜਾਓਗੇ ਹੈਰਾਨ

ਦੋਸਤੋ ਅੱਜ ਤੱਕ ਤੁਸੀਂ ਕਈ ਤਰਾਂ ਦੇ ਖੇਤ ਦੇਖੇ ਹੋਣਗੇ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਖੇਤ ਦਿਖਾਵਾਂਗੇ ਜਿਸ ਨੂੰ ਇਸਦੇ ਮਾਲਕ ਨੇ ਬਿਲਕੁਲ ਸਵਰਗ ਬਣਾ ਰੱਖਿਆ ਹੈ। ਇਸ ਤਰਾਂ ਦਾ ਖੇਤ ਤੁਸੀਂ ਅੱਜ ਤੱਕ ਕੀਤੇ ਵੀ ਨਹੀਂ ਦੇਖਿਆ ਹੋਵੇਗਾ ਅਤੇ ਖਾਸ ਗੱਲ ਇਹ ਹੈ ਕਿ ਤੁਸੀਂ ਚਾਹੋ ਤਾਂ ਇਸ ਖੇਤ ਨੂੰ ਠੇਕੇ ‘ਤੇ ਲੈ ਸਕਦੇ ਹੋ।

ਇਸਦੇ ਮਾਲਕ ਨੇ ਕੈਨੇਡਾ ਜਾਣਾ ਹੈ ਇਸ ਕਾਰਨ ਇਹ ਵੀਰ ਆਪਣਾ ਖੇਤ ਠੇਕੇ ‘ਤੇ ਦੇ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਫਾਰਮ ਫਤਹਿਗੜ੍ਹ ਸਾਹਿਬ ਦੇ ਪਿੰਡ ਝੰਬਲਾਂ ਵਿੱਚ ਸਥਿਤ ਹੈ। ਇਸ ਖੇਤ ਦੇ ਮਾਲਕ ਦਾ ਨਾਮ ਗੁਰਜੀਤ ਸਿੰਘ ਹੈ ਅਤੇ ਇਨ੍ਹਾਂ ਦੇ ਫਾਰਮ ਨੂੰ ਦੇਖਕੇ ਤੁਸੀਂ ਯਕੀਨ ਨਹੀਂ ਕਰ ਸਕੋਗੇ ਕਿ ਇਹ ਪੰਜਾਬ ਦਾ ਕੋਈ ਪਿੰਡ ਹੈ।

ਇਸ ਖੇਤ ਵਿੱਚ ਕਿਸਾਨ ਨੇ ਸਭ ਕੁਝ ਬਣਾਇਆ ਹੈ, ਘਰ, ਪੂਲ, ਕਿਸ਼ਤੀਆਂ ਅਤੇ ਇਸ ਤਰਾਂ ਹੋਰ ਵੀ ਬਹੁਤ ਚੀਜਾਂ ਬਣਾਈਆਂ ਹਨ। ਇਨ੍ਹਾਂ ਦੇ ਫਾਰਮ ਵਿੱਚ ਕਈ ਗਾਣਿਆਂ ਅਤੇ ਫ਼ਿਲਮਾਂ ਦੀ ਸ਼ੂਟਿੰਗ ਵੀ ਹੁੰਦੀ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਸ਼ੁਰੂ ਤੋਂ ਹੀ ਸ਼ੌਂਕ ਸੀ ਕਿ ਉਹ ਪਿੰਡ ਇੱਕ ਬਹੁਤ ਸੋਹਣਾ ਫਾਰਮ ਹਾਊਸ ਬਣਾਉਣ।

ਇਸੇ ਲਈ ਉਨ੍ਹਾਂ ਨੇ ਹੌਲੀ ਹੌਲੀ ਆਪਣੇ ਇਸ ਸ਼ੌਂਕ ਨੂੰ ਪੂਰਾ ਕਰਨ ਲਈ ਕੰਮ ਕੀਤਾ ਅਤੇ ਸ਼ੌਂਕ ਪੂਰਾ ਕੀਤਾ। ਇਨ੍ਹਾਂ ਦੇ ਫਾਰਮ ਦੇ ਵਿੱਚ ਪੁਰਾਣੇ ਕੱਚੇ ਘਰ ਵੀ ਬਣਾਏ ਹੋਏ ਹਨ ਅਤੇ ਲੋਕ ਇੱਥੇ ਇਨ੍ਹਾਂ ਦਾ ਫਾਰਮ ਦੇਖਣ ਲਈ ਦੂਰ ਦੂਰ ਤੋਂ ਆਉਂਦੇ ਹਨ। ਇਸਦੇ ਨਾਲ ਹੀ ਇਨ੍ਹਾਂ ਨੇ ਪੂਰੇ ਸ਼ੌਂਕ ਨਾਲ ਕਈ ਵੱਡਿਆਂ ਅਤੇ ਮਹਿੰਗੀਆਂ ਗੱਡੀਆਂ ਵੀ ਰੱਖੀਆਂ ਹੋਈਆਂ ਹਨ।

ਇਸ ਕਿਸਾਨ ਵੀਰ ਨੇ 6 ਕਿੱਲਿਆਂ ਵਿੱਚ ਧਰਤੀ ਤੇ ਹੀ ਦੂਜਾ ਸਵਰਗ ਬਣਾ ਦਿੱਤਾ ਹੈ ਅਤੇ ਤੁਸੀਂ ਇਸ ਸਵਰਗ ਵਰਗੇ ਖੇਤ ਨੂੰ ਠੇਕੇ ‘ਤੇ ਵੀ ਲੈ ਸਕਦੇ ਹੋ। ਇਨ੍ਹਾਂ ਨੇ ਕੈਨੇਡਾ ਜਾਣਾ ਹੈ ਤਾਂ ਕਰਕੇ ਇਹ ਆਪਣਾ ਇਹ ਫਾਰਮ ਹਾਊਸ ਠੇਕੇ ‘ਤੇ ਦੇ ਰਹੇ ਹਨ। ਇਸ ਫਾਰਮ ਹਾਊਸ ਨੂੰ ਦੇਖਣ ਲਈ ਅਤੇ ਬਾਕੀ ਸਾਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com