ਇਸ ਕਿਸਾਨ ਨੇ ਸਿਰਫ 800 ਰੁਪਿਆ ਵਿੱਚ ਤਿਆਰ ਕੀਤੀ ਜੈਵਿਕ ਖਾਦ ਦੀ ਫੈਕਟਰੀ

ਤਾਮਿਲਨਾਡੂ  ਦੇ ਇਰੋਡ ਜਿਲ੍ਹੇ ਦੇ ਗੋਬਿਚੇੱਤੀਪਾਲਇਮ ਸਥਿਤ ਖੇਤੀਬਾੜੀ ਵਿਗਿਆਨ ਕੇਂਦਰ ਵਲੋਂ ਮਿਲੀ ਥੋੜ੍ਹੀ ਜਿਹੀ ਮਦਦ ਨਾਲ ਕਿਸਾਨ ਜੀ .ਆਰ .ਸਕਥਿਵੇਲ ਨੇ ਗੋਬਰ ਤੋਂ ਤਰਲ ਖਾਦ ਬਣਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ।ਜਿਸਦਾ ਆਰਗੈਨਿਕ ਖੇਤੀ ਵਿੱਚ ਫ਼ਸਲਾਂ ਦੀ ਤਾਕਤ ਵਧਾਉਣ ਵਿੱਚ ਸਫਲ ਇਸਤੇਮਾਲ ਹੋ ਰਿਹਾ ਹੈ।

ਜੈਵਿਕ ਖੇਤੀ ਦੇ ਸਮਰਥਕ ਸਕਥਿਵੇਲ ਹਮੇਸ਼ਾ ਹੀ ਆਪਣੇ ਆਲੇ ਦੁਆਲੇ ਦੇ ਸਾਧਨਾ ਦੇ ਬਿਹਤਰ ਇਸਤੇਮਾਲ ਉੱਤੇ ਜ਼ੋਰ ਦਿੰਦੇ ਰਹੇ ਹਨ । ਉਹਨਾਂ ਨੇ ਸਿਰਫ 800 ਰੁਪਿਆ ਵਿੱਚ ਜੈਵਿਕ ਖਾਦ ਬਣਾਉਣ ਦਾ ਤਰੀਕਾ ਲੱਭ ਲਿਆ ਹੈ ।ਹਾਲਾਂਕਿ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਗੋਬਰ ਖਾਦ ਦਾ ਖਮੀਰ ਬਣਾਉਣ ਅਤੇ ਫਿਲਟਰ ਕਰਨ ਲਈ ਚਾਰ – ਟੈਂਕ ਵਿਵਸਥਾ ਦਾ ਇਸਤੇਮਾਲ ਕੀਤਾ ਸੀ ਪਰ ਮਹਿੰਗਾ ਹੋਣ ਦੀ ਵਜ੍ਹਾ ਨਾਲ ਬਹੁਤ ਸਾਰੇ ਲੋਕਾਂ ਨੇ ਇਸਨੂੰ ਨਹੀਂ ਅਪਨਾਇਆ ।

ਚਾਰ – ਟੈਂਕ ਦਾ ਸੰਗ੍ਰਿਹ , ਚਿਣਾਈ ਦੇ ਕੰਮ ਦੇ ਨਾਲ – ਨਾਲ ਸਮਾਨ ਅਤੇ ਮਜਦੂਰੀ ਦਾ ਖਰਚ ਮਿਲਾਕੇ ਘੱਟ ਤੋਂ ਘੱਟ 40,000 ਰੁਪਏ ਦਾ ਬੈਠਦਾ ਹੈ । ਛੋਟੀ ਜੋਤ ਵਾਲੇ ਕਿਸਾਨਾਂ ਲਈ ਐਨਾ ਖਰਚ ਸੰਭਵ ਨਹੀਂ ਸੀ , ਇਸ ਲਈ ਉਹਨਾਂ ਨੇ ਗੋਬਰ ਦਾ ਖ਼ਮੀਰ ਬਣਾਉਣ ਲਈ ਇਸ ਸਸਤੇ ਤਰੀਕੇ ਦਾ ਇਜ਼ਾਦ ਕੀਤਾ।

ਇਸ ਤਰਾਂ ਤਿਆਰ ਕਰੋ 800 ਰੁਪਿਆ ਵਿੱਚ ਜੈਵਿਕ ਖਾਦ ਦੀ ਫੈਕਟਰੀ

ਇਸ ਵਿਧੀ ਵਿੱਚ ਇਕ 200 ਲਿਟਰ ਦਾ ਬੈਰਲ ਯਾਨੀ ਛੋਟਾ ਪਲਾਸਿਟਕ ਦੇ ਡਰੰਮ ਵਿੱਚ ਸਾਹਮਣੇ ਲਗਾਉਣ ਲਈ ਦੋ 3/4 ਇੰਚ ਦਾ ਗੇਟ ਵਾਲਵ ਚਾਹੀਦੇ ਹਨ ਅਤੇ ਡਰੰਮ ਦੇ ਪਿੱਛੇ ਲਗਾਉਣ ਲਈ ਇੱਕ 1 ਇੰਚ ਦਾ ਗੇਟ ਵਾਲਵ ਚਾਹੀਦਾ ਹੈ । ਪਿੱਛੇ ਦਾ ਗੇਟ ਵਾਲਵ ਥੋੜਾ ਵੱਡਾ ਹੋਣਾ ਚਾਹੀਦਾ ਹੈ ਤਾਂਕਿ ਬੱਚਿਆਂ ਹੋਇਆ ਗੋਬਰ ਆਸਾਨੀ ਨਾਲ ਨਿਕਲ ਸਕੇ।

ਇਸ ਡਰੰਮ ਵਿੱਚ ਗੋਬਰ ਅਤੇ ਗਾਉ ਮੂਤਰ ਪਾਉਂਦੇ ਹਨ ਅਤੇ ਫੇਰ ਉਸ ਵਿੱਚ ਗੁੜ ਮਿਲਾਉਂਦੇ ਹਨ ,ਹਾਲਾਂਕਿ ਤੁਸੀ ਚੀਨੀ ਦੀ ਜਗ੍ਹਾ ਪਪੀਤੇ ਦਾ ਵੀ ਇਸਤੇਮਾਲ ਕਰ ਸਕਦੇ ਹੋ । ਇਸ ਖਾਦ ਨੂੰ ਬਣਾਉਣ ਲਈ ਸਿਰਫ ਦੇਸੀ ਗਾਵਾਂ ਦੇ ਗੋਬਰ ਦਾ ਹੀ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਦੂਸਰੀਆਂ ਦੇ ਮੁਕਾਬਲੇ ਇਸਦੀ ਖਾਦ ਦੀ ਕੁਆਲਟੀ ਜ਼ਿਆਦਾ ਵਧੀਆ ਬਣਦੀ ਹੈ ।

ਇਸਦੇ ਲਈ ਸਾਨੂੰ ਇੱਕ ਕਿੱਲੋ ਗੋਬਰ ,5 ਲਿਟਰ ਮੂਤਰ ਅਤੇ 250 ਗ੍ਰਾਮ ਗੁੜ ਚਾਹੀਦਾ ਹੈ । ਗੁੜ ਦੀ ਜਗ੍ਹਾ ਗੰਨੇ ਦੇ ਰਹਿੰਦ ਖੁੰਦ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ । ਸਾਰੀਆਂ ਨੂੰ ਵੱਖ – ਵੱਖ ਮਿਲਾਕੇ ਡਰੰਮ ਵਿੱਚ ਪਾ ਦਿਓ ਅਤੇ ਬਾਕੀ ਡਰੰਮ ਪਾਣੀ ਨਾਲ ਭਰ ਦਿਓ । ਇਸਨੂੰ 24 ਘੰਟੇ ਲਈ ਛੱਡ ਦਿਓ ।ਡਰੰਮ ਨੂੰ ਢੱਕ ਕੇ ਰੱਖੋ ਤਾਂਕਿ ਕੋਈ ਕੀਟ ਇਸਦੇ ਅੰਦਰ ਅੰਡੇ ਨਾ ਦੇ ਸਕਣ ।

ਜਿਸ ਨਾਲ ਗੋਬਰ ਦਾ ਖ਼ਮੀਰ ਬਣ ਜਾਂਦਾ ਹੈ ਤੇ ਇਸ ਵਿਚਲਾ ਠੋਸ ਮਾਦਾ ਹੇਠਾਂ ਬੈਠ ਜਾਂਦਾ ਹੈ ।ਸਾਹਮਣੇ ਵਾਲੇ ਵਾਲਵਾਂ ਵਿਚੋਂ ਇੱਕ ਗੇਟ ਵਾਲਵ ਤੱਲ ਤੋਂ ਇੱਕ ਫੁੱਟ ਉੱਤੇ ਹੁੰਦਾ ਹੈ , ਦੂਜਾ ਵਾਲਵ ਪਹਿਲੇ ਵਾਲਵ ਤੋਂ ਸਵਾ ਇੱਕ ਫੁੱਟ ਉਪਰ ਹੁੰਦਾ ਹੈ । ਜਦੋਂ ਤੁਸੀ ਉਪਰ ਵਾਲਾ ਵਾਲਵ ਖੋਲ੍ਹਾਂਗੇ ਤਾਂ ਤੁਹਾਨੂੰ ਇੱਥੇ 25 ਲਿਟਰ ਸਾਫ਼ ਤਰਲ ਪਦਾਰਥ ਮਿਲੇਗਾ ਜੋ ਤੁਹਾਡਾ ਤਰਲ ਖਾਦ ਹੈ ।

ਹੁਣ ਸਵਾਲ ਉੱਠਦਾ ਹੈ ਕਿ ਅਸੀ ਕਿੰਨੀ ਵਾਰ ਇਸ ਇਸ ਖਾਦ ਦਾ ਇਸਤੇਮਾਲ ਕਰ ਸੱਕਦੇ ਹਾਂ ? ਇਸਦਾ ਜਵਾਬ ਹੈ ਕਿ ਤੁਸੀ ਇਸਦਾ ਇਸਤੇਮਾਲ ਪ੍ਰਤੀ ਹਫ਼ਤੇ ਇੱਕ ਵਾਰ ਕਰ ਸਕਦੇ ਹੋ । ਇਸਦੇ ਇਸਤੇਮਾਲ ਨਾਲ ਹੌਲੀ – ਹੌਲੀ ਤੁਹਾਡੇ ਖੇਤ ਦੀ ਮਿੱਟੀ ਦੀ ਗੁਣਵੱਤਾ ਵਿੱਚ ਹੌਲੀ – ਹੌਲੀ ਸੁਧਾਰ ਹੋਣ ਲੱਗੇਗਾ । ਜੇਕਰ ਸੰਭਵ ਹੋਵੇ ਤਾਂ ਤੁਸੀਂ ਇਸਦਾ ਇਸਤੇਮਾਲ ਰੋਜ ਕਰੋ ।

ਇਸਦਾ ਕੋਈ ਨੁਕਸਾਨ ਨਹੀਂ ਹੁੰਦਾ ਹੈ । ਨਾਲ ਹੀ ਮਾਤਰਾ ਨੂੰ ਲੈ ਕੇ ਵੀ ਕੋਈ ਮੁਸ਼ਕਿਲ ਨਹੀਂ ਹੈ ਕਿਉਂਕਿ ਇਹ ਜੈਵਿਕ ਹੈ ਇਸ ਲਈ ਜ਼ਿਆਦਾ ਇਸਤੇਮਾਲ ਨਾਲ ਵੀ ਕੋਈ ਨੁਕਸਾਨ ਨਹੀਂ ਹੁੰਦਾ ਹੈ । ਇਹ ਤਰਲ ਖਾਦ ਮਿੱਟੀ ਨੂੰ ਜੈਵਿਕ ਤੱਤਾਂ ਨਾਲ ਭਰ ਦਿੰਦਾ ਹੈ ।ਇਸਦੇ ਨਾਲ ਫਸਲ ਵਿੱਚ ਵਾਧਾ ਹੈ ਜਿਸਦਾ ਸਿੱਧਾ ਫਾਇਦਾ ਕਿਸਾਨਾਂ ਨੂੰ ਹੁੰਦਾ ਹੈ ।ਇਸ ਖਾਦ ਨਾਲ ਪਾਣੀ ਦੀ ਖਪਤ ਵੀ ਘੱਟ ਹੁੰਦੀ ਹੈ ।