ਖੁਸ਼ਖਬਰੀ, ਹੁਣ ਪਰਾਲੀ ਤੋਂ ਬਣੇਗਾ ਪੈਟਰੋਲ, ਕਿਸਾਨਾਂ ਦੇ ਖੇਤਾਂ ਵਿੱਚੋਂ ਇਸ ਰੇਟ ‘ਤੇ ਵਿਕੇਗੀ ਪਰਾਲੀ

ਹਰ ਸਾਲ ਝੋਨੇ ਦੇ ਸੀਜ਼ਨ ਦੀ ਸ਼ੁਰੁਆਤ ਤੋਂ ਹੀ ਝੋਨੇ ਦੀ ਪਰਾਲੀ ਦਾ ਮਾਮਲਾ ਸਰਗਰਮ ਹੋ ਜਾਂਦਾ ਹੈ ਅਤੇ ਸਰਕਾਰ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਲਈ ਕਈ ਯੋਜਨਾਵਾਂ ਵੀ ਚਲਾਈਆਂ ਜਾਂਦੀਆਂ ਹਨ। ਫਿਰ ਵੀ ਬਹੁਗਿਣਤੀ ਕਿਸਾਨ ਹਰ ਸਾਲ ਪਰਾਲੀ ਨੂੰ ਅੱਗ ਲਾਉਣੇ ਹਨ ਜਿਸ ਕਾਰਨ ਵਾਤਾਵਰਨ ਦੇ ਨਾਲ ਨਾਲ ਜ਼ਮੀਨ ਨੂੰ ਵੀ ਨੁਕਸਾਨ ਹੁੰਦਾ ਹੈ।

ਪਰ ਹੁਣ ਕਿਸਾਨਾਂ ਨੂੰ ਨਾ ਤਾਂ ਪਰਾਲੀ ਨੂੰ ਅੱਗ ਲਾਉਣ ਦੀ ਲੋੜ ਪਵੇਗੀ ਅਤੇ ਨਾ ਹੀ ਮਹਿੰਗੀਆਂ ਮਸ਼ੀਨਾਂ ਖਰੀਦਣੀਆਂ ਪੈਣਗੀਆਂ। ਕਿਉਂਕਿ ਹੁਣ ਕਿਸਾਨਾਂ ਦੀ ਪਰਾਲੀ ਖੇਤਾਂ ਤੋਂ ਹੀ ਵਿਕ ਜਾਵੇਗੀ। ਯਾਨੀ ਹੁਣ ਪਰਾਲੀ ਵੀ ਕਿਸਾਨਾਂ ਦੀ ਆਮਦਨ ਦਾ ਸਾਧਨ ਬਣ ਜਾਵੇਗੀ। ਦਰਅਸਲ ਦੇਸ਼ ਵਿੱਚ ਕਈ ਰਿਫਾਇਨਰੀਆਂ ਵਿੱਚ 2ਜੀ ਈਥਾਨੌਲ ਪਲਾਂਟ ਨੂੰ ਸ਼ੁਰੂ ਜਾ ਰਿਹਾ ਹੈ ਜਿਸ ਵਿੱਚ ਪਰਾਲੀ ਤੋਂ ਇਥਾਂਨੌਲ ਬਣਾਇਆ ਜਾਵੇਗਾ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਪਾਨੀਪਤ ਇੰਡਿਯਨ ਆਇਲ ਰਿਫਾਇਨਰੀ ਵਿੱਚ 2ਜੀ ਈਥਾਨੌਲ ਪਲਾਂਟ ਦਾ ਉਦਘਾਟਨ ਵੀ ਕਰ ਦਿੱਤਾ ਹੈ ਅਤੇ ਇੱਥੇ ਪਰਾਲੀ ਤੋਂ ਇਥੇਨੋਲ ਬਣਨ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸੇ ਤਰਾਂ ਖੇਤੀਬਾੜੀ ਵਿਭਾਗ ਪਰਾਲੀ ਨੂੰ ਖਰੀਦਣ ਲਈ ਪੂਰੇ ਦੇਸ਼ ਵਿੱਚ CHC ਸੈਂਟਰ ਸਥਾਪਤ ਕਰੇਗਾ। ਕਿਸਾਨਾਂ ਤੋਂ ਖਰੀਦਣ ਤੋਂ ਬਾਅਦ ਪਰਾਲੀ ਦੀਆਂ ਗੰਢਾਂ ਬਣਾ ਕੇ ਕੁਲੈਕਸ਼ਨ ਸੈਂਟਰ ਵਿੱਚ ਭੇਜੀਆਂ ਜਾਣਗੀਆਂ।

ਪਾਣੀਪਤ ਰਿਫਾਇਨਰੀ ਵਿੱਚ ਪਰਾਲੀ ਤੋਂ ਈਥਾਨੌਲ ਬਣਾਉਣ ਵਾਲਾ ਪਲਾਂਟ ਤਿਆਰ ਹੈ। ਇਸ ਨੂੰ ਬਣਾਉਣ ‘ਤੇ 900 ਕਰੋੜ ਰੁਪਏ ਦੀ ਲਾਗਤ ਆਈ ਹੈ। ਖੇਤੀਬਾੜੀ ਵਿਭਾਗ ਵੀ ਇਸ ਪਲਾਂਟ ਨੂੰ ਪਰਾਲੀ ਦੇਣ ਲਈ ਤਿਆਰ ਹੈ। ਪਰਾਲੀ ਸਾੜਨ ਨਾਲ ਹੋਣ ਵਾਲੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਉਪਰਾਲੇ ਕਰ ਰਹੀ ਹੈ।

ਇਸੇ ਲੜੀ ਤਹਿਤ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਸੀ.ਐਚ.ਸੀ ਅਤੇ ਨਿੱਜੀ ਖੇਤੀ ਮਸ਼ੀਨਾਂ ਸਥਾਪਤ ਕਰਨ ਲਈ ਵੀ ਵੱਡੀਆਂ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਤਰਾਂ ਦੇ 4 ਹੋਰ ਪਲਾਂਟ ਪੂਰੇ ਦੇਸ਼ ਵਿੱਚ ਸ਼ੁਰੂ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਵਿੱਚੋਂ ਇੱਕ ਪਲਾਂਟ ਪੰਜਾਬ ਦੇ ਬਠਿੰਡਾ ਸ਼ਹਿਰ ਵਿੱਚ ਸ਼ੁਰੂ ਕੀਤਾ ਜਾਵੇਗਾ।

ਯਾਨੀ ਕਿ ਪੰਜਾਬ ਦੇ ਕਿਸਾਨਾਂ ਦੀ ਪਰਾਲੀ ਵੀ ਉਨ੍ਹਾਂ ਦੇ ਖੇਤਾਂ ਤੋਂ ਹੀ ਵਿਕ ਜਾਵੇਗੀ ਅਤੇ ਪਰਾਲੀ ਸਾੜਨ ਦੀ ਜਗ੍ਹਾ ਕਿਸਾਨਾਂ ਨੂੰ ਪਰਾਲੀ ਤੋਂ ਕਮਾਈ ਹੋਵੇਗੀ। ਪਰਾਲੀ ਦੇ ਰੇਟ ਦੀ ਗੱਲ ਕਰੀਏ ਤਾਂ ਫਿਲਹਾਲ ਇਸ ਉੱਤੇ ਕੋਈ ਸਪ੍ਸ਼ਟੀਰਕਨ ਨਹੀਂ ਆਇਆ ਹੈ ਅਤੇ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਪਰਾਲੀ ਦੇ ਰੇਟ ਸੂਬਾ ਸਰਕਾਰਾਂ ਆਪਣੇ ਪੱਧਰ ਉੱਤੇ ਤੈਅ ਕਰਨਗੀਆਂ।