ਘਰ ਦੇ ਬਿਜਲੀ ਉਪਕਰਨ ਕਿੰਨੇ ਸਮੇਂ ਵਿੱਚ ਇੱਕ ਯੂਨਿਟ ਬਿਜਲੀ ਖਾਂਦੇ ਹਨ? ਇਸ ਤਰਾਂ ਕਰੋ ਪਤਾ

ਦੋਸਤੋ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਸਾਡੇ ਘਰ ਦੇ ਬਿਜਲੀ ਉਪਕਰਨ ਜਿਵੇਂ ਕਿ ਬਲਬ, ਛੱਤ ਵਾਲੇ ਪੱਖੇ, ਕੂਲਰ, ਫਰਿੱਜ, AC, ਮੋਟਰ ਵਰਗੀਆਂ ਸਾਰੀਆਂ ਚੀਜਾਂ ਕਿੰਨਾ ਸਮਾਂ ਚੱਲਣ ਤੋਂ ਬਾਅਦ ਇੱਕ ਯੂਨਿਟ ਬਿਜਲੀ ਖਪਤ ਕਰਦੀਆਂ ਹਨ। ਕਿਉਂਕਿ ਸਾਡਾ ਬਿਜਲੀ ਦਾ ਬਿੱਲ ਯੂਨਿਟਾਂ ਦੇ ਹਿਸਾਬ ਉੱਤੇ ਹੀ ਬਣਦਾ ਹੈ। ਅੱਜ ਅਸੀਂ ਤੁਹਾਨੂੰ ਇਸ ਮਾਮਲੇ ਉੱਤੇ ਪੂਰੀ ਵਿਸਥਾਰ ਨਾਲ ਜਾਣਕਾਰੀ ਦੇਵਾਂਗੇ।

ਸਭਤੋਂ ਪਹਿਲਾਂ ਬਲਬ ਦੀ ਗੱਲ ਕਰੀਏ ਤਾਂ ਪਹਿਲਾਂ ਘਰ ਵਿੱਚ 100 ਵਾਟ ਦਾ ਇੱਕ ਬਲਬ ਜਗਦਾ ਹੁੰਦਾ ਸੀ ਪਰ ਹੁਣ ਨਵੇਂ LED ਬਲਬ 9 ਵਾਟ 12 ਵਾਟ ਇਸ ਤਰਾਂ ਆ ਰਹੇ ਹਨ। 100 ਵਾਟ ਦੇ ਬਲਬ ਦੀ ਗੱਲ ਕਰੀਏ ਤਾਂ ਜੇਕਰ ਤੁਹਾਡਾ 100 ਵਾਟ ਦਾ ਬਲਬ 10 ਘੰਟੇ ਲਗਾਤਾਰ ਚਲਦਾ ਹੈ ਤਾਂ ਇਹ 10×100 =1000 ਵਾਟ ਯਾਨੀ ਕਿ ਇੱਕ ਕਿਲੋਵਾਟ ਬਿਜਲੀ ਖਪਤ ਕਰੇਗਾ ਅਤੇ ਇੱਕ ਕਿਲੋਵਾਟ ਨਾਲ ਹੀ ਇੱਕ ਯੂਨਿਟ ਬਣਦੀ ਹੈ।

ਇਸ ਹਿਸਾਬ ਦੇ ਨਾਲ 100 ਵਾਟ ਦਾ ਬਲਬ 10 ਘੰਟੇ ਵਿੱਚ ਇੱਕ ਯੂਨਿਟ ਬਿਜਲੀ ਖਪਤ ਕਰਦਾ ਹੈ। ਇਸੇ ਤਾਂ ਅੱਜ ਦੇ 9 ਵਾਟ ਦੇ LED ਬਲਬ ਦੀ ਗੱਲ ਕਰੀਏ ਤਾਂ ਇਹ ਬਲਬ 111 ਘੰਟੇ ਚੱਲਣ ਤੋਂ ਬਾਅਦ ਇੱਕ ਯੂਨਿਟ ਬਿਜਲੀ ਖਪਤ ਕਰਦਾ ਹੈ। ਇਸੇ ਕਾਰਨ ਜਿਆਦਾਤਰ ਲੋਕ ਹੁਣ LED ਬਲਬ ਦਾ ਇਸਤੇਮਾਲ ਕਰ ਰਹੇ ਹਨ। ਕਿਉਂਕਿ ਇਹ ਬਿਜਲੀ ਵੀ ਘੱਟ ਖਾਂਦਾ ਹੈ ਅਤੇ ਇਸਦੀ ਰੌਸ਼ਨੀ ਵੀ ਜਿਆਦਾ ਹੁੰਦੀ ਹੈ ਅਤੇ ਜਲਦੀ ਖਰਾਬ ਵੀ ਨਹੀਂ ਹੁੰਦਾ।

ਇਸੇ ਤਰਾਂ ਪੱਖੀ ਵੀ ਪਹਿਲਾਂ ਕਾਫੀ ਜਿਆਦਾ ਵਜ਼ਨ ਅਤੇ ਜਿਆਦਾ ਵਾਟ ਦੇ ਆਉਂਦੇ ਸਨ ਜਿਸ ਕਾਰਨ ਉਹ ਜਿਆਦਾ ਬਿਜਲੀ ਖਾਂਦੇ ਸਨ। ਪਰ ਅੱਜ ਕਲ ਸਿਰਫ ਦੋ ਤਿੰਨ ਕਿੱਲੋ ਵਜ਼ਨ ਅਤੇ 60 ਵਾਟ ਦੇ ਵੀ ਪੱਖੀ ਆ ਚੁੱਕੇ ਹਨ। ਇਸ ਸਬੰਧੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…..

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com