ਆਸ਼ੇ ਟਰੈਕਟਰ ਉਪਰ ਤਿਆਰ ਕੀਤਾ ਅਨੋਖਾ ਸਪਰੇ ਪੰਪ ਜਾਣੋ ਇਸ ਵਿੱਚ ਕੀ ਹੈ ਖਾਸ

ਆਮ ਤੋਰ ਤੇ ਫ਼ਸਲ ਦੇ ਸਹੀ ਵਾਧੇ ਲਈ,ਕੀਟਾਂ ਜਾ ਨਦੀਨਾਂ ਨੂੰ ਮਾਰਨ ਲਈ ਅਕਸਰ ਸਪਰੇਅ ਕਰਨੀ ਪੈਂਦੀ ਹੈ । ਪਰ ਸਪਰੇਅ ਕਰਨ ਵਿੱਚ ਸਭ ਤੋਂ ਵੱਧ ਦਿੱਕਤ ਓਦੋਂ ਆਉਂਦੀ ਹੈ ਜਦੋਂ ਫ਼ਸਲ ਵੱਡੀ ਜਾਂ ਸੰਘਣੀ ਹੋਵੇ ਅਜਿਹੇ ਹਾਲਾਤਾਂ ਵਿੱਚ ਬੂਮ ਸਪਰੇਅ ਪੰਪ (self propelled boom sprayer) ਵਰਤਿਆ ਜਾਂਦਾ ਹੈ ।

ਇਸ ਪੰਪ ਦੀ ਖਾਸੀਅਤ ਇਹ ਹੁੰਦੀ ਹੈ ਕੇ ਇਸਦੇ ਟਾਇਰ ਉਚੇ ਤੇ ਪਤਲੇ ਹੁੰਦੇ ਹਨ । ਨਾਲ ਹੀ ਇਸਦੀ ਜ਼ਮੀਨ ਤੋਂ ਉਚਾਈ ਜ਼ਿਆਦਾ ਹੁੰਦੀ ਹੈ ਜਿਸ ਨਾਲ ਫ਼ਸਲ ਨੂੰ ਬਹੁਤ ਘੱਟ ਨੁਕਸਾਨ ਪਹੁੰਚਦਾ ਹੈ ।

ਇਸਨੂੰ ਵੱਖ-ਵੱਖ ਕੰਪਨੀਆਂ ਦੁਵਾਰਾ ਤਿਆਰ ਕੀਤਾ ਜਾਂਦਾ ਹੈ ਜਿਸ ਵਿੱਚ ਕੁਝ ਇੰਟਰਨੈਸ਼ਨਲ ਬ੍ਰਾਂਡ ਵੀ ਹਨ । ਪਰ ਇਹਨਾਂ ਦੁਵਾਰਾ ਤਿਆਰ ਕੀਤੇ ਬੂਮ ਪੰਪ ਕਾਫੀ ਮਹਿੰਗੇ ਹਨ ਜੋ ਕਿ ਛੋਟੇ ਕਿਸਾਨ ਦੀ ਪਹੁੰਚ ਤੋਂ ਬਾਹਰ ਹਨ ।

ਅਜਿਹੇ ਵਿੱਚ ਪਿੰਡ ਸੂਖਚੈਨ ਜਿਲਾ, ਸਿਰਸਾ, ਹਰਿਆਣਾ ਦੇ ਕਿਸਾਨ ਕੁਲਵੀਰ ਸਿੰਘ ਖਾਲਸਾ ਨੇ ਬੂਮ ਪੰਪ ਦੀ ਤਰਾਂ ਆਸ਼ੇ (ਆਇਸ਼ਰ) ਟਰੈਕਟਰ ਉਪਰ ਹੀ ਬੂਮ ਸਪਰੇ ਪੰਪ ਤਿਆਰ ਕਰ ਦਿੱਤਾ ਹੈ । ਜੋ ਬਹੁਤ ਹੀ ਕਾਮਯਾਬ ਹੈ । ਅਤੇ ਸਿਰਫ ਦੋ ਗੇੜਿਆਂ ਨਾਲ 1 ਕਿੱਲਾ ਸਪਰੇਅ ਕਰ ਦਿੰਦਾ ਹੈ ।

ਕੁਲਵੀਰ ਕਿਸੇ ਵੀ ਟਰੈਕਟਰ ਉਪਰ ਇਹ ਪੰਪ ਤਿਆਰ ਕਰ ਸਕਦੇ ਹਨ ਪਰ ਆਸ਼ੇ (ਆਇਸ਼ਰ) ਉੱਤੇ ਇਹ ਸਭ ਤੋਂ ਵੱਧ ਕਾਮਯਾਬ ਹੈ । ਕੀਮਤ ਤੇ ਹੋਰ ਕੋਈ ਜਾਣਕਾਰੀ ਲਈ ਤੁਸੀਂ 9466265668 ਨੰਬਰ ਤੇ ਸੰਪਰਕ ਕਰ ਸਕਦੇ ਹੋ ।ਛੋਟੇ ਕਿਸਾਨ ਇਸਨੂੰ ਕਿਰਾਏ ਤੇ ਵੀ ਚਲਾ ਸਕਦੇ ਹਨ ।

ਵੀਡੀਓ ਵੀ ਦੇਖੋ

Khalsa spray pump Mandi Kalanwali

Posted by Kulvir Singh Sidhu on Monday, 10 July 2017