ਗਾਂ ਮੱਝ ਦਾ ਦੁੱਧ ਵਧਾਉਣ ਦਾ ਪੱਕਾ ਘਰੇਲੂ ਉਪਾਅ

February 2, 2018

ਜੋ ਲੋਕ ਗਾਂ ਮੱਝ ਤੋਂ ਜਿਆਦਾ ਦੁੱਧ ਲੈਣ ਲਈ ਉਨ੍ਹਾਂ ਦੇ ਟੀਕੇ ਲਾਉਦੇ ਹਨ ਉਹ ਮਨੁੱਖਤਾ ਦੇ ਸਭ ਤੋਂ ਵੱਡੇ ਦੁਸ਼ਮਨ ਹੈ । ਉਹ ਕਦੇ ਸੁਖੀ ਨਹੀਂ ਰਹਿ ਸਕਣਗੇ । ਉਹ ਦੂਜਿਆਂ ਨੂੰ ਜ਼ਹਿਰ ਦਿੰਦੇ ਹਨ ਤਾਂ ਰੱਬ ਉਨ੍ਹਾਂ ਦੇ ਘਰ ਵੀ ਕਦੇ ਅਮ੍ਰਿਤ ਨਾਲ ਨਹੀਂ ਭਰੇਗਾ । ਉਹ ਜ਼ਹਿਰ ਇੱਕ ਦਿਨ ਉਨ੍ਹਾਂ ਨੂੰ ਲੈ ਡੂਬੇਗਾ।

ਅੱਜ ਅਸੀ ਤੁਹਾਨੂੰ ਗਾਂ ਮੱਝ ਦਾ ਦੁੱਧ ਵਧਾਉਣ ਦਾ ਪੱਕਾ ਘਰੇਲੂ ਉਪਾਅ  ਦੱਸਣ ਜਾ ਰਹੇ ਹਾਂ । (ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ )ਇਹ ਉਪਾਅ ਬਿਲਕੁੱਲ ਸੌਖਾ ਹੈ ਅਤੇ ਤੁਹਾਨੂੰ ਬਹੁਤ ਜਲਦ ਇਸਦੇ ਨਤੀਜੇ ਵੀ ਮਿਲਣਗੇ । ਜਰੂਰ ਜਾਣੋ ਅਤੇ ਆਪਣਾਓ ।

ਦੁੱਧ ਵਧਾਉਣ ਲਈ ਸਮਾਨ

  • 250 ਗਰਾਮ ਕਣਕ ਦਾ ਦਲੀਆ
  • 100 ਗਰਾਮ ਗੁੜ ਸਰਬਤ
  • 50ਗਰਾਮ ਮੈਥੀ
  • 1 ਕੱਚਾ ਨਾਰੀਅਲ
  • 25 – 25 ਗਰਾਮ ਜੀਰਾ ਅਤੇ ਅਜਵਾਈਨ

ਵਰਤੋਂ ਦਾ ਤਰੀਕਾ

  • ਸਭ ਤੋਂ ਪਹਿਲਾਂ ਦਲੀਏ ,ਮੈਥੀ ਅਤੇ ਗੁੜ ਨੂੰ ਪਕਾ ਲਓ ਅਤੇ ਬਾਅਦ ਵਿੱਚ ਨਾਰੀਅਲ ਨੂੰ ਪੀਸ ਕੇ ਉਸ ਵਿੱਚ ਪਾ ਦਿਓ ਅਤੇ ਠੰਡਾ ਹੋਣ ਤੇ ਪਸ਼ੂ ਨੂੰ ਖਵਾਓ ।
  • ਇਹ ਸਮੱਗਰੀ 2 ਮਹੀਨੇ ਤੱਕ ਕੇਵਲ ਸਵੇਰੇ ਖਾਲੀ ਪੇਟ ਹੀ ਖਵਾਓ।
  • ਇਸ ਸਮੱਗਰੀ ਨੂੰ ਗਾਂ ਦੇ ਸੂਣ ਤੋਂ ਇੱਕ ਮਹੀਨੇ ਪਹਿਲਾਂ ਸ਼ੂਰੂ ਕਰਨਾ ਹੈ ਅਤੇ ਸੂਣ ਦੇ ਇੱਕ ਮਹੀਨੇ ਬਾਅਦ ਤੱਕ ਦੇਣਾ ਹੈ ।

ਨੋਟ

  • 25 – 25 ਗਰਾਮ ਅਜਵਾਈਨ ਅਤੇ ਜੀਰਾ ਗਾਂ ਦੇ ਸੂਣ ਦੇ ਬਾਅਦ ਸਿਰਫ 3 ਦਿਨ ਹੀ ਦੇਣਾ ਹੈ  ਅਤੇ ਤੁਸੀਂ ਬਹੁਤ ਚੰਗਾ ਨਤੀਜਾ ਲੈ ਸੱਕਦੇ ਹੋ ।
  • ਸੂਣ ਦੇ 21 ਦਿਨਾਂ ਤੱਕ ਗਾਂ ਨੂੰ ਸਧਾਰਨ ਖੁਰਾਕ ਦਿਓ ।