ਹੁਣ ਘਰ ਬੈਠੇ ਬਣਵਾਓ ਡ੍ਰਾਈਵਿੰਗ ਲਾਇਸੰਸ,ਜਾਣੋ ਤਰੀਕਾ

ਪੰਜਾਬ ਸਰਕਾਰ ਵਲੋਂ ਹੁਣ ਇਕ ਵੱਡਾ ਉਪਰਾਲਾ ਕੀਤਾ ਹੈ ਜਿਸਦੇ ਨਾਲ ਹੁਣ ਪੰਜਾਬ ਵਿਚ ਹਰ ਤਰਾਂ ਦੇ ਵਾਹਨਾਂ ਦੀ ਰਜਿਸਟਰੇਸ਼ਨ ਕਰਾਉਣੀ ਅਤੇ ਡਰਾਇਵਿੰਗ ਲਾਇਸੰਸ ਬਣਾਉਣੇ ਬਹੁਤ ਜ਼ਿਆਦਾ ਸੌਖੇ ਹੋ ਗਏ ਹਨ। ਲੋਕ ਹੁਣ ਘਰ ਬੈਠੇ ਹੀ ਇਨ੍ਹਾਂ ਸੇਵਾਵਾਂ ਨੂੰ ਪ੍ਰਾਪਤ ਕਰ ਸਕਦੇ ਹਨ ਜਿਸਤੇ ਸਿਰਫ 50 ਰੁਪਏ ਦਾ ਖਰਚਾ ਆਵੇਗਾ।

1. ਇਹ ਸੇਵਾ ਲੈਣ ਦੇ ਲਾਇ ਸਭ ਤੋਂ ਪਹਿਲਾਂ `ਵਾਹਨ ਅਤੇ ਸਾਰਥੀ` ਵੈੱਬ ਐਪਲੀਕੇਸ਼ਨਾਂ ਆਪਣੇ ਮੋਬਾਈਲ ਫੋਨ ਤੇ ਇੰਸਟਾਲ ਕਰਨੀਆਂ ਹੋਣਗੀਆਂ ਜਿੰਨਾ ਦੇ ਰਾਹੀਂ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹਨ।

2. ਜੇਕਰ ਤੁਸੀਂ ਫੋਨ ਦਾ ਇਸਤਮਾਲ ਨਹੀਂ ਕਰਨਾ ਤਾਂ ਤੁਸੀਂ ਡਰਾਇਵਿੰਗ ਲਾਇੰਸ ਬਣਾਉਣ ਦੀਆਂ ਸੇਵਾਵਾਂ www.parivahan.gov.in ਅਤੇ www.punjabtransport.org ਵੈੱਬਸਾਈਟ ਰਾਹੀਂ ਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।

3. ਜਿਹੜੇ ਵਿਅਕਤੀ ਇੰਟਰਨੈੱਟ ਦੀ ਵਰਤੋਂ ਕਰਨਾ ਨਹੀਂ ਜਾਣਦੇ ਜਾਂ ਜਿਨ੍ਹਾਂ ਕੋਲ ਕੰਪਿਊਟਰ ਨਹੀਂ ਹੈ ਉਨ੍ਹਾਂ ਲਈ ਟਰਾਂਸਪੋਰਟ ਵਿਭਾਗ ਨੇ ਇਹ ਸੁਵਿਧਾ ਸੇਵਾ ਕੇਂਦਰਾਂ ਰਾਹੀਂ ਦੇਣੀ ਸ਼ੁਰੂ ਕੀਤੀ ਹੈ।

4 . ਸੂਬੇ ਭਰ ਵਿਚ 500 ਤੋਂ ਜ਼ਿਆਦਾ ਸੇਵਾ ਕੇਂਦਰਾਂ ਰਾਹੀਂ ਕਿਸੇ ਵੀ ਕੰਮਕਾਰ ਵਾਲੇ ਦਿਨ ਪ੍ਰਤੀ ਦਰਖਾਸਤ ਸਿਰਫ 50 ਰੁਪਏ ਦੀ ਅਦਾਇਗੀ ਕਰਕੇ ਵਾਹਨਾਂ ਦੀ ਰਜਿਸਟਰੇਸ਼ਨ ਅਤੇ ਡਰਾਇਵਿੰਗ ਲਾਇਸੰਸ ਬਣਾਉਣ ਲਈ ਅਪਲਾਈ ਕਰਨ ਦੀ ਸੇਵਾ ਪ੍ਰਾਪਤ ਕੀਤੀ ਜਾ ਸਕਦੀ ਹੈ।

5. ਸੇਵਾ ਕੇਂਦਰਾਂ ਤੋਂ ਇਲਾਵਾ ਪਿੰਡਾਂ ਵਿਚ 3 ਹਜ਼ਾਰ ਤੋਂ ਜ਼ਿਆਦਾ ਅਜਿਹੇ `ਸਾਂਝੇ ਸੇਵਾ ਕੇਂਦਰਾਂ` ਰਾਹੀਂ ਵੀ ਪ੍ਰਤੀ ਦਰਖਾਸਤ 30 ਰੁਪਏ ਦੀ ਅਦਾਇਗੀ ਕਰਕੇ ਵਾਹਨਾਂ ਦੀ ਰਜਿਸਟਰੇਸ਼ਨ ਅਤੇ ਡਰਾਇਵਿੰਗ ਲਾਇਸੰਸ ਬਣਾਉਣ ਲਈ ਦਰਖਾਸਤ ਅਪਲਾਈ ਕਰਨ ਦੀ ਸੇਵਾ ਲਈ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਵੱਲੋਂ ਲਏ ਇਸ ਫੈਸਲੇ ਨਾਲ ਇਹ ਦੋਵੇਂ ਅਹਿਮ ਸੇਵਾਵਾਂ ਲੈਣੀਆਂ ਜ਼ਿਆਦਾ ਸੌਖੀਆਂ ਅਤੇ ਖੱਜਲ-ਖੁਆਰੀ ਰਹਿਤ ਹੋ ਗਈਆਂ ਹਨ।

6. ਇਸ ਤੋਂ ਪਹਿਲਾਂ ਸਿਰਫ 98 ਦਫਤਰਾਂ ਰਾਹੀਂ ਵਾਹਨਾਂ ਦੀ ਰਜਿਸਟਰੇਸ਼ਨ ਕਰਾਉਣ ਅਤੇ ਡਰਾਇਵਿੰਗ ਲਾਇਸੰਸ ਬਣਾਉਣ ਦੀ ਦਰਖਾਸਤ ਦੇਣ ਦਾ ਪ੍ਰਬੰਧ ਸੀ ਜੋ ਕਿ ਹੁਣ ਵੱਧ ਕੇ 3500 ਤੋਂ ਵੀ ਜ਼ਿਆਦਾ ਹੋ ਗਏ ਹਨ।

7. ਕੇਂਦਰ ਦਰਖਾਸਤਕਰਤਾ ਲਈ ਆਨਲਾਈਨ ਫਾਰਮ ਭਰਨ, ਜ਼ਰੂਰੀ ਦਸਤਾਵੇਜ ਅੱਪਲੋਡ ਕਰਨ, ਆਨਲਾਈਨ ਫੀਸ ਦੀ ਅਦਾਇਗੀ ਆਦਿ ਵਰਗੀਆਂ ਸੇਵਾਵਾਂ ਮੁਹੱਈਆ ਕਰਵਾਉਣਗੇ।

8.ਦਰਖਾਸਤ ਆਨਲਾਈਨ ਅੱਪਲੋਡ ਹੋ ਜਾਣ ਤੋਂ ਬਾਅਦ ਦਰਖਾਸਤਕਰਤਾ ਦੇ ਮੋਬਾਇਲ `ਤੇ ਇਸ ਬਾਬਤ ਮੈਸੇਜ ਵੀ ਆ ਜਾਵੇਗਾ।

ਵਾਹਨਾਂ ਦੀ ਰਜਿਸਟਰੇਸ਼ਨ ਅਤੇ ਡਰਾਇਵਿੰਗ ਲਾਇਸੰਸ ਬਣਾਉਣ ਲਈ ਦਰਖਾਸਤਾਂ ਆਨਲਾਈਨ ਅਪਲਾਈ ਕਰਨ ਦੀ ਸੇਵਾ ਸ਼ੁਰੂ ਹੋ ਜਾਣ ਨਾਲ ਵਿਭਾਗ ਦੇ ਕੰਮਕਾਜ ਵਿਚ ਪਾਰਦਰਸ਼ਤਾ ਤੇ ਤੇਜ਼ੀ ਆਵੇਗੀ ਅਤੇ ਲੋਕਾਂ ਦੇ ਦਫਤਰਾਂ ਵਿਚ ਗੇੜੇ ਨਹੀਂ ਲੱਗਣਗੇ।