ਹੁਣ ਇਸ ਮੋਬਾਈਲ ਐਪ ਨਾਲ ਮਿੰਟਾਂ ਵਿਚ ਕਰੋ ਆਪਣੇ ਵਾਹਣ ਦੀ ਮਿਣਤੀ

November 18, 2017

 

ਜੇਕਰ ਤੁਸੀਂ ਕੋਈ ਮਿਣਤੀ ਕਰਨੀ ਹੁੰਦੀ ਹੈ ਤਾਂ ਤੁਸੀਂ ਕਈ ਤਰੀਕੇ ਵਰਤਦੇ ਹੋ ਜਿਵੇਂ ਕਰਮਾਂ ਨਾਲ ,ਫੀਤੇ ਨਾਲ ਆਦਿ ਪਰ ਜੇਕਰ ਤੁਸੀਂ ਕਿਸੇ ਵਾਹਣ ਦਾ ਅੰਦਾਜ਼ਾ ਲਗਾਉਣਾ ਹੋਵੇ ਤਾਂ ਤੁਸੀਂ ਇਕ ਮੋਬਾਈਲ ਐਪ ਦੇ ਇਸਤਮਾਲ ਨਾਲ ਵੀ ਕਰ ਸਕਦੇ ਹੋ । ਇਸ ਐਪ ਦੀ ਮਦਦ ਨਾਲ ਬਹੁਤ ਹੱਦ ਤੱਕ ਸਹੀ ਮਿਣਤੀ ਹੋ ਜਾਂਦੀ ਹੈ ਤੁਸੀਂ ਬੱਸ ਮੋਬਾਈਲ ਨੂੰ ਫੜ ਕੇ ਆਪਣੇ ਵਾਹਣ ਦੇ ਆਲੇ-ਦਵਾਲੇ ਚੱਲਣਾ ਹੈ । ਇਹ ਐਪ ਦੱਸੇਗੀ ਕਿ ਇਹ ਕਿੰਨੀ ਜਗਾਹ ਹੈ । ਧਿਆਨ ਰਹੇ ਇਹ ਐਪ ਵਾਸਤੇ ਤੁਹਾਡੇ ਫੋਨ ਵਿਚ ਇੰਟਰਨੇਟ ਤੇ GPS ਜਰੂਰੀ ਹੈ ।

 

ਸਭ ਤੋਂ ਪਹਿਲਾਂ Google Play Store ਉੱਤੇ ਜਾ ਕੇ “Distance and area measurement ” ਐਪ ਇੰਸਟਾਲ ਕਰੋ ਇਸ ਐਪ ਦੀ ਰੇਟਿੰਗ 4.1 ਹੈ ਤੋਂ ਕਾਫੀ ਚੰਗੀ ਹੈ । ਇੰਸਟਾਲ ਕਰਨ ਤੋਂ ਬਾਅਦ ਆਪਣੇ ਫੋਨ ਦਾ GPS ਸਿਸਟਮ ਅਕਟੀਵੇਟ ਕਰੋ । ਹੁਣ ਇਸ ਐਪ ਨੂੰ ਖੋਲੋ । ਉਸਤੋਂ ਬਾਅਦ Distance : ਵਾਸਤੇ ਮੀਟਰ ,ਫੁੱਟ ,ਯਾਰਡ ਆਦਿ ਵਿਚੋਂ ਚੁਣੋ , ਤੁਸੀਂ ਫੁੱਟ ਚੁਣੋ ਕਿਓਂਕਿ ਫੁੱਟ ਆਮ ਵਰਤਿਆ ਜਾਂਦਾ ਹੈ । ਜੇਕਰ ਤੁਸੀਂ ਵਾਹਣ ਦੀ ਮਿਣਤੀ ਕਰਨੀ ਹੈ ਤਾਂ Area : ਵਾਸਤੇ acre ਚੁਣੋ । ਇਕ ਹੋਰ ਆਪਸ਼ਨ Logging ਹੈ ਜਿਸਨੂੰ Auto ਤੇ ਹੀ ਰਹਿਣ ਦਿਓ ।

ਹੁਣ ਇਸ ਵਿਚ ਇਕ ਸਟਾਰਟ ਦਾ ਬਟਨ ਦਿੱਤਾ ਹੈ ਉਸ ਨੂੰ ਨੱਪ ਕੇ ਕਿੱਲੇ ਦੀਆਂ ਵੱਟਾ ਤੇ ਤੁਰਨਾ ਸ਼ੁਰੂ ਕਰੋ । ਮੰਨ ਲਵੋ ਜੇਕਰ ਤੁਸੀਂ ਇਕ ਏਕੜ ਵਾਹਣ ਨੂੰ ਮਿਣਤੀ ਕਰਨੀ ਹੋਵੇ ਤਾਂ ਤੁਸੀਂ ਇਸ ਐਪ ਨੂੰ ਸ਼ੁਰੂ ਕਰਕੇ ਬੱਸ ਆਪਣੇ ਕਿੱਲੇ ਦੇ ਚਾਰੇ ਪਾਸੇ ਇਕ ਗੇੜਾ ਦੇ ਦੇਵੋ ਇਹ ਦੱਸ ਦੇਵੇਗਾ ਕਿ ਇਹ ਕਿੰਨੀ ਜਗਾਹ ਹੈ । ਧਿਆਨ ਰਹੇ ਵੱਟਾ ਦੇ ਉਪਰ ਉੱਪਰ ਚਲੋ ਜੇਕਰ ਵੱਟਾਂ ਦੇ ਅੰਦਰ ਚੱਲਦੇ ਹੋ ਤਾਂ ਖੇਤਰਫਲ ਘੱਟ ਆਵੇਗਾ । ਬਾਕੀ ਕਈ ਵਾਰ GPS ਜਾ ਇੰਟਰਨੇਟ ਸਹੀ ਕੰਮ ਨਾ ਕਰਨ ਕਰਕੇ ਇਹ ਐਪ ਸਹੀ ਮਿਣਤੀ ਨਹੀਂ ਦੱਸਦੀ ਇਸ ਲਈ ਇਸਦੀ ਵਰਤੋਂ ਕੱਚੇ ਅੰਦਾਜੇ ਵਾਸਤੇ ਕਰੋ ।

ਵਾਹਣ ਦੀ ਮਿਣਤੀ ਕਰਨ ਤੋਂ ਇਲਾਵਾ ਇਸਦੀ ਵਰਤੋਂ ਪਲਾਟ,ਪਾਰਕ,ਦੁਕਾਨ ਆਦਿ ਦਾ ਖੇਤਰਫਲ ਮਿਨਣ ਵਾਸਤੇ ਵੀ ਇਸ ਐਪ ਦੀ ਵਰਤੋਂ ਕੀਤੀ ਜਾ ਸਕਦੀ ਹੈ ।ਸੋ ਅੱਜ ਹੀ ਇੰਸਟਾਲ ਕਰੋ ਤੇ ਕੱਲ੍ਹ ਜਦੋਂ ਖੇਤ ਗੇੜਾ ਮਾਰਨ ਗਏ ਤਾਂ ਇਕ ਤਜ਼ਰਬਾ ਜਰੂਰ ਕਰੋ ।

ਇਹ ਐਪ ਕਿਵੇਂ ਕੰਮ ਕਰਦੀ ਹੈ ਉਸ ਲਈ ਵੀਡੀਓ ਵੀ ਦੇਖੋ