ਮੋਬਾਈਲ ਨਾਲ ਸੈੱਟ ਕਰੋ ਆਪਣੀ ਡਿਸ਼ ਦਾ ਸਿਗਨਲ, ਤਰੀਕਾ ਜਾਣਨ ਲਈ ਵੀਡੀਓ ਦੇਖੋ

ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਦੇ ਘਰ ਵਿੱਚ ਡਿਸ਼ (Dish) ਲੱਗੀਆਂ ਹੋਈਆਂ ਹਨ। ਬਹੁਤ ਵਾਰ ਖ਼ਰਾਬ ਮੌਸਮ ਦੇ ਕਾਰਨ ਜਾਂ ਫਿਰ ਕਿਸੇ ਹੋਰ ਕਾਰਨ ਡਿਸ਼ ਦਾ ਸਿਗਨਲ ਚਲਾ ਜਾਂਦਾ ਹੈ ਅਤੇ ਉਸਨੂੰ ਠੀਕ ਕਰਵਾਉਣ ਲਈ ਸਾਨੂੰ ਇੰਜੀਨੀਅਰ ਨੂੰ ਬੁਲਾਉਣਾ ਪੈਂਦਾ ਹੈ। ਜਿਸ ਕਾਰਨ ਕਾਫ਼ੀ ਖਰਚਾ ਵੀ ਹੋ ਜਾਂਦਾ ਹੈ ਅਤੇ ਵਾਰ ਵਾਰ ਡਿਸ਼ ਦਾ ਸਿਗਨਲ ਜਾਣ ਦੇ ਕਾਰਨ ਵਾਰ ਵਾਰ ਇੰਜੀਨੀਅਰ ਨੂੰ ਬੁਲਾਉਣਾ ਪੈਂਦਾ ਹੈ।

ਪਰ ਅੱਜ ਅਸੀ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸਣ ਜਾ ਰਹੇ ਹਾਂ ਜਿਸਦੀ ਮਦਦ ਨਾਲ ਤੁਸੀ ਬਿਨਾਂ ਕੋਈ ਪੈਸਾ ਖਰਚ ਕੀਤੇ ਆਪਣੇ ਆਪ ਹੀ ਆਪਣੀ ਡਿਸ਼ ਨੂੰ ਸੈੱਟ ਕਰ ਸਕਦੇ ਹੋ। ਅੱਜ ਦੇ ਸਮੇਂ ਵਿੱਚ ਹਰ ਕਿਸੇ ਕੋਲ ਸਮਾਰਟਫੋਨ ਹੈ। ਤੁਹਾਨੂੰ ਦੱਸ ਦੇਈਏ ਕਿ ਸਮਾਰਟਫੋਨ ਵਿੱਚ ਸੈਂਸਰ ਅਤੇ ਕੁੱਝ ਐਪਸ ਦੀ ਮਦਦ ਨਾਲ ਤੁਸੀ ਆਪਣੀ ਡਿਸ਼ ਆਪਣੇ ਆਪ ਹੀ ਸੈੱਟ ਕਰ ਸਕਦੇ ਹੋ।

ਮੋਬਾਇਲ ਦੀ ਮਦਦ ਨਾਲ ਡਿਸ਼ ਨੂੰ ਸੈੱਟ ਕਰਨ ਲਈ ਸਭਤੋਂ ਪਹਿਲਾਂ ਆਪਣੇ ਮੋਬਾਇਲ ਵਿੱਚ playstore ਤੋਂ Sattelite Pointer ਐਪ ਨੂੰ ਡਾਉਨਲੋਡ ਕਰ ਲਵੋ। ਅਤੇ ਫਿਰ ਇਸ ਐਪ ਨੂੰ ਚਾਲੂ ਕਰ ਲੈਣਾ ਹੈ। ਇਸ ਵਿੱਚ ਹੇਠਾਂ ਤੁਹਾਨੂੰ ਤਿੰਨ options ਦਿਖਣਗੇ। ਇਨ੍ਹਾਂ ਆਪਸ਼ੰਸ ਵਿੱਚੋਂ ਤੁਸੀਂ list ਆਪਸ਼ਨ ਵਿੱਚ ਜਾਣਾ ਹੈ। ਇੱਥੇ ਤੁਹਾਨੂੰ ਬਹੁਤ ਸਾਰੇ sattelites ਦੇ ਨਾਮ ਦਿਖਣਗੇ।

ਇਹਨਾਂ ਵਿਚੋਂ ਤੁਸੀ ਆਪਣੇ ਡਿਸ਼ ਦਾ sattelite ਚੁਣ ਲਵੋ। ਜਿਵੇਂ ਕਿ ਜਿਆਦਾਤਰ ਲੋਕ DD Freedish ਦਾ ਇਸਤੇਮਾਲ ਕਰਦੇ ਹਨ ਤਾਂ ਇਸ ਵਿੱਚ ਇਸਦੇ sattelite ਨੂੰ ਚੁਣ ਲਵੋ ਜੋ ਕਿ NSS6 ਨਾਮ ਨਾਲ ਹੋਵੇਗਾ। ਇਸ ਉੱਤੇ ਕਲਿਕ ਕਰਨ ਤੋਂ ਬਾਅਦ ਤੁਸੀਂ Angle dish ਦੇ ਉੱਤੇ ਕਲਿਕ ਕਰ ਦੇਣਾ ਹੈ। ਇਸ ਤੋਂ ਬਾਅਦ ਤੁਸੀਂ Azimuth ਆਪਸ਼ਨ ਉੱਤੇ ਕਲਿਕ ਕਰਣਾ ਹੈ।

ਇਸ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਮੋਬਾਇਲ ਦੀ ਸਕਰੀਨ ਵਿੱਚ ਦਿਖਾਏ ਹਰੇ ਰੰਗ ਦੇ ਨਿਸ਼ਾਨ ਤੱਕ ਡਿਸ਼ ਨੂੰ ਘੁਮਾਉਣਾ ਹੈ। ਜਦੋਂ ਤੁਸੀ Azimuth ਨੂੰ ਸੇਟ ਕਰ ਦੇਵੋਗੇ ਤਾਂ ਤੁਹਾਡੀ ਡਿਸ਼ ਨੂੰ ਸਿਗਨਲ ਮਿਲ ਜਾਵੇਗਾ ਅਤੇ ਇਸੇ ਤਰ੍ਹਾਂ ਤੁਸੀ ਬਿਨਾਂ ਕੋਈ ਪੈਸਾ ਖਰਚ ਕੀਤੇ ਕਾਫ਼ੀ ਆਸਾਨੀ ਨਾਲ ਡਿਸ਼ ਸੈੱਟ ਕਰ ਸਕਦੇ ਹੋ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com