ਇਸ ਜਗਾਹ ਤੇ ਸਰਕਾਰ ਦੇ ਰਹੀ ਫਰੀ ਵੀਜ਼ਾ

ਵਿਦੇਸ਼  ਵਿਚ ਆਪਣਾ ਭਵਿੱਖ ਬਣਾਉਣ ਦਾ ਸੁਪਨਾ ਸਜਾਉਣ ਵਾਲਿਆਂ ਲਈ ਖੁਸ਼ਖਬਰੀ ਹੈ, ਕਿਉਂਕਿ ਇਟਲੀ ਦੇਸ਼ ਦੇ ਕਈ ਪਿੰਡ ਵਿਦੇਸ਼ੀਆਂ ਨੂੰ ਵਸਾਉਣ ਦੀ ਮੁਹਿੰਮ ‘ਚ ਲੱਗੇ ਹੋਏ ਹਨ। ਇਸ ਲਈ ਨਵੇਂ ਆਫਰ ਵੀ ਦਿੱਤੇ ਜਾ ਰਹੇ ਹਨ।

ਇੱਕ ਕਸਬੇ ਨੇ ਆਫਰ ਦਿੱਤਾ ਹੈ ਕਿ ਇੱਥੇ ਵੱਸਣ ਵਾਲੇ ਹਰ ਵਿਦੇਸ਼ੀ ਨੂੰ 10000 ਯੂਰੋ ਯਾਨੀ ਕਰੀਬ 8 ਲੱਖ ਰੁਪਏ ਦਿੱਤੇ ਜਾਣਗੇ। ਉਨ੍ਹਾਂ ਦਾ ਇਹ ਆਫਰ ਨੌਜਵਾਨ ਪਰਿਵਾਰਾਂ ਲਈ ਹੈ। ਇੱਥੇ ਦਾ ਪ੍ਰਸਾਸ਼ਨ ਚਾਹੁੰਦਾ ਹੈ ਕਿ ਲੋਕ ਆਉਣ ਤੇ ਉਨ੍ਹਾਂ ਦੇ ਭਾਈਚਾਰੇ ਦਾ ਹਿੱਸਾ ਬਣਨ।

ਉੱਤਰੀ ਇਟਲੀ ਦੇ ਪੀਡਮਾਂਟ ਖੇਤਰ ‘ਚ ਲੋਕਾਨਾ ਜ਼ਿਲ੍ਹੇ ਦੇ ਕਈ ਪਿੰਡ ਸੁੰਨੇ ਪਏ ਹਨ। ਉੱਥੇ ਦੀ ਆਬਾਦੀ ਘੱਟ ਹੋ ਗਈ ਹੈ। ਜ਼ਿਆਦਾਤਰ ਵਸਨੀਕ ਬਜ਼ੁਰਗ ਹਨ। ਸ਼ੁਰੂਆਤ ‘ਚ ਇਹ ਯੋਜਨਾ ਸਿਰਫ ਇੱਥੋਂ ਦੇ ਹੀ ਲੋਕਾਂ ਲਈ ਸੀ ਪਰ ਹੁਣ ਉਨ੍ਹਾਂ ਨੇ ਇਹ ਯੋਜਨਾ ਦੁਨੀਆ ਭਰ ਦੇ ਲੋਕਾਂ ਲਈ ਸ਼ੁਰੂ ਕਰ ਦਿੱਤੀ ਹੈ। ਬੱਸ ਇੱਥੇ ਰਹਿਣ ਦੀ ਇੱਕ ਸ਼ਰਤ ਹੈ ਕਿ ਜੋ ਵੀ ਪਰਿਵਾਰ ਇੱਥੇ ਆਵੇ, ਉਸ ਦਾ ਇੱਕ ਬੱਚਾ ਜ਼ਰੂਰ ਹੋਵੇ।

ਇੱਕ ਹੋਰ ਪਿੰਡ ਨੇ ਐਲਾਨ ਕੀਤਾ ਹੈ ਕਿ ਇੱਥੇ ਆਉਣ ਵਾਲੇ ਜੋੜੇ ਨੂੰ ਪ੍ਰਤੀ ਬੱਚੇ ਦੇ ਹਿਸਾਬ ਨਾਲ ਇੱਕ ਹਜ਼ਾਰ ਡਾਲਰ ਦਿੱਤੇ ਜਾਣਗੇ । ਪੀਡਮੌਂਟ ਦੇ ਇੱਕ ਛੋਟੇ ਪਿੰਡ ਲੋਕਾਨਾ ਨੇ ਐਲਾਨ ਕੀਤਾ ਹੈ ਕਿ ਉਸ ਦੇ ਪਿੰਡ ‘ਚ ਵੱਸਣ ਵਾਲਿਆਂ ਨੂੰ ਤਿੰਨ ਸਾਲ ਤੱਕ ਸਵਾ ਸੱਤ ਲੱਖ ਰੁਪਏ ਦਿੱਤੇ ਜਾਣਗੇ। ਜੇਕਰ ਜੋੜੇ ਦਾ ਇੱਕ ਬੱਚਾ ਹੈ ਤਾਂ ਉਨ੍ਹਾਂ ਨੂੰ ਸਾਲ ਦੇ 6 ਹਜ਼ਾਰ ਯੂਰੋ ਕਰੀਬ 5 ਲੱਖ ਰੁਪਏ ਦਿੱਤੇ ਜਾਣਗੇ।

ਲੋਕਾਨਾ ਦੇ ਮੇਅਰ ਦਾ ਕਹਿਣਾ ਹੈ ਕਿ ਸਾਡੀ ਆਬਾਦੀ ਲਗਾਤਾਰ ਘੱਟ ਹੋ ਰਹੀ ਹੈ। 1900 ਦੀ ਸ਼ੁਰੂਆਤ ‘ਚ 7 ਹਜ਼ਾਰ ਤੋਂ ਜ਼ਿਆਦਾ ਲੋਕ ਰਹਿੰਦੇ ਸੀ। 1500 ਲੋਕ ਬਾਹਰ ਕੰਮ ਕਰਨ ਚਲੇ ਗਏ। ਬੱਚਿਆਂ ਦੀ ਘੱਟ ਗਿਣਤੀ ਕਾਰਨ ਸਕੂਲ ਬੰਦ ਹੋ ਗਏ।

ਲੋਕਾਨਾ ‘ਚ ਹਰ ਸਾਲ ਕਰੀਬ 40 ਲੋਕਾਂ ਦੀ ਮੌਤ ਤੇ ਸਿਰਫ 10 ਬੱਚਿਆਂ ਦਾ ਜਨਮ ਹੁੰਦਾ ਹੈ।ਦੱਖਣੀ ਪੁਗਲੀਆ ਦੇ ਕੇਂਡੇਲਾ ਕਸਬੇ ‘ਚ ਵੱਸਣ ਲਈ 2 ਹਜ਼ਾਰ ਯੂਰੋ ਦਾ ਆਫਰ ਦਿੱਤਾ ਸੀ।