ਇਸ ਤਰਾਂ ਸਿਰਫ 2 ਮਿੰਟ ‘ਚ ਘਰ ਵਿੱਚ ਹੀ ਤਿਆਰ ਕਰੋ ਡੀਏਪੀ

ਦੋਸਤੋ ਜਿਵੇਂ ਕੇ ਅਸੀਂ ਜਾਣਦੇ ਹਾਂ ਕੇ ਪੰਜਾਬ ਵਿਚ ਡੀਏਪੀ ਦੀ ਭਾਰੀ ਕਮੀ ਹੋ ਗਈ ਹੈ ਤੇ ਇਹ ਲਗਭਗ ਹਰ ਸਾਲ ਹੀ ਅਜਿਹਾ ਹੋ ਰਿਹਾ ਹੈ। ਜਿਆਦਾਤਰ ਕਿਸਾਨ ਇਸ ਸਮੇਂ ਝੋਨਾ ਵੱਢ ਕੇ ਕਣਕ ਦੀ ਬਿਜਾਈ ਕਰ ਚੁੱਕੇ ਹਨ। ਪਰ ਇਸ ਵਾਰ ਵੀ ਮਾਰਕੀਟ ਵਿੱਚ ਡੀਏਪੀ ਦੀ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ ਅਤੇ ਕਿਸਾਨਾਂ ਨੂੰ ਡੀਏਪੀ ਨਹੀਂ ਮਿਲ ਰਹੀ। ਜਾਂ ਫਿਰ ਕਿਸਾਨਾਂ ਨੂੰ ਬਹੁਤ ਮਹਿੰਗੇ ਰੇਟਾਂ ਉੱਤੇ ਡੀਏਪੀ ਖਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਪਰ ਮਹਿੰਗੀ ਮਿਲਣ ਵਾਲੀ ਡੀਏਪੀ ਵੀ ਓਰਿਜਨਲ ਨਹੀਂ ਹੁੰਦੀ ਅਤੇ ਇਸ ਨਾਲ ਕਣਕ ਨੂੰ ਉਲਟਾ ਨੁਕਸਾਨ ਹੋ ਸਕਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਡੀਏਪੀ ਦੀ ਕਮੀ ਨੂੰ ਪੂਰਾ ਕਰਨ ਦਾ ਹੱਲ ਦਸਾਂਗੇ। ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸਾਂਗੇ ਜਿਸ ਨਾਲ ਤੁਸੀਂ ਇੱਕ ਖਾਦ ਤਿਆਰ ਕਰਕੇ ਇਸਨੂੰ ਡੀਏਪੀ ਦੀ ਜਗ੍ਹਾ ਕਣਕ ਵਿੱਚ ਪਾ ਸਕਦੇ ਹੋ ਅਤੇ ਇਸ ਨਾਲ ਕਣਕ ਦਾ ਝਾੜ ਵੀ ਬਹੁਤ ਚੰਗਾ ਆਵੇਗਾ।

ਖਾਸ ਗੱਲ ਇਹ ਹੈ ਕਿ ਇਸਤੇ ਖਰਚਾ ਵੀ ਡੀਏਪੀ ਨਾਲੋਂ ਬਹੁਤ ਹੀ ਘੱਟ ਆਵੇਗਾ। ਡੀਏਪੀ ਦੇ ਵਿੱਚੋਂ ਫਸਲ ਨੂੰ ਨਾਈਟ੍ਰੋਜਨ ਅਤੇ ਫਾਸਫੋਰਸ ਮਿਲਦੀ ਹੈ। ਡੀਏਪੀ ਬਣਾਉਣ ਲਈ ਰਾਕ ਫਾਸਫੇਟ, ਅਮੋਨੀਅਮ ਅਤੇ ਸਲਫਿਊਰਿਕ ਐਸਿਡ ਦੀ ਲੋੜ ਹੁੰਦੀ ਹੈ। ਪਰ ਤੁਸੀਂ ਸਿਰਫ ਦੋ ਚੀਜਾਂ ਦੀ ਮਦਦ ਨਾਲ ਹੀ ਡੀਏਪੀ ਦੇ ਨਾਲੋਂ ਵੀ ਵਧੀਆ ਖਾਦ ਤਿਆਰ ਕਰ ਸਕਦੇ ਹੋ ਅਤੇ ਉਹ ਵੀ ਬਹੁਤ ਘੱਟ ਖਰਚੇ ਵਿੱਚ।

ਇਹ ਖਾਦ ਬਣਾਉਣ ਲਈ ਤੁਸੀਂ ਤਿੰਨ ਗੱਟੇ ਸਿੰਗਲ ਸੁਪਰਫਾਸਫੇਟ ਦੇ ਲੈਣੇ ਹਨ ਅਤੇ 20 ਕਿੱਲੋ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਯੂਰੀਆ ਪਾਉਣੀ ਹੈ। ਇਹ ਖਾਦ ਪਾਉਣ ਨਾਲ ਕਣਕ ਨੂੰ ਡੀਏਪੀ ਨਾਲੋਂ ਵੀ ਜਿਆਦਾ ਫਾਇਦੇ ਹੋਣਗੇ ਅਤੇ ਤੁਹਾਡੀ ਫਸਲ ਬਹੁਤ ਸੋਹਣੀ ਹੋਣ ਦੇ ਨਾਲ ਨਾਲ ਝਾੜ ਵੀ ਬਹੁਤ ਚੰਗਾ ਮਿਲੇਗਾ। ਇਸ ਖਾਦ ਸਬੰਧੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com