ਕਰੋੜਾਂ ਦੀ ਕੀਮਤ ਵਾਲੇ ਮੋਟੀ ਚਮੜੀ ਵਾਲੇ ਸਾਨ੍ਹ ਇਸ ਤਰਾਂ ਕਰ ਰਹੇ ਹਨ ਨਸਲਾਂ ਦਾ ਬੇੜਾ ਗਰਕ

December 26, 2017

ਡੇਅਰੀ ਧੰਦਾ, ਮਤਲਬ ਪਸ਼ੂਆਂ ਦਾ ਉਹ ਕੰਮ ਜਿਸ ਤੋਂ ਅਸੀਂ ਪੈਸੇ ਕਮਾ ਕੇ ਆਪਣੀ ਰੋਜ ਮਰਾਹ ਦੀ ਜਿੰਦਗੀ ਦਾ ਖਰਚ ਚਲਾ ਸਕੀਏ ਪਰ ਅੱਜ ਕਲ ਇਹ ਕੰਮ ਕਿਧਰ ਨੂੰ ਜਾ ਰਿਹਾ ਹੈ।ਅੱਜ ਕਲ ਹਰ ਕੋਈ ਬਰੀਡਰ ਬਣਨ ਦਾ ਸੁਪਨਾ ਸਜਾਈ ਬੈਠਾ ਹੈ ਜੋ ਕਿ ਗਲਤ ਨਹੀਂ ਪਰ ਢੰਗ ਗਲਤ ਹੈ। ਆਪਣੇ ਤੋਂ ਵੱਡੇ ਕਿਸਾਨਾਂ ਨੂੰ ਦੇਖ ਕੇ ਜਾ ਪਸੂ ਮੇਲਿਆਂ ਦਾ ਉਤਸ਼ਾਹ ਦੇਖ ਕੇ ਹਰ ਕੋਈੇ ਮੋਟੇ ਚਮ ਦੇ ਚੱਕਰ ਵਿਚ ਉਲਝ ਕੇ ਰਹਿ ਗਿਆ ਹੈ ਕਿਉਕਿ ਮੇਲਿਆਂ ਚ ਵਿੱਚ ਮੋਟੇ ਚਮ ਨੂੰ ਤਰਜੀਹ ਵੱਧ ਦਿਤੀ ਜਾਂਦੀ ਹੈ।

ਇਕ ਹੋਰ ਨਵਾਂ ਕੱਟੇ ਪਾਲਣ ਦਾ ਦੌਰ ਚੱਲਿਆ ਹੈ। ਜਿਸ ਢੰਗ ਨਾਲ ਇਹ ਕੱਟੇ ਪਾਲੇ ਜਾ ਰਹੇ ਹਨ ਇਹ ਮੱਝ ਲਾਉਣ ਦੇ ਕਾਬਿਲ ਵੀ ਨਹੀਂ ਕਿਉਕਿ ਨਾਂ ਤਾਂ ਇਹਨਾਂ ਦਾ ਬਿਮਾਰੀਆਂ ਤੋਂ ਕੋਈ ਟੈਸਟ ਹੁੰਦਾ ਹੈ ਅਤੇ ਨਾ ਹੀ ਕੋਈ ਖਾਨਦਾਨ ਹੁੰਦਾ ਹੈ।ਕੇਵਲ ਚੰਮ ਹੀ ਚਾੜ ਲਿਆ ਜਾਂਦਾ ਹੈ। ਫਿਰ ਆਪਣੇ ਹੀ ਨਾਮ ਰੱਖ ਕੇ ਦੋ ਨੰਬਰ ਵਿੱਚ ਇਹਨਾਂ ਦਾ ਸੀਮਨ ਵੇਚਦੇ ਹਨ। ਇਹ ਸੁਧਾਰ ਨਹੀਂ ਨਸਲ ਦਾ ਬੇੜਾ ਗਰਕ ਹੈ । ਇਸ ਵਾਰ ਜਿਲ੍ਹਾ ਪੱਧਰ ਦੇ ਮੇਲਿਆਂ ਚ ਖੀਰੇ ਕੱਟੇ ਵੱਧ ਪਰ ਚੰਗੇ ਦੁੱਧ ਵਾਲੇ ਪਸੂ ਘੱਟ ਦਿਖਾਈ ਦਿਤੇ ਹਨ।

ਕੀ ਇਹ ਨਸਲ ਦਾ ਸੁਧਾਰ ਹੈ ? ਬਿਲਕੁਲ ਨਹੀਂ ਨਸਲ ਦਾ ਸੁਧਾਰ ਇਹ ਹੈ ਕਿ ਸਿਰਫ ਪ੍ਰੋਜਨੀ ਟੈਸਟਡ ਬੁੱਲ ਜਾਂ ਪਰਖੇ ਹੋਏ ਖਾਨਦਾਨ ਦੇ ਬੁੱਲ ਦਾ ਸੀਮਨ ਵਰਤਿਆ ਜਾਵੇ । ਕੱਟੀਆਂ ਤੇ ਬਿਨਾਂ ਮੋਟਾ ਚਮ ਚਾੜੇ ਓਹਨਾ ਨੁੰ ਸਧਾਰਨ ਕੁਦਰਦੀ ਤਰੀਕੇ ਨਾਲ ਪਾਲ ਕੇ ਮੱਝ ਬਣਾਇਆ ਜਾਵੇ ਨਾ ਕਿ ਇਸ ਤਰਾਂ ਪਾਲਿਆ ਜਾਵੇ ਕਿ ਦੇਖੋ ਮੇਰੀ ਕੱਟੀ ਡੇਢ ਸਾਲ ਦੀ ਨਵੇਂ ਦੁੱਧ ਹੋ ਗਈ ਹੈ।ਜਿਹੜੇ ਵੀ ਕਿਸਾਨ ਅੱਜ ਦੇ ਸਮੇ ਵਿੱਚ ਡੇਅਰੀ ਦਾ ਕੰਮ ਕਰ ਰਹੇ ਹਨ,ਸਫਲ ਹੋਣਾ ਲੋਚਦੇ ਹਨ ਉਹ ਕਿਰਪਾ ਕਰਕੇ ਆਪਣੀ ਆਮਦਨ ਵੱਲ ਧਿਆਨ ਦਿਓ ਨਾ ਕਿ ਮੇਲੇ ਜਿੱਤਣ ਵੱਲ। ਜਦ ਆਮਦਨ ਹੋ ਗਈ ਮੇਲੇ ਆਪਣੇ ਆਪ ਜਿੱਤੇ ਜਾਣਗੇ ।

ਪ੍ਰੋਜਨੀ ਟੈਸਟੇਡ ਬੁੱਲਸ ਦਾ ਸੀਮਨ ਵਰਤੋਂ ਜਿਨੀ ਲੋਡ਼ ਹੈ ਓੁਨੀ ਹੀ ਖੁਰਾਕ ਤੇ ਪਸ਼ੂ ਨੂੰ ਪਾਲੋ ਅਤੇ ਇਕ ਮੁਰਹਾ ਮੱਝ ਤੋਂ 14-15 ਕਿਲੋ ਦੁੱਧ ਪ੍ਰਾਪਤ ਕਰੋ। ਜੇਕਰ ਅਸੀਂ ਨਾ ਸਮਝੇ ਤਾਂ ਮੋਟੀ ਚਮੜੀ ਵਾਲੇ ਸਾਨ ਪਾਲਣ ਵਾਲੇ ਵਪਾਰੀ ਲੋਕ ਸੀਮਨ ਦਾ ਮੋਟਾ ਪੈਸਾ ਕਮਾ ਜਾਣਗੇ ਹੋਰ ਕੁਜ ਨਹੀਂ ਇਹ ਖਰਚੇ ਦੇ ਘਰ ਤੋਂ ਬਿਨਾਂ ਕੁਜ ਨਹੀਂ ।ਪਸ਼ੂ ਪਾਲਕ ਉਦੋਂ ਫੇਲ ਹੁੰਦਾ ਹੈ ਜਦ ਵਿਗਿਆਨਕ ਤਕਨੀਕਾਂ ਛੱਡ ਕੇ ਨੀਮ ਹਕੀਮਾਂ ਅਤੇ ਆਪੋ ਬਣੇ ਝੋਲਾ ਛਾਪ ਡਾਕਟਰਾਂ ਦੇ ਢਹੇ ਚੜ ਜਾਂਦਾ ਹੈ ।

ਇਹ ਵਕਤੀ ਤੌਰ ਤੇ ਰਾਤ-ਬਰਾਤੇ ਤੁਹਾਡਾ ਡੰਗ ਸਾਰ ਸਕਦੇ ਹਨ ਪ੍ਰੰਤੂ ਤੁਹਾਨੂੰ ਸਫਲਤਾ ਦੀਆਂ ਲੀਹਾਂ ਤੇ ਕਦੀ ਨਹੀਂ ਪਾ ਸਕਦੇ ।ਜੇਕਰ ਆਮ ਢੰਗ ਨਾਲ਼ ਕੱਟੀ ਨੂੰ ਪਾਲਿਆ ਜਾਵੇ ਤਾਂ ਉੁਹ 2.5 ਤੋਂ 3 ਸਾਲ ਦੀ ਗੱਭਣ ਹੋ ਸਕਦੀ ਹੈ।ਕਿਸੇ ਦੇ ਮੋਟੇ ਤਕੜੇ ਪਸ਼ੂ ਦੇਖ ਕੇ ਆਪਣੇ ਆਪ ਨੂੰ ਨਾ ਭੁੱਲੋ ਅਤੇ ਉੁਹਨਾ ਵਾਲੀ ਦੌੜ ਵਿਚ ਨਾ ਸ਼ਾਮਿਲ ਹੋਵੋ ।ਜਿਹੜੇ 25-26 ਕਿਲੋ ਦੁੱਧ ਚੁਆ ਰਹੇ ਹੁਨ ਉੁਹਨਾ ਨੂੰ ਉਸ ਦੁੱਧ ਦੀ ਆਮਦਨ ਵੀ ਪੁੱਛ ਲਵੋ।

ਅਸਲ ਗੱਲ ਇਹ ਹੈ ਕਿ ਵੱਧ ਖਾਣ ਪੀਣ ਦੇ ਕੇ ਮੱਝ ਤੋਂ ਇਕ ਵਾਰ ਦੁੱਧ ਲਿਆ ਜਾਂਦਾ, ਸਿਰਫ ਉਸਦੇ ਕੱਟਿਆ ਦਾ ਸੀਮਨ ਵੇਚਣ ਲਈ । ਜਿਹੜਾ ਉਹ ਉਸ ਸਮੇਂ 25 – 26 ਕਿਲੋ ਦੁੱਧ ਦਿਖਾਉਦੇ ਹਨ,ਉਸ ਮੱਝ ਦਾ ਖਾਣ ਪੀਣ ਦਾ ਖਰਚ ਦੁੱਧ ਤੋਂ ਵੱਧ ਹੋ ਜਾਂਦਾ ਹੈ । ਇਸ ਕਰਕੇ ਇਸ ਦੌੜ ਵਿਚ ਨਾ ਸ਼ਾਮਿਲ ਹੋਵੇ ਆਪਣੇ ਸ਼ੌਂਕ ਜਰੂਰੁ ਪੂਰੇ ਕਰੋ ਪਰ ਕਿਸੇ ਹੱਦ ਵਿਚ ਰਹਿਕੇ ।