ਜਾਣੋ CRDI ਟਰੈਕਟਰ ਬਾਰੇ ਕੁਝ ਜਰੂਰੀ ਗੱਲਾਂ

ਅੱਜ ਦੇ ਸਮੇਂ ਵਿੱਚ ਟਰੈਕਟਰ ਦੇ ਬਿਨਾਂ ਖੇਤੀ ਬਹੁਤ ਮੁਸ਼ਕਲ ਹੋ ਚੁੱਕੀ ਹੈ ਅਤੇ ਹਰ ਕਿਸਾਨ ਕੋਲ ਟਰੈਕਟਰ ਹੋਣਾ ਸਭਤੋਂ ਜ਼ਿਆਦਾ ਜਰੂਰੀ ਹੋ ਗਿਆ ਹੈ ਅਤੇ ਹਰ ਕਿਸਾਨ ਕੋਲ ਟ੍ਰੈਕਟਰ ਹੋਣਾ ਜਰੂਰੀ ਹੈ। ਅੱਜ ਕੱਲ ਬਹੁਤ ਸਾਰੇ ਕਿਸਾਨ John Deer 5405 CRDI ਟ੍ਰੈਕਟਰ ਖਰੀਦ ਰਹੇ ਹਨ। ਅੱਜ ਅਸੀਂ ਤੁਹਾਨੂੰ ਇਸ ਟ੍ਰੈਕਟਰ ਬਾਰੇ ਕੁਝ ਜਰੂਰੀ ਗੱਲਾਂ ਦੱਸਾਂਗੇ ਜਿਨ੍ਹਾਂ ਨੂੰ ਧਿਆਨ ਵਿੱਚ ਜਰੂਰ ਰੱਖਣਾ ਚਾਹੀਦਾ ਹੈ।

ਇਨ੍ਹਾਂ ਗੱਲਾਂ ਬਾਰੇ ਜਿਆਦਾਤਰ ਕਿਸਾਨਾਂ ਨੂੰ ਨਹੀਂ ਪਤਾ ਹੋਣਾ ਅਤੇ ਜੇਕਰ ਕਿਸਾਨ ਇਨ੍ਹਾਂ ਗੱਲਾਂ ਦਾ ਧਿਆਨ ਨਹੀਂ ਰੱਖਣਗੇ ਤਾਂ ਕਾਫੀ ਨੁਕਸਾਨ ਹੋ ਸਕਦਾ ਹੈ। ਇਹ ਇੱਕ ਸ਼ਾਨਦਾਰ ਟ੍ਰੈਕਟਰ ਹੈ ਅਤੇ ਕਿਸਾਨ ਇਸਨੂੰ ਕਾਫੀ ਪਸੰਦ ਕਰਦੇ ਹਨ। ਇਸ ਟ੍ਰੈਕਟਰ ਬਾਰੇ ਕੰਪਨੀ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਕਿਸੇ ਤਾਰ ਵਿੱਚ ਕੱਟ ਲਗਾ ਲੈਂਦੇ ਹੋ ਜਾਂ ਫਿਰ ਡੀਜ਼ਲ ਮਾੜਾ ਪਾ ਦਿੰਦੇ ਹੋ ਤਾਂ ਇਸ ਟ੍ਰੈਕਟਰ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ।

ਜੇਕਰ ਤੁਸੀਂ ਕਿਸੇ ਵੀ ਤਾਰ ਦੇ ਵਿੱਚ ਕੱਟ ਲਗਾ ਲਿਆ ਜਾਂ ਫਿਰ ਇਸਦਾ ਕੋਈ ਵੀ ਸੈਂਸਰ ਖਰਾਬ ਹੋ ਗਿਆ ਤਾਂ ਇਸ ਟ੍ਰੈਕਟਰ ਨੂੰ ਪਹਿਲਾਂ ਕੰਪਨੀ ਵਿੱਚ ਦਿਖਾਉਣਾ ਪਵੇਗਾ ਅਤੇ ਪੂਰੀ ਤਰਾਂ ਨਾਲ ਠੀਕ ਹੋਣ ਤੋਂ ਬਾਅਦ ਹੀ ਇਹ ਟ੍ਰੈਕਟਰ ਦੋਬਾਰਾ ਸਹੀ ਤਰਾਂ ਕੰਮ ਕਰੇਗਾ। ਯਾਨੀ ਇਸ ਟ੍ਰੈਕਟਰ ਦੇ ਇੰਜਣ ਜਾਂ ਵਾਇਰਿੰਗ ਨਾਲ ਕਿਸਾਨ ਆਪ ਪਣਗੇ ਨਹੀਂ ਲੈ ਸਕਦੇ।

ਇਸ ਟ੍ਰੈਕਟਰ ਵਿੱਚ ਮਿਊਜ਼ਿਕ ਸਿਸਟਮ ਲਗਾਉਣ ਲਈ ਵੀ ਪੁਆਇੰਟ ਦਿੱਤੇ ਗਏ ਹਨ ਤਾਂ ਜੋ ਇਸ ਦੀ ਵਾਇਰਿੰਗ ਨਾਲ ਛੇੜਛਾੜ ਨਾ ਕੀਤੀ ਜਾਵੇ ਅਤੇ ਟ੍ਰੈਕਟਰ ਦੇ ਇੰਜਣ ਵਿੱਚ ਕਿਸੇ ਤਰਾਂ ਦੀ ਕੋਈ ਸਮੱਸਿਆ ਨਾ ਆਵੇ। ਕੰਪਨੀ ਵੱਲੋਂ ਦੱਸਿਆ ਗਿਆ ਹੁੰਦਾ ਹੈ ਕਿ ਕਿੰਨੇ ਐਮਪੇਰ ਦਾ ਡੈੱਕ ਲਗਾ ਸਕਦੇ ਹੋ ਅਤੇ ਕਿੰਨੇ ਐਮਪੇਰ ਦੀ ਲਾਈਟ ਲਗਾ ਸਕਦੇ ਹੋ। CRDI ਟ੍ਰੈਕਟਰ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com