ਪਸ਼ੂ ਧਨ ਮੇਲੇ ਵਿਚ ਮਾਲਕ ਨੇ ਖੋਲਿਆ 44 ਲਿਟਰ ਦੁੱਧ ਦੇਣ ਵਾਲੀ ਗਾਂ ਦੀ ਖੁਰਾਕ ਦਾ ਰਾਜ

December 15, 2017

ਪੀ. ਡੀ. ਐੱਫ਼. ਏ. ਜਗਰਾਉਂ ਮੇਲੇ ਦੌਰਾਨ ਸਾਹੂ ਡੇਅਰੀ ਫਾਰਮ ਲਹਿਰਾ ਬੇਟ (ਮਖੂ) ਦੇ ਸੰਚਾਲਕ ਪ੍ਰਵੀਨ ਸਿੰਘ ਨੇ ਮੇਲੇ ਦੌਰਾਨ 5 ਗਾਵਾਂ ਦੇ ਇਨਾਮ ਹਾਸਲ ਕੀਤੇ |ਪ੍ਰਵੀਨ ਸਿੰਘ ਲਹਿਰਾ ਬੇਟ ਨੇ ਦੱਸਿਆ ਕਿ ਇਸ ਪਸ਼ੂ ਧਨ ਮੇਲੇ ਵਿਚ ਉਸ ਨੇ ਕੱਲ ਪੰਜ ਗਾਵਾਂ ਨਸਲ ਅਤੇ ਦੱਧ ਚੁਆਈ ਮੁਕਾਬਲੇ ਵਿਚ ਭੇਜੀਆਂ  |

ਜਿਸ ਵਿਚ ਉਸ ਦੀਆਂ ਦੋ ਗਾਵਾਂ ਨੇ ਪਹਿਲਾ ਸਥਾਨ ਹਾਸਿਲ ਕੀਤਾ, ਜਿਸ ਵਿਚ ਦੋ ਦੰਦ ਗਾਂ ਨੇ 43 ਲੀਟਰ 430 ਗ੍ਰਾਮ ਦੱਧ ਦੇ ਕੇ ਪਹਿਲਾ, ਦੂਜੀ ਗਾਂ ਨੇ ਜਰਸੀ ਨਸਲ ਵਿਚ 37 ਲੀਟਰ 600 ਗ੍ਰਾਮ ਦੱਧ ਦੇ ਕੇ ਪਹਿਲਾ ਸਥਾਨ ਅਤੇ ਇਸੇ ਤਰ੍ਹਾਂ ਤੀਜੀ ਗਾਂ ਨੇ ਜਰਸੀ ਨਸਲ ‘ਚ 34 ਲੀਟਰ 300 ਗ੍ਰਾਮ ਦੱਧ ਦੇ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ |

ਇਸ ਤੋਂ ਇਲਾਵਾ ਪਸ਼ੂ ਧਨ ਮੇਲੇ ਵਿਚ ਗੁਰਚੇਤ ਸਿੰਘ ਅਮੀ ਵਾਲਾ (ਮਖੂ) ਦੀਆਂ ਦੋ ਗਾਵਾਂ ਨੇ ਅੱਵਲ ਸਥਾਨ ਪ੍ਰਾਪਤ ਕੀਤੇ ਹਨ | ਗੁਰਚੇਤ ਸਿੰਘ ਨੇ ਦੱਸਿਆ ਕਿ ਉਸ ਦੀਆਂ ਗਾਵਾਂ ਵਿਚੋਂ ਦੋ ਦੰਦ ਵਰਗ ਗਾਂ ਨੇ 39 ਲੀਟਰ 760 ਗ੍ਰਾਮ ਦੱਧ ਦੇ ਕੇ ਦੂਜਾ ਸਥਾਨ ਅਤੇ ਜਰਸੀ ਨਸਲ ਦੀ ਗਾਂ ਨੇ 36 ਲੀਟਰ 100 ਗ੍ਰਾਮ ਦੱਧ ਦੇ ਕੇ ਮੇਲੇ ਵਿਚੋਂ ਤੀਜਾ ਸਥਾਨ ਹਾਸਿਲ ਕੀਤਾ |

ਡੇਅਰੀ ਫਾਰਮਾਂ ਦੇ ਸੰਚਾਲਕ ਪ੍ਰਵੀਨ ਅਤੇ ਗੁਰਚੇਤ ਨੇ ਦੱਸਿਆ ਕਿ ਗਾਵਾਂ ਦੀ ਚੰਗੀ ਨਸਲ ਅਤੇ ਸਿਹਤ ਸੰਭਾਲ ਲਈ ਵੀਰ ਗਿੱਲ ਫੀਡ ਅਤੇ ਪੀ. ਡੀ. ਐਫ਼. ਏ. ਸੰਸਥਾ ਦੀ ਦੇਖ-ਰੇਖ ਹੇਠ ਕੰਮ ਕਰਦੇ ਹਨ ਅਤੇ ਆਪਣੇ ਪਸ਼ੂਆਂ ਨੂੰ ਹਮੇਸ਼ਾ ਵੀਰ ਗਿੱਲ ਫੀਡ ਹੀ ਪਾਉਂਦੇ ਹਨ, ਜੋ ਵਾਜਬ ਖ਼ਰਚੇ ਨਾਲ ਵਧੇਰੇ ਦੱਧ ਉਤਪਾਦ ਕਰਦੀਆਂ ਹਨ, ਜਿਸ ਲਈ ਉਹ ਵੀਰ ਗਿੱਲ ਫੀਡ ਦੇ ਸੰਚਾਲਕਾਂ ਦੀ ਯੋਗ ਅਗਵਾਈ ਅਤੇ ਪਸ਼ੂਆਂ ਲਈ ਚੰਗੀ ਖ਼ੁਰਾਕ ਦੇ ਤਹਿ ਦਿਲੋਂ ਧੰਨਵਾਦੀ ਹਾਂ |