ਭਗਵੰਤ ਮਾਨ ਨੇ ਕਰਤਾ ਐਲਾਨ, ਖ਼ਰਾਬ ਕਣਕਾਂ ਦੇ ਮਿਲਣਗੇ ਏਨੇ ਪੈਸੇ ਪ੍ਰਤੀ ਏਕੜ

ਹਰ ਕਿਸਾਨ ਇਹੀ ਚਾਹੁੰਦਾ ਹੈ ਕਿ ਉਸਦੀ ਫਸਲ ਸਹੀ ਸਲਾਮਤ ਮੰਡੀ ਤੱਕ ਪਹੁੰਚ ਸਕੇ ਅਤੇ ਉਸਨੂੰ ਆਪਣੀ ਮੇਹਨਤ ਦਾ ਚੰਗਾ ਮੁੱਲ ਮਿਲੇ ਯਾਨੀ ਉਸਦੀ ਫਸਲ ਚੰਗੇ ਭਾਅ ‘ਤੇ ਵਿਕੇ। ਪਰ ਇਸ ਵਾਰ ਬੇਮੌਸਮੇ ਮੀਂਹ ਅਤੇ ਗੜ੍ਹੇਮਾਰੀ ਦੇ ਕਾਰਨ ਪੰਜਾਬ ਦੇ ਜਿਆਦਾਤਰ ਇਲਾਕਿਆਂ ਵਿੱਚ ਕਣਕਾਂ ਖਰਾਬ ਹੋ ਚੁੱਕੀਆਂ ਹਨ ਅਤੇ ਕਈ ਕਿਸਾਨਾਂ ਦੀ ਤਾਂ ਸਾਰੀ ਕਣਕ ਹੀ ਖਰਾਬ ਹੋ ਚੁੱਕੀ ਹੈ।

ਕਣਕਾਂ ਲਗਭਗ ਪੱਕ ਚੁੱਕੀਆਂ ਸਨ ਅਤੇ ਸਾਰੇ ਕੰਮ ਨਿੱਬੜ ਚੁੱਕੇ ਸਨ। ਯਾਨੀ ਕਿਸਾਨ ਬੱਸ ਕਣਕਾਂ ਦੇ ਪੂਰਾ ਪੱਕਣ ਤੋਂ ਬਾਅਦ ਵਾਢੀ ਲਈ ਤਿਆਰ ਸਨ। ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜੂਰ ਸੀ ਅਤੇ ਜਿਆਦਾਤਰ ਥਾਈਂ ਭਿਆਨਕ ਗੜ੍ਹੇਮਾਰੀ ਦੇ ਕਾਰਨ ਕਣਕ ਦੇ ਵਿੱਚ ਇੱਕ ਦਾਣਾ ਵੀ ਨਹੀਂ ਬਚਿਆ। ਅਜਿਹੇ ਵਿੱਚ ਹੁਣ ਕਿਸਾਨ ਬਹੁਤ ਪ੍ਰੇਸ਼ਾਨ ਹਨ ਅਤੇ ਸਰਕਾਰ ਤੋਂ ਮਦਦ ਦੀ ਉਮੀਦ ਵਿੱਚ ਹਨ।

ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦੇ ਅਨੁਸਾਰ ਜਿਨ੍ਹਾਂ ਕਿਸਾਨਾਂ ਦੀਆਂ ਮੀਂਹ ਅਤੇ ਗੜ੍ਹੇਮਾਰੀ ਦੇ ਕਾਰਨ ਕਣਕਾਂ ਖਰਾਬ ਹੋ ਗਈਆਂ ਹਨ ਉਨ੍ਹਾਂ ਨੂੰ ਮਾਨ ਸਰਕਾਰ ਸਾਰੀ ਕਣਕ ਦੇ ਪੈਸੇ ਦੇਵੇਗੀ। ਤੁਹਾਨੂੰ ਦੱਸ ਦੇਈਏ ਕਿ ਭਗਵੰਤ ਮਾਨ ਵੱਲੋਂ ਗੜ੍ਹੇਮਾਰੀ ਤੋਂ ਤੁਰੰਤ ਬਾਅਦ ਖਰਾਬ ਫਸਲਾਂ ਦੀ ਗਿਰਦਾਵਰੀ ਕਰਨ ਦੇ ਹੁਕਮ ਦਿੱਤੇ ਗਏ ਸਨ।

ਕਣਕਾਂ ਦਾ ਮੁਆਇਨਾ ਕਰਨ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਜਿਨ੍ਹਾਂ ਕਿਸਾਨਾਂ ਦੀਆਂ ਕਣਕਾਂ ਖਰਾਬ ਹੋਈਆਂ ਹਨ ਉਨ੍ਹਾਂ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਹਰ ਹਾਲਤ ਵਿੱਚ ਮੁਆਵਜ਼ਾ ਦੇ ਦਿੱਤਾ ਜਾਵੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਕਣਕ ਮਰਨ ਦੇ ਕਾਰਨ ਦਿਲ ਛੱਡ ਚੁੱਕੇ ਜ਼ਿਮੀਦਾਰਾਂ ਨੂੰ ਦੋਬਾਰਾ ਹੋਂਸਲਾ ਮਿਲੇਗਾ।

ਹਾਲਾਂਕਿ ਪ੍ਰਤੀ ਏਕੜ ਸਰਕਾਰ ਕਿੰਨਾ ਮੁਆਵਜ਼ਾ ਦਿੰਦੀ ਹੈ ਇਸ ਸਬੰਧੀ ਹਾਲੇ ਤੱਕ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com