ਕਦੇ ਵੀ ਨਹੀਂ ਕੱਟਿਆ ਜਾਵੇਗਾ ਤੁਹਾਡਾ ਚਲਾਨ, ਬਸ ਧਿਆਨ ਵਿੱਚ ਰੱਖੋ ਇਹ ਗੱਲਾਂ

ਅਕਸਰ ਅਸੀਂ ਦੇਖਦੇ ਹਾਂ ਕਿ ਪੁਲਿਸ ਵੱਲੋਂ ਰੋਜ਼ਾਨਾ ਹਜ਼ਾਰਾਂ ਲੋਕਾਂ ਦੇ ਚਲਾਨ ਕੱਟੇ ਜਾਂਦੇ ਹਨ ਅਤੇ ਸਭਨੂੰ ਇਹੀ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਉਨ੍ਹਾਂ ਦਾ ਵੀ ਚਲਾਨ ਨਾ ਕੱਟਿਆ ਜਾਵੇ। ਕਿਸੇ ਦਾ ਹੈਲਮੇਟ ਨਾ ਪਾਉਣ ਕਰਕੇ ਚਲਾਨ ਹੁੰਦਾ ਹੈ ਅਤੇ ਕੋਈ ਟ੍ਰਿਪਲ ਰਾਈਡਿੰਗ ਕਰਕੇ ਆਪਣਾ ਚਲਾਨ ਕਟਵਾ ਬੈਠਦਾ ਹੈ। ਇਸੇ ਤਰਾਂ ਹੋਰ ਵੀ ਕਈ ਕਾਰਨਾਂ ਕਰਕੇ ਲੋਕਾਂ ਦਾ ਚਲਾਨ ਕੱਟਿਆ ਜਾਂਦਾ ਹੈ।

ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ ਜਿਨ੍ਹਾਂ ਦਾ ਧਿਆਨ ਰੱਖਕੇ ਤੁਸੀਂ ਚਲਾਨ ਤੋਂ ਬਚ ਸਕਦੇ ਹੋ। ਜੇਕਰ ਤੁਸੀਂ ਇਹ ਗੱਲਾਂ ਪੱਲੇ ਬੰਨ੍ਹ ਲੈਂਦੇ ਹੋ ਤਾਂ ਤੁਹਾਡਾ ਕਦੇ ਵੀ ਚਲਾਨ ਨਹੀਂ ਕੱਟਿਆ ਜਾਵੇਗਾ। ਦੋਸਤੋ ਮੰਨ ਲਓ ਜੇਕਰ ਤੁਹਾਡੇ ਸਾਰੇ ਡਾਕੂਮੈਂਟ ਪੂਰੇ ਹਨ ਪਰ ਤੁਸੀਂ ਆਪਣੇ ਡਾਕੂਮੈਂਟ ਘਰ ਭੁੱਲ ਜਾਂਦੇ ਹੋ ਅਤੇ ਪੁਲਿਸ ਤੁਹਾਡਾ ਚਲਾਨ ਕੱਟਦੀ ਹੈ ਤਾਂ ਤੁਸੀਂ ਇਸਤੋਂ ਬਚ ਸਕਦੇ ਹੋ।

ਯਾਨੀ ਜੇਕਰ ਤੁਹਾਡੇ ਕੋਲ ਮੌਕੇ ‘ਤੇ ਡਾਕੂਮੈਂਟ ਮੌਜੂਦ ਨਾ ਹੋਣ ਤਾਂ ਤੁਸੀਂ ਚਲਾਨ ਤੋਂ ਬਚ ਸਕਦੇ ਹੋ। ਬਸ ਸ਼ਰਤ ਇਹ ਹੈ ਕਿ ਤੁਹਾਡੇ ਸਾਰੇ ਡਾਕੂਮੈਂਟ ਪੂਰੇ ਹੋਣੇ ਚਾਹੀਦੇ ਹਨ ਅਤੇ ਚਲਾਨ ਕੱਟਣ ਤੋਂ ਪਹਿਲਾਂ ਦੇ ਬਣੇ ਹੋਏ ਹੋਣੇ ਚਾਹੀਦੇ ਹਨ। ਤੁਸੀਂ ਬਾਅਦ ਵਿੱਚ ਵੀ ਆਪਣੇ ਡਾਕੂਮੈਂਟ ਦਿਖਾ ਕੇ ਚਲਾਨ ਦੇ ਜੁਰਮਾਨੇ ਤੋਂ ਬਚ ਸਕਦੇ ਹੋ ਅਤੇ ਤੁਹਾਡਾ ਚਲਾਨ ਨਹੀਂ ਹੋਵੇਗਾ।

ਇੱਕ ਸੌਖਾ ਤਰੀਕਾ ਇਹ ਵੀ ਹੈ ਕਿ ਤੁਸੀਂ ਜੇਕਰ ਆਪਣੇ ਨਾਲ ਡਾਕੂਮੈਂਟ ਰੱਖਣਾਂ ਭੁੱਲ ਜਾਂਦੇ ਹੋ ਤਾਂ ਤੁਸੀਂ ਡਿਜੀ ਲਾਕਰ ਨਾਮ ਦੀ ਐਪ ਵਿੱਚ ਆਪਣੇ ਡਾਕੂਮੈਂਟ ਰੱਖ ਸਕਦੇ ਹੋ। ਇਹ ਐਪ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ ਅਤੇ ਕੋਈ ਵੀ ਪੁਲਿਸ ਵਾਲਾ ਇਸ ਵਿੱਚ ਤੁਹਾਡੇ ਡਾਕੂਮੈਂਟ ਦੇਖਕੇ ਤੁਹਾਡਾ ਚਲਾਨ ਨਹੀਂ ਕੱਟ ਸਕਦਾ। ਇਸ ਸਬੰਧੀ ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com