ਘਰ ਬਣਾਉਣ ਵਾਲਿਆਂ ਲਈ ਵੱਡੀ ਖੁਸ਼ਖਬਰੀ, ਏਨੇ ਰੁਪਏ ਘਟੇ ਸੀਮੇਂਟ ਅਤੇ ਸਰੀਏ ਦੇ ਰੇਟ

ਜੇਕਰ ਤੁਸੀ ਇਸ ਸਮੇਂ ਘਰ ਬਣਾ ਰਹੇ ਹੋ ਜਾਂ ਫਿਰ ਘਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਨੂੰ ਖੁਸ਼ ਕਰ ਦੇਵੇਗੀ। ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਵੱਧ ਰਹੇ ਸੀਮੇਂਟ ਅਤੇ ਸਰੀਏ ਦੇ ਰੇਟਾਂ ਵਿੱਚ ਹੁਣ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। 15 ਦਿਨਾਂ ਦੇ ਵਿੱਚ ਇਨ੍ਹਾਂ ਦੀਆਂ ਕੀਮਤਾਂ ਵਿੱਚ ਦੂਜੀ ਵਾਰ ਗਿਰਾਵਟ ਦੇਖੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸਰੀਏ ਦੀ ਕੀਮਤ 5 ਰੁਪਏ ਪ੍ਰਤੀ ਕਿੱਲੋ ਘੱਟਕੇ 70 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ।

10 ਦਿਨ ਪਹਿਲਾਂ ਇਸ ਵਿੱਚ 10 ਰੁਪਏ ਪ੍ਰਤੀ ਕਿੱਲੋ ਦੀ ਗਿਰਾਵਟ ਆਈ ਸੀ। ਹੁਣ ਇੱਕ ਵਾਰ ਫਿਰ ਇਸਦੀ ਕੀਮਤ ਵਿੱਚ 5 ਰੁਪਏ ਦੀ ਕਮੀ ਆਈ ਹੈ। ਇਸੇ ਤਰਾਂ ਬਰਾਂਡਿਡ ਸਰੀਏ ਦੇ ਰੇਟ ਵੀ ਇਸ ਸਾਲ 100 ਰੁਪਏ ਦੇ ਰੇਟ ਨੂੰ ਪਾਰ ਕਰ ਰਹੇ ਹਨ, ਉਹ ਹੁਣ ਘਟ ਕੇ 80 -85 ‘ਤੇ ਆ ਗਏ ਹਨ।

ਸੀਮੇਂਟ ਦੇ ਗੱਟੇ ਦੀ ਕੀਮਤ ਵਿੱਚ ਵੀ 50 ਰੁਪਏ ਦੀ ਕਮੀ ਆਈ ਹੈ। ਸੀਮੇਂਟ ਦਾ ਗੱਟਾ ਪਹਿਲਾਂ 450 ਰੁਪਏ ਦਾ ਵਿਕ ਰਿਹਾ ਸੀ ਜਿਸਦੀ ਕੀਮਤ ਹੁਣ 400 ਰੁਪਏ ਹੋ ਗਈ ਹੈ।  ਸਰੀਏ ਦੀ ਕੀਮਤ 85 ਰੁਪਏ ਪ੍ਰਤੀ ਕਿੱਲੋ ਸੀ। ਇਸੇ ਤਰਾਂ ਇੱਟਾਂ ਦੇ ਰੇਟ ਵਿੱਚ ਵੀ ਕਮੀ ਦੇਖਣ ਨੂੰ ਮਿਲੀ ਹੈ, ਜਿੱਥੇ ਪਹਿਲਾਂ 1000 ਇੱਟਾਂ ਦਾ ਭਾਅ ਲਗਭਗ 6500 ਰੁਪਏ ਤੱਕ ਪਹੁੰਚ ਗਿਆ ਸੀ,

ਹੁਣ ਇਹ ਰੇਟ ਅਲਗ ਅਲਗ ਨੰਬਰ ਦੀਆਂ ਇੱਟਾਂ ਦੇ ਹਿਸਾਬ ਨਾਲ 3500 ਤੋਂ ਲੈਕੇ 5500 ਰੁਪਏ ਚੱਲ ਰਿਹਾ ਹੈ। ਲਗਭਗ ਦੋ ਮਹੀਨੇ ਪਹਿਲਾਂ ਇੱਟ ਦੀ ਕੀਮਤ 16,500 ਰੁਪਏ ਪ੍ਰਤੀ ਟ੍ਰਾਲੀ ਸੀ ਜਿਸ ਵਿੱਚ 1500 ਇੱਟਾਂ ਹੁੰਦੀਆਂ ਹਨ। ਬੱਜਰੀ ਦੀ ਕੀਮਤ ਵਿੱਚ 2000 ਰੁਪਏ ਪ੍ਰਤੀ 100 cft ਦਾ ਵਾਧਾ ਹੋਇਆ ਹੈ।

ਇਸੇ ਤਰਾਂ ਰੇਤੇ ਦੇ ਭਾਅ ਵਿੱਚ ਵੀ 1000 ਰੁਪਏ ਪ੍ਰਤੀ 150 ਸੀਐਫਟੀ ਦਾ ਵਾਧਾ ਹੋਇਆ ਹੈ। ਇਹ ਵਾਧਾ ਇੱਕ ਹਫਤੇ ਦੇ ਅੰਦਰ ਅੰਦਰ ਹੋਇਆ ਹੈ। ਸੀਮੇਂਟ ਦੀ ਕੀਮਤ 420 ਰੁਪਏ ਤੋਂ ਘਟਕੇ 400 ਰੁਪਏ ਹੋ ਗਈ ਹੈ। ਇਸ ਲਈ ਜੇਕਰ ਤੁਸੀਂ ਘਰ ਬਣਾ ਰਹੇ ਹੋ ਜਾਂ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਇਹ ਸੀਮੇਂਟ, ਇੱਟਾਂ ਅਤੇ ਸਰੀਆ ਖਰੀਦਣ ਦਾ ਸਭਤੋਂ ਸਹੀ ਸਮਾਂ ਹੈ।