ਕੈਨੇਡਾ ਸਰਕਾਰ 15 ਲੱਖ ਲੋਕਾਂ ਨੂੰ ਦੇਵੇਗੀ PR, ਸਿਰਫ ਇਹ ਇੱਕ ਸ਼ਰਤ ਕਰਨੀ ਹੋਵੇਗੀ ਪੂਰੀ

ਜਿਆਦਾਤਰ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਜ਼ਿੰਦਗੀ ਬਣਾਉਣਾ ਚਾਹੁੰਦੇ ਹਨ ਅਤੇ ਖਾਸ ਕਰਕੇ ਕੈਨੇਡਾ ਪੰਜਾਬੀਆਂ ਦੀ ਪਹਿਲੀ ਪਸੰਦ ਹੈ। ਹਰ ਸਾਲ ਵੱਡੀ ਗਿਣਤੀ ਵਿਚ ਪੰਜਾਬ ਦੇ ਨੌਜਵਾਨ ਕੈਨੇਡਾ ਵੱਲ ਨੂੰ ਜਾਂਦੇ ਹਨ। ਕੋਈ ਚੰਗੀ ਪੜ੍ਹਾਈ ਲਈ ਕੈਨੇਡਾ ਜਾਂਦਾ ਹੈ ਅਤੇ ਕੋਈ ਭਾਰਤ ਵਿੱਚ ਬੇਰੋਜ਼ਗਾਰੀ ਦੀ ਮਾਰ ਤੋਂ ਤੰਗ ਆਕੇ ਇਹ ਰਾਹ ਚੁਣਦਾ ਹੈ ਅਤੇ ਕੈਨੇਡਾ ਜਾਕੇ ਕੰਮ ਕਰਨਾ ਚਾਹੁੰਦਾ ਹੈ।

ਕੈਨੇਡਾ ਜਾਕੇ ਪੰਜਾਬੀਆਂ ਦਾ ਇੱਕੋ ਹੀ ਮਕਸਦ ਹੁੰਦਾ ਹੈ ਕਿ ਉਹ ਕਿਸੇ ਤਰਾਂ ਕੈਨੇਡਾ ਦੀ PR ਹਾਸਿਲ ਕਰਕੇ ਉੱਥੋਂ ਦੇ ਪੱਕੇ ਵਸਨੀਕ ਬਣ ਸਕਣ। ਜੇਕਰ ਤੁਸੀਂ ਵੀ ਕੈਨੇਡਾ ਜਾਕੇ ਉੱਥੋਂ ਦੀ PR ਹਾਸਿਲ ਕਰਨ ਦਾ ਸੁਪਨਾ ਦੇਖ ਰਹੇ ਹੋ ਤਾਂ ਇਸ ਸਾਲ ਤੁਹਾਡੇ ਲਈ ਸਭਤੋਂ ਵਧੀਆ ਮੌਕਾ ਹੈ। ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਇਸ ਸਾਲ ਯਾਨੀ 2023 ਵਿੱਚ ਲਗਭਗ 15 ਲੱਖ ਪ੍ਰਵਾਸੀਆਂ ਨੂੰ ਪੱਕੇ ਕਰੇਗਾ।

ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੈਨੇਡਾ ਰਹਿਣ ਪੱਖੋਂ ਇਕ ਬਹੁਤ ਵਧੀਆ ਦੇਸ਼ ਹੈ ਅਤੇ ਇਸੇ ਲਈ ਵੱਖ-ਵੱਖ ਦੇਸ਼ਾਂ ਤੋਂ ਲੋਕ ਇੱਥੇ ਰਹਿਣ ਲਈ ਆਉਂਦੇ ਹਨ। ਇੱਥੇ ਆਉਣ ਵਾਲੇ ਪਰਵਾਸੀ ਉੱਥੇ ਦੀ ਪਰਮਾਨੈਂਟ ਰੈਸੀਡੈਂਸੀ ਯਾਨੀ PR ਲੈਣਾ ਚਾਹੁੰਦੇ ਹਨ ਤਾਂ ਕਿ ਉੱਥੇ ਉਹ ਹਮੇਸ਼ਾ ਲਈ ਰਹਿ ਸਕਣ। ਪਰ ਹੁਣ ਤੱਕ ਕੈਨੇਡਾ ਦੀ PR ਲੈਣ ਲਈ ਕੈਨੇਡੀਅਨ ਸਰਕਾਰ ਵੱਲੋਂ ਬਹੁਤ ਸ਼ਰਤਾਂ ਰੱਖੀਆਂ ਗਈਆਂ ਸਨ।

ਇਨ੍ਹਾਂ ਸ਼ਰਤਾਂ ਨੂੰ ਪੂਰਾ ਕਰਨ ਲਈ ਪੜ੍ਹਾਈ ਤੇ IELTS ਦੇ ਬੈਂਡ ਦੀ ਬਹੁਤ ਲੋੜ ਪੈਂਦੀ ਸੀ। ਪਰ ਹੁਣ ਇਨ੍ਹਾਂ ਸ਼ਰਤਾਂ ਨੂੰ ਪੂਰਾ ਕਰਨ ਦੀ ਲੋੜ ਨਹੀਂ ਪਵੇਗੀ ਕਿਉਂਕਿ ਹੁਣ ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਇਲੈਕਟ੍ਰੀਸ਼ੀਅਨ, ਪਲੰਬਰ ਤੇ ਫਾਰਮ ਵਰਕਰ ਵੀ ਸਿੱਧੇ ਇੰਡੀਆ ਤੋਂ ਕੈਨੇਡਾ ਦੀ PR ਲੈ ਸਕਦੇ ਹਨ।

ਯਾਨੀ ਜੇਕਰ ਤੁਸੀਂ ਇਲੈਕਟ੍ਰੀਸ਼ੀਅਨ, ਪਲੰਬਰ ਜਾ ਫਾਰਮ ਵਰਕਰ ਹੋ ਤਾਂ ਤੁਸੀਂ ਸਿੱਧੇ ਭਾਰਤ ਵਿੱਚੋਂ ਹੀ ਕੈਨਡਾ ਦੀ PR ਹਾਸਿਲ ਕਰ ਸਕਦੇ ਹੋ। ਪੀਆਰ ਲੈਣ ਤੋਂ ਬਾਅਦ ਤੁਸੀਂ ਉੱਥੇ ਪਰਮਾਨੈਂਟ ਸਥਾਈ ਤੌਰ ‘ਤੇ ਰਹਿ ਸਕਦੇ ਹੋ, ਉੱਥੇ ਫੁੱਲ ਟਾਈਮ ਕੰਮ ਕਰ ਸਕਦੇ ਹੋ ਤੇ ਉੱਥੇ ਦੀਆਂ ਸਾਰੀਆਂ ਸਹੂਲਤਾਂ ਦੇ ਫ਼ਾਇਦੇ ਲੈ ਸਕਦੇ ਹੋ।