ਹੁਣ ਪਰਿਵਾਰਾਂ ਲਈ ਕੈਨੇਡਾ ‘ਚ ਸੈਟਲ ਹੋਣਾ ਹੋਇਆ ਸੌਖਾ, ਸਰਕਾਰ ਕਰੇਗੀ ਮਦਦ

ਜਿਆਦਾਤਰ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਜ਼ਿੰਦਗੀ ਬਣਾਉਣਾ ਚਾਹੁੰਦੇ ਹਨ ਅਤੇ ਖਾਸ ਕਰਕੇ ਕੈਨੇਡਾ ਪੰਜਾਬੀਆਂ ਦੀ ਪਹਿਲੀ ਪਸੰਦ ਹੈ। ਹਰ ਸਾਲ ਵੱਡੀ ਗਿਣਤੀ ਵਿਚ ਪੰਜਾਬ ਦੇ ਨੌਜਵਾਨ ਕੈਨੇਡਾ ਵੱਲ ਨੂੰ ਜਾਂਦੇ ਹਨ। ਕੋਈ ਚੰਗੀ ਪੜ੍ਹਾਈ ਲਈ ਕੈਨੇਡਾ ਜਾਂਦਾ ਹੈ ਅਤੇ ਕੋਈ ਭਾਰਤ ਵਿੱਚ ਬੇਰੋਜ਼ਗਾਰੀ ਦੀ ਮਾਰ ਤੋਂ ਤੰਗ ਆਕੇ ਇਹ ਰਾਹ ਚੁਣਦਾ ਹੈ ਅਤੇ ਕੈਨੇਡਾ ਜਾਕੇ ਕੰਮ ਕਰਨਾ ਚਾਹੁੰਦਾ ਹੈ।

ਜੇਕਰ ਤੁਸੀਂ ਵੀ ਕੈਨੇਡਾ ਜਾਣ ਬਾਰੇ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਕੈਨੇਡਾ ਨਾਲ ਜੁੜੀ ਇੱਕ ਅਜਿਹੀ ਖਬਰ ਲੈਕੇ ਆਏ ਹਾਂ ਜਿਸਨੂੰ ਸੁਣਨ ਤੋਂ ਬਾਅਦ ਤੁਸੀਂ ਬਹੁਤ ਖੁਸ਼ ਹੋਵੋਗੇ। ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਸਰਕਾਰ ਵੱਲੋਂ ਇੱਕ ਅਜਿਹਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਨਾਲ ਪੰਜਾਬੀਆਂ ਦੇ ਚੇਹਰੇ ਖਿੜ ਉੱਠਣਗੇ ਅਤੇ ਕੈਨੇਡਾ ਜਾਣ ਦਾ ਸੋਚ ਰਹੇ ਪੰਜਾਬੀਆਂ ਲਈ ਹੁਣ ਬਹੁਤ ਸਾਰੇ ਨਵੇਂ ਰਾਹ ਖੁੱਲ੍ਹਣਗੇ।

ਜਿਆਦਾਤਰ ਲੋਕ ਪਰਿਵਾਰ ਸਮੇਤ ਕੈਨੇਡਾ ਵਿੱਚ ਸੈਟਲ ਹੋਣੇ ਚਾਹੁੰਦੇ ਹਨ ਅਤੇ ਹੁਣ ਤੱਕ ਅਜਿਹੇ ਲੋਕਾਂ ਨੂੰ ਕਈ ਤਰਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਹੁਣ ਪਰਿਵਾਰ ਲਈ ਕੈਨੇਡਾ ਸੈਟਲ ਹੋਣਾ ਸੌਖਾ ਹੋ ਗਿਆ ਹੈ ਅਤੇ ਸਰਕਾਰ ਖੁਦ ਤੁਹਾਡੀ ਮਦਦ ਕਰੇਗੀ। ਖਾਸਕਰ ਜਿਨ੍ਹਾਂ ਦੇ ਬੱਚੇ ਛੋਟੇ ਹੁੰਦੇ ਹਨ ਉਨ੍ਹਾਂ ਨੂੰ ਕੈਨੇਡਾ ਸੈੱਟ ਹੋਣਾ ਬਹੁਤ ਔਖਾ ਹੁੰਦਾ ਹੈ ਕਿਉਂਕਿ ਪਤੀ ਪਤਨੀ ਦੋਵਾਂ ਨੂੰ ਕੰਮ ਕਰਨਾ ਪੈਂਦਾ ਹੈ ਅਤੇ ਬੱਚੇ ਸੰਭਾਲਣ ਦੀ ਟੈਨਸ਼ਨ ਹੁੰਦੀ ਹੈ।

ਪਰ ਹੁਣ ਸਰਕਾਰ ਵੱਲੋਂ ਕੈਨੇਡਾ ਦੇ ਮੈਨੀਟੋਬਾ ਵਿੱਚ ਇੱਕ ਵੱਖਰਾ ਯਤਨ ਕੀਤਾ ਜਾ ਰਿਹਾ ਹੈ ਜਿੱਥੇ ਇੱਕ ਮਿਲੀਅਨ ਡਾਲਕਰ ਖਰਚ ਕਰਕੇ ਸਰਕਾਰ 60 ਫ੍ਰੀ ਚਾਈਲਡ ਕੇਅਰ ਥਾਵਾਂ ਬਣਾ ਰਹੀ ਹੈ। ਯਾਨੀ ਇਨ੍ਹਾਂ ਥਾਵਾਂ ਉੱਤੇ ਅਜਿਹੇ ਬੱਚਿਆਂ ਦੀ ਸਾਂਭ ਸੰਭਾਲ ਕੀਤੀ ਜਾਵਗੀ ਜਿਨ੍ਹਾਂ ਦੇ ਮਾਪੇ ਕੰਮ ‘ਤੇ ਜਾਂਦੇ ਹਨ। ਤਾਂ ਜੋ ਉਹ ਕੈਨੇਡਾ ਵਿੱਚ ਆਸਾਨੀ ਨਾਲ ਸੈਟਲ ਹੋ ਸਕਣ।ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com