ਅੱਜ ਯਾਨੀ ਇੱਕ ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਦੇਸ਼ ਦਾ ਆਮ ਬਜਟ 2020-21 ਪੇਸ਼ ਕਰ ਦਿੱਤਾ ਗਿਆ ਹੈ। ਇਸ ਵਾਰ ਬਜਟ ਵਿੱਚ ਕਈ ਅਜਿਹੇ ਕਈ ਐਲਾਨ ਕੀਤੇ ਗਏ ਹਨ, ਜਿਨ੍ਹਾਂ ਤੋਂ ਬਾਅਦ ਆਮ ਲੋਕਾਂ ਨਾਲ ਜੁੜੀਆਂ ਬਹੁਤ ਸਾਰੀਆਂ ਚੀਜਾਂ ਸਸਤੀਆਂ ਅਤੇ ਮਹਿੰਗੀਆਂ ਹੋ ਜਾਣਗੀਆਂ। ਨਾਲ ਹੀ ਬਜਟ ਵਿੱਚ ਕੁੱਝ ਅਜਿਹੇ ਐਲਾਨ ਵੀ ਹੋਏ ਹਨ ਜਿਸਤੋਂ ਬਾਅਦ ਆਮ ਲੋਕਾਂ ਨੂੰ ਰਾਹਤ ਮਿਲੇਗੀ। ਆਓ ਜਾਣਦੇ ਹਾਂ ਕਿ ਇਸ ਵਾਰ ਬਜਟ ਤੋਂ ਬਾਅਦ ਕੀ ਮਹਿੰਗਾ ਹੋ ਸਕਦਾ ਹੈ ਅਤੇ ਕੀ ਸਸਤਾ ਹੋ ਸਕਦਾ ਹੈ।
ਇਹ ਸਭ ਹੋਵੇਗਾ ਸਸਤਾ
ਵਿੱਤ ਮੰਤਰੀ ਦੁਆਰਾ ਇਸ ਵਾਰ ਬਜਟ ਦੇ ਐਲਾਨ ਤੋਂ ਬਾਅਦ ਇਲੈਕਟ੍ਰਿਕ ਕਾਰਨ ਸਸਤੀਆਂ ਹੋ ਸਕਦੀਆਂ ਹਨ। ਸਭਤੋਂ ਵੱਡੀ ਗੱਲ ਇਹ ਹੈ ਕਿ ਆਮ ਆਦਮੀ ਲਈ ਹੋਮ ਲੋਨ ਲੈਣਾ ਵੀ ਸਸਤਾ ਹੋ ਸਕਦਾ ਹੈ। ਇਸਦੇ ਨਾਲ ਹੀ ਸਾਬਣ, ਸ਼ੈਂਪੂ, ਵਾਲਾਂ ਦਾ ਤੇਲ, ਟੂਥਪੇਸਟ, ਸਰਫ, ਬਿਜਲੀ ਦਾ ਘਰੇਲੂ ਸਾਮਾਨ ਜਿਵੇਂ ਪੱਖੇ, ਲੈੰਪ, ਬਰੀਫ ਕੇਸ, ਕੰਟੇਨਰ, ਬਰਤਨ, ਚਸ਼ਮੇ ਦੇ ਫਰੇਮ, ਗਦੈਲਾ, ਬਿਸਤਰ, ਬਾਂਸ ਦਾ ਫਰਨੀਚਰ, ਸੁੱਕਿਆ ਨਾਰੀਅਲ, ਧੂਫ਼ਬੱਤੀ, ਨਮਕੀਨ, ਪਾਸਤਾ, ਸੈਨਿਟਰੀ ਨੈਪਕਿਨ ਵੀ ਸਸਤੇ ਹੋ ਸਕਦੇ ਹਨ।
ਨਾਲ ਹੀ ਉੱਨ ਅਤੇ ਊਨੀ ਧਾਗੇ, ਖਾਣ ਵਾਲੀਆਂ ਚੀਜਾਂ ਜਿਵੇਂ ਚਾਕਲੇਟ, ਵੈਫਰਸ, ਕਸਟਰਡ ਪਾਊਡਰ, ਸੰਗੀਤ ਦਾ ਸਮਾਨ, ਲਾਇਟਰ, ਗਲਾਸ ਵੇਅਰ, ਕੁਕਰ, ਚੁੱਲ੍ਹਾ, ਕੋਬਾਲਟ ਧਾਤੁ ਅਤੇ ਕੋਬਾਲਟ ਧਾਤੁ ਦੇ ਹੋਰ ਉਤਪਾਦ, ਊਨੀ ਕੱਪੜੇ ਆਦਿ ਇਹ ਸਬ ਸਸਤਾ ਹੋ ਸਕਦਾ ਹੈ।
ਇਹ ਸਭ ਹੋਵੇਗਾ ਮਹਿੰਗਾ
ਆਮ ਬਜਟ 2020-21 ਦੇ ਐਲਾਨ ਦੇ ਬਾਅਦ ਪਟਰੋਲ-ਡੀਜਲ ਤੋਂ ਲੈ ਕੇ ਸੋਨਾ, ਕਾਜੂ, ਆਟੋ ਪਾਰਟਸ, ਸਿੰਥੇਟਿਕ ਰਬਰ, ਪੀਵੀਸੀ ਅਤੇ ਟਾਇਲਸ ਇਹ ਸਭ ਮਹਿੰਗਾ ਹੋ ਜਾਵੇਗਾ। ਨਾਲ ਹੀ ਤੰਬਾਕੂ ਉਤਪਾਦ ਵੀ ਮਹਿੰਗੇ ਹੋ ਸਕਦੇ ਹਨ। ਇਸ ਦੇ ਨਾਲ ਹੀ ਚਾਂਦੀ ਅਤੇ ਚਾਂਦੀ ਦੇ ਗਹਿਣੇ ਵੀ ਮਹਿੰਗੇ ਹੋਣ ਦੀ ਸੰਭਾਵਨਾ ਹੈ। ਬਜਟ ਦੇ ਅਨੁਸਾਰ ਆਪਟਿਕਲ ਫਾਇਬਰ,
ਸਟੇਨਲੈੱਸ ਉਤਪਾਦ, ਏਸੀ, ਲੌਡਸਪੀਕਰ, ਵੀਡੀਓ ਰਿਕਾਰਡਰ, ਸੀਸੀਟੀਵੀ ਕੈਮਰਾ, ਵਾਹਨ ਦੇ ਹਾਰਨ, ਸਿਗਰਟ ਆਦਿ ਵੀ ਮਹਿੰਗੇ ਹੋਣ ਵਾਲੇ ਹਨ। ਆਟੋਮੋਬਾਇਲ ਦੇ ਲੈਂਪ ਅਤੇ ਬੀਮ ਲਾਇਟ, ਰਗੜ ਸਾਮਗਰੀ, ਮੋਟਰ ਵਾਹਨਾਂ ਵਿੱਚ ਇਸਤੇਮਾਲ ਕੀਤੇ ਜਾਣ ਵਾਲੇ ਤਾਲੇ ਮਹਿੰਗੇ ਹੋ ਸਕਦੇ ਹਨ।