ਹੁਣ ਕਾਲੀ ,ਜਾਮਨੀ ਤੇ ਨੀਲੀ ਕਣਕ ਕਰੂਗੀ ਬਿਮਾਰੀਆਂ ਦਾ ਖਾਤਮਾ,ਦੁਗਣੇ ਰੇਟ ਤੇ ਵੇਚਣਗੇ ਕਿਸਾਨ

ਹੁਣ ਦੇਸ਼ ਰੰਗ ਬਿਰੰਗੀ ਕਣਕ ਦੀ ਰੋਟੀਆਂ ਖਾਉਗੇ। ਮੋਹਾਲੀ ਦੇ ਨੈਸ਼ਨਲ ਐਗਰੀ ਫੂਡ ਬਾਓਟੈਕਨਾਲਜੀ(ਨਾਬੀ) ਦੀ ਵਿਗਿਆਨੀ ਡਾ. ਮੋਨਿਕਾ ਗਰਗ ਨੇ ਕਣਕ ਦੀ ਅਜਿਹੀ ਕਿਸਮਾਂ ਤਿਆਰ ਕੀਤੀ ਹੈ ਜਿਸ ਦਾ ਰੰਗ ਕਾਲਾ,ਜ਼ਾਮਨੀ ਤੇ ਨੀਲਾ ਹੈ। ਇਹ ਪੋਸ਼ਣ ਨੂੰ ਬਿਹਤਰ ਤਰੀਕਾ ਨਾਲ ਦੂਰ ਕਰ ਸਕਦੀ। ਇਹ ਕਿਸਮਾਂ ਆਮ ਕਣਕ ਦੇ ਮੁਕਾਬਲੇ 60 ਫ਼ੀਸਦੀ ਜ਼ਿਆਦਾ ਆਇਰਨ, 35 ਫ਼ੀਸਦੀ ਜ਼ਿਆਦਾ ਜ਼ਿੰਕ ਅਤੇ ਐਂਟੀ-ਆਕਸੀਡੈਂਟਸ ਵੀ ਹਨ। ਇਸ ਕਣਕ ਵਿੱਚ ਫਲਾਂ ਵਿੱਚ ਮਿਲਣ ਵਾਲੇ ਤੱਤ ਵੀ ਹਨ। ਇੰਨਾ ਹੀ ਨਹੀਂ ਇਸ ਨੂੰ ਖਾਣ ਨਾਲ ਮੋਟਾਪਾ ਅਤੇ ਸ਼ੂਗਰ ਵੀ ਕੰਟਰੋਲ ਹੁੰਦਾ ਹੈ। ਨਾਬੀ ਦੀ ਮੋਹਾਲੀ ਦੀ ਲੈਬ ਹੀ ਨਹੀਂ ਕੇਲਾਂਗ ਅਤੇ ਚੱਪੜਚਿੜੀ ਮੋਹਾਲੀ ਵਿੱਚ ਇਸ ਦੇ ਸਫਲ ਫ਼ੀਲਡ ਟਰਾਇਲ ਵੀ ਕੀਤੇ ਗਏ ਹਨ। ਯੂ ਐੱਸ ਦੇ ਜਰਨਲ ਸੀਡ ਆਫ਼ ਸਾਇੰਸ ਨੇ ਇਸ ਨੂੰ ਮਾਨਤਾ ਦਿੱਤੀ ਹੈ।

ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਧੂਰੀ ਦੀ ਡਾ ਮੋਨਿਕਾ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਬਾਓਟੈਕਨਾਲਜੀ ਵਿੱਚ ਐਮਐਸਸੀ ਕਰਨ ਤੋਂ ਬਾਅਦ ਜਪਾਨ ਵਿੱਚ ਪੀਐਚਡੀ ਕੀਤੀ। ਉੱਥੇ ਉਨ੍ਹਾਂ ਦੇਖਿਆ ਕਿ ਯੂਰਪ ਤੱਤਾਂ ਦੀ ਭਰਪੂਰ ਮਾਤਰਾ ਵਾਲੀ ਰੰਗ-ਬਿਰੰਗੀ ਕਣਕ ਖਾਂਦਾ ਹੈ। ਪਰ ਭਾਰਤ ਵਿੱਚ ਅਜਿਹਾ ਕਣਕ ਨਹੀਂ ਹੈ। ਇਸ ਲਈ ਡਾਕਟਰੇਟ ਦੇ ਦੌਰਾਨ ਹੀ ਉਨ੍ਹਾਂ ਭਾਰਤ ਲਈ ਅਜਿਹੀਆਂ ਕਿਸਮਾਂ ਤਿਆਰ ਕਰਨ ਦਾ ਫ਼ੈਸਲਾ ਕੀਤਾ। ਜਪਾਨ ਤੋਂ ਉਹ ਆਉਂਦੇ ਸਮੇਂ ਉਹ ਕਰਾਸ ਬਰੀਡਿੰਗ ਦੇ ਲਈ ਕਣਕ ਦੇ ਐਕਸ ਟਰੈਕਟ ਲੈ ਕੇ ਆਈ।ਜਪਾਨ ਤੇ ਇਥੋਪੀਆ ਦੀ ਕਣਕ ਦੀਆਂ ਕਿਸਮਾਂ ਨਾਲ ਇਹ ਨਵੀਂ ਕਿਸਮ ਤਿਆਰ ਕੀਤੀ ਹੈ।

ਪੋਸ਼ਣ ਨੂੰ ਦੂਰ ਕਰਨ ਦਾ ਮਕਸਦ ਹੈ

ਯੂਨਾਈਟਿਡ ਨੇਸ਼ਨ ਦੇ ਮੁਤਾਬਕ ਭਾਰਤ ਵਿੱਚ ਹਰ ਸਾਲ ਪੰਜ ਤੋਂ ਘੱਟ ਸਾਲ ਦੇ 10 ਲੱਖ ਬੱਚੇ ਕੁ ਪੋਸ਼ਣ ਦੀ ਵਜ੍ਹਾ ਨਾਲ ਜਾਨ ਗਵਾ ਲੈਂਦੇ ਹਨ। ਡਾ. ਗਰਗ ਨੇ ਦੱਸਿਆ ਹੈ ਕਿ ਦੁਨੀਆ ਭਰ ਵਿੱਚ ਅਜਿਹਾ ਅਨਾਜ ਪੈਦਾ ਕਰਨ ਲਈ ਖੋਜ ਚੱਲ ਰਹੀ ਹੈ ਜਿਸ ਵਿੱਚ ਆਇਰਨ, ਜ਼ਿੰਕ ਅਤੇ ਵਿਟਾਮਿਨ ਹੋ ਤਾਂਕਿ ਪੋਸ਼ਣ ਦੂਰ ਹੋ ਸਕੇ। ਉੱਤਰੀ ਭਾਰਤ ਵਿੱਚ 60 ਫ਼ੀਸਦੀ ਹਿੱਸਾ ਕਣਕ ਦਾ ਹੀ ਹੈ। ਪੰਜਾਬ, ਹਰਿਆਣਾ, ਯੂ ਪੀ ਅਤੇ ਮੱਧ ਪ੍ਰਦੇਸ਼ ਦੀ ਇਹ ਮੁੱਖ ਫ਼ਸਲ ਹੈ।

ਸ਼ੂਗਰ ਤੇ ਮੋਟਾਪੇ ਵੀ ਕੰਟਰੋਲ

ਅੱਜ ਦੇਸ਼ ਵਿੱਚ ਸ਼ੂਗਰ ਤੇ ਮੋਟਾਪਾ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ। ਹਰ ਵਰਗ ਦਾ ਵਿਅਕਤੀ ਸ਼ੂਗਰ ਦਾ ਸ਼ਿਕਾਰ ਹੋ ਰਿਹਾ ਹੈ। ਇਸ ਤਰ੍ਹਾਂ ਮੋਟਾਪਾ ਵਧਣ ਨਾਲ ਕਈ ਤਰ੍ਹਾਂ ਦੀਆਂ ਨਾਮੁਰਾਦ ਬਿਮਾਰੀਆਂ ਲੱਗ ਰਹੀਆਂ ਹਨ। ਪੰਜਾਬ ਇੰਨਾ ਦੋਨੋਂ ਬਿਮਾਰੀਆਂ ਦਾ ਮੋਹਰੀ ਸੂਬਾ ਬਣਦਾ ਜਾ ਰਿਹਾ ਹੈ। ਪਰ ਖ਼ੁਸ਼ੀ ਗੱਲ ਇਹ ਹੈ ਕਿ ਡਾ ਮੋਨਿਕਾ ਦੀਆਂ ਕਣਕ ਦੀਆਂ ਨਵੀਆਂ ਕਿਸਮਾਂ ਸ਼ੂਗਰ ਤੇ ਮੋਟਾਪੇ ਨੂੰ ਕੰਟਰੋਲ ਕਰ ਦੀਆਂ ਹਨ। ਡਾ. ਗਰਗ ਨੇ ਦੱਸਿਆ ਹੈ ਕਿ ਚੂਹਿਆਂ ‘ਤੇ ਕੀਤੇ ਟਰਾਇਲ ਵਿੱਚ ਇਹ ਦੇਖਿਆ ਗਿਆ ਕਿ ਕਣਕ ਦੀਆਂ ਇਹ ਕਿਸਮਾਂ ਡਾਇਬਟੀਜ ਤੇ ਕੋਲਸਟਰੋਲ ਕੰਟਰੋਲ ਕਰਨ ਵਿੱਚ ਮਦਦਗਾਰ ਹੈ।

ਖਾਦ ਇੰਡਸਟਰੀਜ਼ ਲਈ ਫ਼ਾਇਦੇਮੰਦ-

ਡਾ. ਮੋਨਿਕਾ ਦਾ ਕਹਿਣ ਹੈ ਕਿ ਕਣਕ ਦੀਆਂ ਇੰਨਾ ਨਵੀਆਂ ਕਿਸਮਾਂ ਤੋਂ ਕਈ ਤਰ੍ਹਾਂ ਦੇ ਸਿਹਤਮੰਦ ਪ੍ਰੋਡਕਟ ਬਣਾਏ ਜਾ ਸਕਦੇ ਹਨ। ਪੋਸ਼ਕ ਭਰਪੂਰ ਕਣਕ ਹੋਣ ਕਾਰਨ ਮਾਰਕੀਟ ਵਿੱਚ ਇਸ ਦੀ ਮੰਗ ਵਧੀਆ ਹੋ ਸਕਦੀ ਹੈ। ਜਿਸ ਨਾਲ ਖਾਦ ਇੰਡਸਟਰੀਜ਼ ਨੂੰ ਹੁਲਾਰਾ ਮਿਲ ਸਕਦਾ ਹੈ। ਰੋਜ਼ਗਾਰ ਦੇ ਨਵੇਂ ਮੌਕੇ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਮਾਰਕੀਟ ਵਿੱਚ ਮੰਗ ਹੋਣ ਕਾਰਨ ਕਿਸਾਨ ਵੀ ਇੰਨਾ ਨਵੀਆਂ ਕਿਸਮਾਂ ਦੀ ਖੇਤੀ ਕਰ ਕੇ ਫ਼ਾਇਦਾ ਕਮਾ ਸਕਦੇ ਹਨ।

ਕਣਕ ਦੀਆਂ ਨਵੀਂ ਕਿਸਮਾਂ ਦੀ ਖੇਤੀ

ਕਣਕ ਦੀਆਂ ਨਵੀਆਂ ਕਿਸਮਾਂ ਦੀ ਖੇਤੀ ਵੀ ਆਮ ਕਣਕ ਦੀ ਤਰ੍ਹਾਂ ਦੀ ਹੁੰਦੀ ਹੈ। ਸਰਦੀ ਦੇ ਮੌਸਮ ਵਿੱਚ ਹੀ ਇਸ ਦੀ ਖੇਤੀ ਹੁੰਦੀ ਹੈ। ਇਸ ਦੀ ਖੇਤੀ ਤੇ ਲਾਗਤ ਤੇ ਖਰਚਾ ਵੀ ਆਮ ਕਣਕ ਜਿੰਨਾ ਹੀ ਆਉਂਦਾ ਹੈ। ਇਸ ਦਾ ਝਾੜ ਵੀ ਆਮ ਕਣਕ ਦੇ ਨੇੜੇ ਹੀ ਆਉਂਦਾ ਹੈ। ਜਿਸ ਨੂੰ ਵਧਾਉਣ ਦੇ ਯਤਨ ਕੀਤੇ ਜਾ ਰਹੇ ਹਨ। ਕਣਕ ਦੀ ਮੁੱਖ ਬਿਮਾਰੀ ਪੀਲੀ ਕੁੰਗੀ ਦੇ ਟਾਕਰੇ ਲਈ ਵੀ ਖੋਜ ਚੱਲ ਰਹੀ ਹੈ।

ਨੈਸ਼ਨਲ ਐਗਰੀ ਫੂਡ ਬਾਉਟੇਕਨਾਲਜੀ( ਨਾਬੀ) ਦੇ ਕਾਰਜਕਾਰੀ ਡਾਇਰੈਕਟਰ ਡਾ. ਰਜਿੰਦਰ ਸਿੰਘ ਸਾਂਗਵਾਨ ਨੇ ਡਾ. ਮੋਨਿਕਾ ਗਰਗ ਦੀ ਇਸ ਖੋਜ ਨੂੰ ਸੰਸਥਾ ਦੀ ਵੱਡੀ ਕਾਮਯਾਬੀ ਦੱਸਿਆ ਹੈ। ਇਸ ਖੋਜ ਨੂੰ ਬੜ੍ਹਾਵਾ ਦੇਣ ਲਈ ਸੰਸਥਾ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਕਣਕ ਦੀਆਂ ਇੰਨਾ ਨਵੀਂ ਕਿਸਮਾਂ ਦਾ ਸੁਆਦ ਲੈਣ ਤੇ ਇਸ ਦੇ ਸਿਹਤ ਸਬੰਧੀ ਫ਼ਾਇਦੇ ਲੈਣ ਲਈ ਤੁਹਾਨੂੰ ਹਾਲੇ ਇੰਤਜ਼ਾਰ ਕਰਨਾ ਪਵੇਗਾ। ਡਾ ਮੋਨਿਕਾ ਮੁਤਾਬਕ ਅਗਲੇ ਸਾਲ ਅਪ੍ਰੈਲ ਵਿੱਚ ਲੋਕ ਇਸ ਦਾ ਸੁਆਦ ਝੱਖ ਸਕਦੇ ਹਨ

ਟ੍ਰਾਇਲ ਉੱਤੇ 850 ਕੁਇੰਟਲ ਉਗਾਈ , ਕਿਸਾਨਾਂ ਨੂੰ ਮਿਲੇਗਾ ਦੁੱਗਣਾ ਰੇਟ

ਐਨ, ਏ, ਬੀ, ਆਈ ਨੇ ਇਸਦਾ ਉਤਪਾਦਨ ਗਰਮੀ ਅਤੇ ਸਰਦੀ ਦੋਵਾਂ ਮੌਸਮ ਵਿੱਚ ਕੀਤਾ ਹੈ । ਸਰਦੀ ਵਿੱਚ ਇਹ ਫਸਲ ਮੋਹਾਲੀ ਦੇ ਖੇਤਾਂ ਵਿੱਚ ਉਗਾਈ ਗਈ , ਜਦੋਂ ਕਿ ਗਰਮੀ ਵਿੱਚ ਹਿਮਾਚਲ ਵਿੱਚ । ਡਾ . ਮੋਨਿਕਾ ਗਰਗ ਨੇ ਦੱਸਿਆ , ਇਸ ਸਾਲ ਕਿਸਾਨਾਂ ਦੇ ਖੇਤਾਂ ਵਿੱਚ 850 ਕੁਇੰਟਲ ਕਾਲੀ ਕਣਕ ਉਗਾਈ ਹੈ । ਇਸਦੀ ਔਸਤ ਉਪਜ ਪ੍ਰਤੀ ਏਕੜ 13 ਤੋਂ 17 ਕੁਇੰਟਲ ਰਹੀ । ਕਣਕ ਦੀ ਔਸਤ ਉਪਜ ਪੰਜਾਬ ਵਿੱਚ ਪ੍ਰਤੀ ਏਕੜ ਕਰੀਬ 18 ਤੋਂ 20 ਕੁਇੰਟਲ ਹੈ । ਕਿਸਾਨਾਂ ਨੂੰ ਆਮ ਕਣਕ ਮੰਡੀਆਂ ਵਿੱਚ ਵੇਚਣ ਤੇ ਹੇਠਲਾ ਸਮਰਥਨ ਮੁੱਲ ਕਰੀਬ 1625 ਰੁਪਏ ਪ੍ਰਤੀ ਕੁਇੰਟਲ ਮਿਲਦਾ ਹੈ । ਜਦੋਂ ਕਿ ਕਾਲੀ ਕਣਕ ਦਾ ਰੇਟ 3250 ਰੁਪਏ ਦਿੱਤਾ ਗਿਆ ਹੈ ।