ਲੁਧਿਆਣਾ ਦੇ ਇਸ ਨੌਜਵਾਨ ਦੇ ਹਨ ਹੌਲੀਵੁੱਡ ਤੱਕ ਚਰਚੇ,ਕਾਰੀਗਰੀ ਦੇਖ ਰਹਿ ਜਾਓਗੇ ਹੈਰਾਨ

ਦੋਸਤੋ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਇੱਕ ਅਜਿਹੇ ਨੌਜਵਾਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਦੀ ਕਾਰੀਗਰੀ ਦੇਖਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਸ ਨੌਜਵਾਨ ਦੇ ਬੌਲੀਵੁੱਡ ਤੋਂ ਲੈਕੇ ਹੌਲੀਵੁੱਡ ਤੱਕ ਵੀ ਚਰਚੇ ਹਨ ਅਤੇ ਇਸਦੀ ਕਾਰੀਗਰੀ ਵਾਕਈ ਹੀ ਬਾਕਮਾਲ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਨੌਜਵਾਨ ਲੁਧਿਆਣਾ ਦਾ ਹੈ ਅਤੇ ਇਸਦੀ ਆਪਣੀ ਇੱਕ ਵਰਕਸ਼ਾਪ ਹੈ।

ਇਸ ਨੌਜਵਾਨ ਦਾ ਨਾਮ ਅਨੁਜ ਸੈਣੀ ਹੈ ਅਤੇ ਇਹ ਨੌਜਵਾਨ ਮੋਟਰਸੈਲਕ ਮੋਡੀਫਾਈ ਕਰਦਾ ਹੈ। ਇਸ ਨੌਜਵਾਨ ਦੀ ਹਰ ਪਾਸੇ ਚਰਚਾ ਹੈ ਅਤੇ ਇਹ ਪੁਰਾਣੇ ਸਮੇਂ ਦੇ ਮੋਟਰਸਾਈਕਲਾਂ ਅਤੇ ਕਾਰਾਂ ਨੂੰ ਦੁਬਾਰਾ ਤਿਆਰ ਕਰਦੇ ਹਨ ਅਤੇ ਬਹੁਤ ਸੋਹਣਾ ਤਿਆਰ ਕਰਦੇ ਹਨ। ਦੇਖਣ ਵਿੱਚ ਇਹ ਇਨ੍ਹਾਂ ਨੂੰ ਬਿਲਕੁਲ ਨਵਾਂ ਬਣਾ ਦਿੰਦੇ ਹਨ ਅਤੇ ਕੋਈ ਵੀ ਇਨ੍ਹਾਂ ਨੂੰ ਦੇਖਕੇ ਪੁਰਾਣਾ ਨਹੀਂ ਕਹਿ ਸਕਦਾ।

ਇਸ ਨੌਜਵਾਨ ਦੇ ਕੋਲ ਪੂਰੇ ਦੇਸ਼ ਤੋਂ ਵਹੀਕਲ ਤਿਆਰ ਕਰਨ ਦੇ ਆਰਡਰ ਆਉਂਦੇ ਹਨ ਅਤੇ ਵਿਦੇਸ਼ਾਂ ਵਿੱਚ ਵੀ ਇਸ ਵੀਰ ਦੀ ਪੂਰੀ ਚੜ੍ਹਾਈ ਹੈ। ਲਗਭਗ 6 ਮਹੀਨੇ ਤੋਂ ਇੱਕ ਸਾਲ ਦੇ ਵਿੱਚ ਵਿੱਚ ਇਹ ਪੁਰਾਣੇ ਵ੍ਹੀਲਕਾਂ ਨੂੰ ਬਿਲਕੁਲ ਨਵੇਂ ਦੀ ਤਰਾਂ ਤਿਆਰ ਕਰ ਦਿੰਦੇ ਹਨ ਅਤੇ ਗਾਹਕ ਇਨ੍ਹਾਂ ਤੋਂ ਹਮੇਸ਼ਾ ਖੁਸ਼ ਹੋਕੇ ਜਾਂਦੇ ਹਨ।

ਇਸ ਨੌਜਵਾਨ ਵੱਲੋਂ ਤਿਆਰ ਕਿਤੇ ਗਏ ਵਹੀਕਲ ਵੱਡੇ ਵੱਡੇ ਸ਼ਹਿਰਾਂ ਵਿੱਚ ਪ੍ਰਦਰਸ਼ਨੀ ਲਈ ਵੀ ਜਾਂਦੇ ਹਨ । ਇਸ ਮਕੈਨਿਕ ਵੀਰ ਨੇ ਆਪਣੇ ਬੇਟੇ ਲਈ ਵੀ ਖੁਦ ਹੀ ਛੋਟਾ ਜਿਹਾ ਮੋਟਰਸਾਈਕਲ ਤਿਆਰ ਕੀਤਾ ਹੈ ਅਤੇ ਇਹ ਬਿਲਕੁਲ ਵੱਡਿਆਂ ਬਾਈਕਸ ਦੀ ਤਰਾਂ ਹੀ ਹੈ। ਤੁਸੀਂ ਵੀ ਚਾਹੋ ਤਾਂ ਇਨ੍ਹਾਂ ਤੋਂ ਪੁਰਾਣੇ ਮੋਟਰਸਾਈਕਲਾਂ ਅਤੇ ਕਾਰਾਂ ਨੂੰ ਬਿਲਕੁਲ ਨਵੀਂ ਤਰਾਂ ਬਣਾ ਸਕਦੇ ਹੋ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com