ਕੀ ਹੋਵੇਗਾ ਜੇਕਰ ਭਾਖੜਾ ਭੰਨ ਟੁੱਟ ਜਾਵੇ ?

ਰੱਬ ਨਾ ਕਰੇ ਕਿ ਅਜਿਹਾ ਕਦੇ ਹੋਵੇ, ਪਰ ਮਨੁੱਖ ਦੀ ਪੈਦਾ ਕੀਤੀ ਅਖੌਤੀ ਤਰੱਕੀ ਕਰਕੇ ਜਿਸ ਤਰਾਂ ਅੱਜ ਕੱਲ੍ਹ ਗ੍ਰੀਨ ਹਾਊਸ ਇਫ਼ੇਕਟ ਕਰਕੇ ਮੌਸਮ ਦੇ ਮਿਜਾਜ ਬਦਲੇ ਹੋਏ ਤਾਂ ਕੁਝ ਵੀ ਹੋ ਸਕਦਾ ਹੈ । ਕਦੇ ਸੋਕਾ ਪੈ ਰਿਹਾ ਹੈ ਤੇ ਕੀਤੇ ਹੜ੍ਹ ਆ ਰਹੇ ਹਨ । ਇਹਨਾਂ ਕਰਨਾ ਕਰਕੇ ਭਵਿੱਖ ਵਿਚ ਅਜਿਹਾ ਭਾਣਾ ਵਰਤ ਸਕਦਾ ਹੈ ।

ਭਾਖੜਾ ਬੰਨ੍ਹ ਰਾਹੀਂ ਗੋਬਿੰਦ ਸਾਗਰ ਝੀਲ ਦੇ ਪਾਣੀ ਨੂੰ ਬੰਨ੍ਹ ਮਾਰਕੇ ਰੋਕਣਾ ਕੁਦਰਤੀ ਅਸੂਲਾਂ ਦੇ ਵਿਰੁੱਧ ਹੈ, ਜੇ ਬੰਨ੍ਹ ਮਾਰ ਹੀ ਲਿਆ ਹੈ ਤਾਂ ਇਹ ਪ੍ਰਬੰਧ ਲਾਜ਼ਮੀ ਹੋਣਾ ਚਾਹੀਦਾ ਹੈ ਕਿ ਜੇ ਕਦੇ ਬੰਨ੍ਹ ਟੁੱਟਦਾ ਹੈ ਤਾਂ ਹੋਣ ਵਾਲੀ ਤਬਾਹੀ ਨੂੰ ਕਿਵੇਂ ਰੋਕਿਆ ਜਾਵੇ। ਜੇ ਭਾਖੜਾ ਟੁੱਟਦਾ ਹੈ ਤਾਂ ਨੰਗਲ ਡੈਮ ਵੀ ਪਾਣੀ ਨੂੰ ਰੋਕਦਾ ਹੈ, ਪਰ ਇਹ ਡੈਮ ਗੋਬਿੰਦ ਸਾਗਰ ਝੀਲ ਦੇ ਸਾਰੇ ਪਾਣੀ ਨੂੰ ਰੋਕ ਸਕੇ ਇਹ ਕਦੇ ਸੰਭਵ ਨਹੀਂ।

ਪਾਣੀ ਨੂੰ ਕੇਵਲ ਸਤਲੁਜ ਦਰਿਆ ਹੀ ਸਾਂਭ ਸਕਦਾ ਹੈ ਜੋ ਸਦੀਆ ਤੋਂ ਸਾਂਭ ਰਿਹਾ ਸੀ, ਪਰ ਪਿਛਲੇ ਕਈ ਦਹਾਕਿਆਂ ਤੋਂ ਸਤਲੁਜ ਕੇਵਲ ਬਰਸਾਤੀ ਨਾਲ੍ਹਾ ਬਣ ਕੇ ਰਹਿ ਗਿਆ ਹੈ। ਅਖੌਤੀ ਵਿਕਾਸ ਸਤਲੁਜ ਦੀ ਸੱਭਿਅਤਾ ਖਤਮ ਕਰ ਚੁੱਕਾ ਹੈ, ਨੰਗਲ ਡੈਮ ਤੋਂ ਹੀ ਪਾਣੀ ਹਰਿਆਣਾ ਅਤੇ ਰਾਜਸਥਾਨ ਨੂੰ ਨਹਿਰਾਂ ਰਾਹੀਂ ਭੇਜ ਦਿੱਤਾ ਜਾਂਦਾ ਹੈ।

ਸਤਲੁਜ ਨੂੰ ਸਾਂਭਣ ਲਈ ਇਸ ਨੂੰ ਚਲਦੇ ਰੱਖਣਾ ਜਰੂਰੀ ਸੀ ਤਾਂ ਕਿ ਭਾਖੜਾ ਬੰਨ੍ਹ ਵਿਚਲੇ ਖ਼ਤਰੇ ਦੇ ਪਾਣੀ ਨੂੰ ਹਰੀਕੇ ਪੱਤਣ ਤੋਂ ਅਗਾਂਹ ਸਿੰਧ ਦਰਿਆ ਤੱਕ ਭੇਜਿਆ ਜਾਂਦਾ ਹੈ। ਇੱਕ ਅੰਦਾਜ਼ੇ ਮੁਤਾਬਕ ਜੇ ਭਾਖੜਾ ਬੰਨ੍ਹ ਟੁੱਟਦਾ ਹੈ ਤਾਂ ਸਮੁੱਚਾ ਪੰਜਾਬ 6 ਫੁੱਟ ਤੱਕ ਪਾਣੀ ਵਿੱਚ ਡੁੱਬ ਸਕਦਾ ਹੈ, ਨਾਲ ਲੱਗਦੇ ਹਰਿਆਣੇ ਅਤੇ ਲਹਿੰਦੇ ਪੰਜਾਬ ਨੂੰ ਵੀ ਡੋਬ ਸਕਦਾ ਹੈ। ਜਾਨਵਰਾਂ ਦੇ ਨਾਲ ਨਾਲ ਲੱਖਾਂ ਦੀ ਗਿਣਤੀ ਵਿੱਚ ਮਨੁੱਖੀ ਤਬਾਹੀ ਹੋ ਸਕਦੀ ਹੈ, ਕਈ ਸਾਲਾਂ ਤੱਕ ਪੰਜਾਬ ਦੀ ਧਰਤੀ ‘ਤੇ ਕੁਝ ਨਹੀਂ ਉਗ ਸਕੇਗਾ।

ਅੱਜ ਕੱਲ੍ਹ ਜੋ ਸੰਸਾਰ ਪੱਧਰ ‘ਤੇ ਤੀਜੀ ਸੰਸਾਰ ਜੰਗ ਦੇ ਕਾਰਨ ਬਣਦੇ ਜਾ ਰਹੇ ਹਨ, ਉਹਨਾਂ ਵਿੱਚ ਅਜਿਹੇ ਬੰਨ੍ਹਾਂ ‘ਤੇ ਹਮਲਾ ਹੋਣਾ ਲਾਜ਼ਮੀ ਹੈ, ਮਿੰਟਾਂ ਸਕਿੰਡਾਂ ਵਿੱਚ ਸਾਰਾ ਕੰਕਰੀਟ ਦਾ ਅਖੌਤੀ ਵਿਕਾਸ ਪਾਣੀ ਵਿੱਚ ਹੜ੍ਹ ਸਕਦਾ ਹੈ। ਇਸ ਸਭ ਦਾ ਇੱਕੋ ਹੱਲ ਸੀ ਕਿ ਸਦੀਆ ਤੋਂ ਵਗਦੇ ਸਤਲੁਜ ਦਰਿਆ ਅਤੇ ਵਗਦੇ ਝੋਆ, ਵੇਈਂਆ ਅਤੇ ਬਰਸਾਤੀ ਨਾਲਿਆਂ ਨੂੰ ਕੁਦਰਤੀ ਰੂਪ ਵਿੱਚ ਸਾਂਭ ਕੇ ਰੱਖਿਆ ਜਾਂਦਾ ਹੈ।

ਇਹ ਤਾਂ ਤਹਿ ਹੈ ਕਿ ਭਵਿੱਖ ਵਿੱਚ ਪੰਜਾਬ ਸੋਕੇ ਨਾਲ ਵੀ ਮਰੇ’ਗਾ ਅਤੇ ਭਾਖੜੇ ਦੀ ਤਬਾਹੀ ਨਾਲ ਵੀ, ਮਨੁੱਖੀ ਗਲਤੀਆਂ ਦੀ ਗੰਦੀ ਰਾਜਨੀਤੀ ਰਾਹੀਂ ਪੈਦਾ ਕੀਤਾ ਇਹ ਕੁਦਰਤੀ ਵਰਤਾਰਾ ਕੋਈ ਨਹੀਂ ਰੋਕ ਸਕਦਾ। ਭਾਰਤੀ ਰਾਜਨੀਤੀ ਦਾ ਅੰਤ ਭਾਖੜਾ ਡੈਮ ਵਰਗਾ ਹੀ ਹੋਵੇਗਾ, ਇਹ ਸੁਧਾਰਵਾਦੀ ਨਹੀਂ ਹੈ, ਇੱਕ ਵਾਰ ਕੁਦਰਤੀ ਸੁਹਾਗਾ ਜਰੂਰ ਫਿਰੇਗਾ, ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਦਰਿਆਵਾਂ ਨੂੰ ਕਿੰਨਾ ਕੁ ਚਿਰ ਬੰਨ੍ਹ ਲੱਗੇ ਰਹਿਣਗੇ,