8 ਜੂਨ ਤੋਂ ਮੋਦੀ ਸਰਕਾਰ ਬਹੁਤ ਸਸਤੇ ਰੇਟ ‘ਤੇ ਵੇਚ ਰਹੀ ਹੈ ਇਹ ਚੀਜ਼, ਜਲਦੀ ਕਰੋ ਸਿਰਫ਼ ਏਨੇ ਦਿਨਾਂ ਲਈ ਮੌਕਾ

ਪੂਰੇ ਦੇਸ਼ ਵਿੱਚ ਲਗਭਗ 2 ਮਹੀਨੇ ਦੇ ਲਾਕ ਡਾਊਨ ਤੋਂ ਬਾਅਦ ਸਰਕਾਰ ਵਲੋਂ ਹੌਲੀ ਹੌਲੀ ਸਭ ਕੁਝ ਖੋਲਿਆ ਜਾ ਰਿਹਾ ਹੈ। ਇਸੇ ਵਿਚਕਾਰ ਮੰਦੀ ਦੇ ਇਸ ਦੌਰ ਵਿੱਚ ਬਹੁਤ ਸਾਰੇ ਲੋਕ ਘੱਟ ਜੋਖਮ ਅਤੇ ਚੰਗੀ ਰਿਟਰਨ ਲਈ ਸੋਨੇ ਵਿਚ ਨਿਵੇਸ਼ ਕਰਨਾ ਚਾਹੁੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਸੋਨੇ ਵਿੱਚ ਨਿਵੇਸ਼ ਦਾ ਇਹ ਸਭਤੋਂ ਵਧੀਆ ਮੌਕਾ ਹੈ। ਮੋਦੀ ਸਰਕਾਰ ਵੱਲੋਂ 8 ਜੂਨ ਤੋਂ ਇਕ ਵਾਰ ਫਿਰ ਇਹ ਮੌਕਾ ਦੇਣ ਜਾ ਰਹੀ ਹੈ।

ਜੇਕਰ ਤੁਸੀਂ ਸੋਨੇ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੋਦੀ ਸਰਕਾਰ ਦੇ ਸਵਰਨ ਗੋਲਡ ਬਾਂਡ ਦੀ ਤੀਜੀ ਕਿਸ਼ਤ ਦੇ ਤਹਿਤ 8 ਤੋਂ 12 ਜੂਨ ਦੇ ਵਿਚਕਾਰ 4,677 ਰੁਪਏ ਪ੍ਰਤੀ ਗ੍ਰਾਮ ਦੀ ਦਰ ਨਾਲ ਨਿਵੇਸ਼ ਕਰ ਸਕਦੇ ਹੋ। ਦੱਸ ਦੇਈਏ ਕਿ ਇਸ ਦੀ ਕਿਸ਼ਤ 16 ਜੂਨ ਨੂੰ ਜਾਰੀ ਕੀਤੀ ਜਾਵੇਗੀ। ਸਰਕਾਰ ਦੇ ਅਨੁਸਾਰ ਸਵਰਨ ਗੋਲਡ ਬਾਂਡ ਸਕੀਮ ਵਿਚ ਨਿਵੇਸ਼ ਕਰਨ ਵਾਲਾ ਵਿਅਕਤੀ ਇਕ ਵਿੱਤੀ ਸਾਲ ਵਿਚ ਵੱਧ ਤੋਂ ਵੱਧ 500 ਗ੍ਰਾਮ ਸੋਨੇ ਦੇ ਬਾਂਡ ਖਰੀਦ ਸਕਦਾ ਹੈ।

ਤੁਸੀਂ ਘੱਟ ਤੋਂ ਘੱਟ ਇਕ ਗ੍ਰਾਮ ਦਾ ਨਿਵੇਸ਼ ਕਰ ਸਕਦੇ ਹੋ। ਖਾਸ ਗੱਲ ਇਹ ਹੈ ਕਿ ਤੁਸੀਂ ਇਸ ਸਕੀਮ ਵਿਚ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਟੈਕਸ ਦੀ ਬਚਤ ਵੀ ਹੋਵੇਗੀ। ਨਾਲ ਹੀ ਜੇਕਰ ਤੁਸੀਂ ਇਸ ਨੂੰ ਆਨਲਾਈਨ ਖਰੀਦ ਦੇ ਹੋ ਤਾਂ50 ਰੁਪਏ ਪ੍ਰਤੀ ਗ੍ਰਾਮ ਜਾਂ 500 ਰੁਪਏ ਪ੍ਰਤੀ 10 ਗ੍ਰਾਮ ਦੀ ਛੂਟ ਵੀ ਮਿਲੇਗੀ।

ਇਸਦੀ ਜਾਣਕਾਰੀ ਵੀ ਜਰੂਰੀ ਹੈ ਕਿ ਇਨ੍ਹਾਂ ਬਾਂਡਾਂ ਦੀ ਮਿਆਦ 8 ਸਾਲ ਹੈ ਅਤੇ ਸਮੇਂ ਤੋਂ ਪਹਿਲਾਂ ਵਾਪਸੀ 5ਵੇਂ ਸਾਲ ਬਾਅਦ ਹੀ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਸੋਨੇ ਤੇ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਕੀਮਤ ਵਿਧਾਨ ਦਾ ਲਾਭ ਮਿਲਣ ਦੇ ਨਾਲ ਨਾਲ ਨਿਵੇਸ਼ ਦੀ ਰਕਮ ‘ਤੇ 2.5% ਗਰੰਟੀਸ਼ੁਦਾ ਸਥਿਰ ਵਿਆਜ ਪ੍ਰਾਪਤ ਕਰ ਸਕਦੇ ਹੋ।