ਜਾਣੋ ਕਿਵੇਂ ਸਾਈਕਲ ਪੈਂਚਰ ਲਾਉਣ ਵਾਲਾ ਬਣਿਆ ਪਿੰਡ ਦਾ ਸਰਪੰਚ, ਪਿੰਡ ਬਣਾਤਾ ਕੈਨੇਡਾ

ਸਾਰੀਆਂ ਪਾਰਟੀਆਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਕਈ ਵੱਡੇ ਵੱਡੇ ਵਾਅਦੇ ਕਰਦੀਆਂ ਹਨ ਪਰ ਜਦੋਂ ਉਨ੍ਹਾਂ ਦੀ ਸਰਕਾਰ ਬਣ ਜਾਂਦੀ ਹੈ ਤਾਂ ਦਿਨ ਮਹੀਨੇ ਅਤੇ ਸਾਲ ਲੰਘਦੇ ਜਾਂਦੇ ਹਨ ਪਰ ਉਨ੍ਹਾਂ ਦੇ ਕੀਤੇ ਹੋਏ ਵਾਅਦੇ ਸਿਰਫ ਗੱਲਾਂ ਬਣਕੇ ਰਹਿ ਜਾਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਇੱਕ ਅਜਿਹੇ ਸਰਪੰਚ ਬਾਰੇ ਜਾਣਕਾਰੀ ਦੇਵਾਂਗੇ ਜਿਸਨੇ ਆਪਣਾ ਪਿੰਡ ਕੈਨੇਡਾ ਵਰਗਾ ਬਣਾ ਦਿੱਤਾ ਹੈ।

ਜੇਕਰ ਪੰਜਾਬ ਦੇ ਹਰ ਪਿੰਡ ਦਾ ਸਰਪੰਚ ਇਸ ਵੀਰ ਵਰਗਾ ਹੋਵੇ ਤਾਂ ਪੰਜਾਬ ਦੇ ਪਿੰਡਾਂ ਦੀ ਬੱਲੇ ਬੱਲੇ ਹੋ ਜਾਵੇਗੀ। ਇਸ ਸਰਪੰਚ ਨੇ ਆਪਣੇ ਪਿੰਡ ਵਿੱਚ ਇੰਨਾ ਜਿਆਦਾ ਵਿਕਾਸ ਕੀਤਾ ਹੈ ਕਿ ਲੋਕ ਇਹ ਪਿੰਡ ਨੂੰ ਦੇਖਕੇ ਹੈਰਾਨ ਰਹਿ ਜਾਂਦੇ ਹਨ। ਤੁਸੀਂ ਜਾਣਕੇ ਹੈਰਾਨ ਹੋ ਜਾਵੋਗੇ ਕਿ ਇਸ ਸਰਪੰਚ ਕੋਲ ਨਾ ਤਾਂ ਕੋਈ ਗੱਡੀ ਹੈ ਅਤੇ ਨਾ ਹੀ ਇਹ ਕੋਈ ਬਹੁਤ ਅਮੀਰ ਜ਼ਿਮੀਦਾਰ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਵੀਰ ਸਾਈਕਲਾਂ ਨੂੰ ਪੈਂਚਰ ਲਾਉਣ ਦਾ ਕੰਮ ਕਰਦਾ ਹੈ ਅਤੇ ਇਸਦੀ ਸਭਤੋਂ ਵੱਡੀ ਦੌਲਤ ਇਸਦੀ ਇਮਾਨਦਾਰੀ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਈ ਵੱਡੇ ਘਰਾਂ ਦੇ ਜ਼ਮੀਨਾਂ ਵਾਲੇ ਸਰਪੰਚ ਸਭ ਕੁਝ ਹੋਣ ਤੋਂ ਬਾਅਦ ਵੀ ਸਰਕਾਰੀ ਗਰਾਂਟਾਂ ਖਾ ਜਾਣਦੇ ਹਨ ਅਤੇ ਪਿੰਡ ਦਾ ਬਿਲਕੁਲ ਵੀ ਵਿਕਾਸ ਨਹੀਂ ਕਰਵਾਉਂਦੇ।

 

ਪਰ ਇਸ ਸਾਈਕਲਾਂ ਨੂੰ ਪੈਂਚਰ ਲਾਉਣ ਵਾਲੇ ਸਰਪੰਚ ਨੇ ਇਮਾਨਦਾਰੀ ਦੀ ਇੱਕ ਵੱਡੀ ਮਿਸਾਲ ਕਾਇਮ ਕੀਤੀ ਹੈ ਅਤੇ ਇੱਕ ਪੈਸਾ ਵੀ ਬਿਨਾ ਖਾਧੇ ਪਿੰਡ ਦਾ ਵਿਕਾਸ ਕੀਤਾ। ਇਸ ਸਰਪੰਚ ਦਾ ਕਹਿਣਾ ਹੈ ਕਿ ਉਹ ਇੱਕ ਚੌਂਕੀਦਾਰ ਬਣਕੇ ਪਿੰਡ ਦੀ ਸੇਵਾ ਕਰ ਰਿਹਾ ਹੈ ਅਤੇ ਪਿੰਡ ਦੇ ਲੋਕਾਂ ਦਾ ਵੀ ਕਹਿਣਾ ਹੈ ਕਿ ਇਸ ਸਰਪੰਚ ਨੇ ਪਿੰਡ ਦੀ ਨੁਹਾਰ ਹੀ ਬਦਲ ਕੇ ਰੱਖ ਦਿੱਤੀ।

ਤੁਹਾਨੂੰ ਦੱਸ ਦੇਈਏ ਕਿ ਇਹ ਸਰਪੰਚ ਬਠਿੰਡਾ ਜਿਲ੍ਹੇ ਦੇ ਕਲਿਆਣ ਸੁਖਾ ਦਾ ਹੈ ਅਤੇ ਇਹ ਸਰਪੰਚ ਸਵੇਰੇ ਪਹਿਲਾਂ ਅਖਬਾਰ ਵੰਡਣ ਦਾ ਕੰਮ ਕਰਦਾ ਹੈ ਅਤੇ ਉਸਤੋਂ ਬਾਅਦ ਆਪਣੀ ਸਾਈਕਲਾਂ ਦੀ ਦੁਕਾਨ ਚਲਾਉਂਦਾ ਹੈ। ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com