ਜਾਣੋ ਪੰਜਾਬ ਦੇ ਸਭ ਤੋਂ ਆਧੁਨਿਕ ਡੇਅਰੀ ਫਾਰਮ ਤੇ ਉਸਦੇ ਮਾਲਕ ਰਣਜੀਤ ਸਿੰਘ ਲੰਗੇਆਣਾ ਬਾਰੇ

ਅੱਜ ਅਸੀਂ ਗੱਲ ਕਰ ਰਹੇ ਹਾਂ ਰਣਜੀਤ ਸਿੰਘ ਲੰਗੇਆਣਾ ਦੀ ਜੋ ਕਿ ਪਿੰਡ ਲੰਗੇਆਣਾ ਪੁਰਾਣਾ, ਤਹਿਸੀਲ ਬਾਘਾ ਪੁਰਾਣਾ ,ਜਿਲ੍ਹਾ ਮੋਗਾ ਦਾ ਰਹਿਣ ਵਾਲਾ ਹੈ। ਅੱਜ ਓਹਨਾ ਦੀ ਗਿਣਤੀ ਪੰਜਾਬ ਦੇ ਸਫਲ ਨੌਜਵਾਨ ਕਿਸਾਨਾਂ ਵਿਚ ਹੁੰਦੀ ਹੈ । ਰਣਜੀਤ ਸਿੰਘ ਕੋਲ 70 ਏਕੜ ਵਾਹੀ ਯੋਗ ਜ਼ਮੀਨ ਹੈ ਜਿਸ ਉੱਪਰ ਉਹ ਅੱਲੂ,ਝੋਨਾ ਤੇ ਮੱਕੀ ਦੀ ਫ਼ਸਲ ਲਗਾਉਂਦੇ ਹਨ । ਪਰ ਜੋ ਚੀਜ ਓਹਨਾ ਨੂੰ ਖਾਸ ਬਣਾਉਂਦੀ ਹੈ ਉਹ ਹੈ ਓਹਨਾ ਦਾ 4 ਏਕੜ ਵਿਚ ਫੈਲਿਆ ਹੋਇਆ “ਗੁਰੂ ਕਿਰਪਾ ਡਾਇਰੀ ਫਾਰਮ” ਜੋ ਕਿ ਪੰਜਾਬ ਦਾ ਸਭ ਤੋਂ ਪਹਿਲਾ ਅਤਿ ਆਧੁਨਿਕ ਡੇਅਰੀ ਫਾਰਮ ਹੈ । ਜੋ ਓਹਨਾ ਨੇ 1999 ਵਿਚ ਸ਼ੁਰੂ ਕੀਤਾ ਸੀ ।

ਰਣਜੀਤ ਸਿੰਘ ਦੱਸਦੇ ਹਨ ਕੀ ਅੱਜ ਤੋਂ ਲਗਭਗ 16 ਸਾਲ ਪਹਿਲਾਂ ਜਦੋਂ ਓਹਨਾ ਨੇ ਆਪਣੇ ਪਿਤਾ ਸੁਖਪਾਲ ਸਿੰਘ ਤੋਂ ਆਧੁਨਿਕ ਡੇਅਰੀ ਫਾਰਮ ਦੀ ਸ਼ੁਰੁਆਤ ਕਰਨ ਲਈ 5 ਲੱਖ ਰੁਪਿਆਂ ਦੀ ਮੰਗ ਕੀਤੀ ਤਾਂ ਓਹਨਾ ਦੀ ਪਿਤਾ ਨੇ ਕਿਹਾ “ਮੈਂ ਤੈਨੂੰ ਪੈਸੇ ਦਿਓਂਗੇ ,ਕਿਓਂਕਿ ਹੈ ਤਾਂ ਇਹ ਜੁਆ ਪਰ ਮੈਂ ਇਕ ਵਾਰ ਇਸਤੇ ਦਾਅ ਜਰੂਰ ਲਗਾਉਂਗਾ ” ਪਰ ਇਹ ਜੁਆ ਕਾਮਯਾਬ ਰਿਹਾ । (ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ )ਰਣਜੀਤ ਸਿੰਘ ਲੰਗੇਆਣਾ ਕੋਲ ਇਸ ਵੇਲੇ 300 ਗਾਵਾਂ ਹਨ ਜੋ ਰੋਜ 2000 ਲਿਟਰ ਦੁੱਧ ਪੈਦਾ ਕਰਦਿਆਂ ਹਨ । ਜੇਕਰ ਹੁਣ ਇਸ ਡੇਅਰੀ ਫਾਰਮ ਦੀ ਕੀਮਤ ਦਾ ਅਨੁਮਾਨ ਲਾਈਏ ਤਾਂ 8 ਕਰੋੜ ਦੇ ਲਗਭਗ ਬਣਦੀ ਹੈ ।

2014 ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਕਿਸਾਨ ਨੂੰ ਪੰਜਾਬ ਵਿਚ ਸਭ ਤੋਂ ਆਧੁਨਿਕ ਡੇਅਰੀ ਫਾਰਮ ਚਲਾਉਣ ਦਾ ਪੁਰਸਕਾਰ ਵੀ ਦਿੱਤਾ ।ਰਣਜੀਤ ਸਿੰਘ ਲੰਗੇਆਣਾ ਆਪਣੀ ਸਫਲਤਾ ਦਾ ਰਾਜ ਪੂਰੇ ਸੰਸਾਰ ਦੀਆਂ ਅਡਵਾਂਸ ਤਕਨੀਕਾਂ ਨੂੰ ਵਰਤਣਾ ਦੱਸਦੇ ਹਨ ।ਇਹ ਡੇਅਰੀ ਫਾਰਮ ਏਨਾ ਆਧੁਨਿਕ ਹੈ ਕੀ ਸਿਰਫ ਇਕ ਕਰਮਚਾਰੀ ਹੈ ਪੂਰੇ ਡੇਅਰੀ ਫਾਰਮ ਦੀ ਦੇਖਭਾਲ ਕਰ ਸਕਦਾ ਹੈ ।

ਰਣਜੀਤ ਸਿੰਘ ਲੰਗੇਆਣਾ ਨੇ ਦੁੱਧ ਕੱਢਣ ਵਾਲੀ ਮਸ਼ੀਨ ਸਵੀਡਨ ਤੋਂ ਮੰਗਵਾਈ ਹੈ ਇਸ ਮਸ਼ੀਨ ਵਿਚ ਅਜਿਹੇ ਸੈਂਸਰ ਵੀ ਲੱਗੇ ਹਨ ਜੋ ਗਾਵਾਂ ਦੀ ਸਿਹਤ ਬਾਰੇ ਪੂਰੀ ਜਾਣਕਾਰੀ ਵੀ ਦਿੰਦੇ ਹਨ ।ਰਣਜੀਤ ਸਿੰਘ ਦੱਸਦੇ ਹਨ ਕੀ ਡੇਅਰੀ ਫਾਰਮ ਦੇ ਪੂਰੀ ਤਰਾਂ ਮਸ਼ੀਨੀਕਰਨ ਤੋਂ ਬਾਅਦ ਦੁੱਧ ਦਾ ਉਤਪਾਦਨ 10 ਤੋਂ 12 ਪ੍ਰਤੀਸ਼ਤ ਵੱਧ ਗਿਆ ਹੈ ।ਰਣਜੀਤ ਸਿੰਘ ਡੇਅਰੀ ਦਾ ਸਾਰਾ ਦੁੱਧ ਪ੍ਰੋਗਰੈਸਿਵ ਡੇਅਰੀ ਫਾਰਮਿੰਗ ਐਸੋਸੀਏਸ਼ਨ ਨੂੰ ਸਪਲਾਈ ਕਰਦੇ ਹਨ ਜੋ ਬਾਅਦ ਵਿਚ ਮਾਰਕੀਟ ਵਿਚ ਲਾ ਪਿਓਰ ( la pure) ਦੇ ਨਾਮ ਨਾਲ ਦੁੱਧ ,ਘਿਓ,ਲੱਸੀ ਵੇਚਦਾ ਹੈ ।

ਇਹ ਵੀ ਪੜੋ –ਪਿਤਾ ਦਾ ਸੁਪਨਾ ਪੂਰਾ ਕਰਨ ਲਈ ਸ਼ੁਰੂ ਕੀਤਾ ਡੇਅਰੀ ਫਾਰਮ ,ਅੱਜ ਕਮਾ ਰਹੇ ਡੇਢ ਲੱਖ ਰੁਪਏ ਮਹੀਨਾ 

Address

S. Ranjit Singh Langeana S/O S. Sukhpal Singh,
V.P.O. Langeana Paurana Mudhki Road,
Patiale Wale, Baga Purana, Moga