ਖੇਤਾਂ ਵਿੱਚੋਂ ਪੱਠੇ ਲਿਆਉਣ ਲਈ ਸਸਤਾ ਬੈਟਰੀ ਨਾਲ ਚੱਲਣ ਵਾਲਾ ਟ੍ਰੈਕਟਰ, ਛੋਟੇ ਟਰੈਕਟਰ ਦੇ ਕਰਦਾ ਹੈ ਸਾਰੇ ਕੰਮ

ਕਿਸਾਨ ਟਰੈਕਟਰ ਦੇ ਡੀਜ਼ਲ ਦੇ ਖਰਚੇ ਤੋਂ ਕਾਫ਼ੀ ਪ੍ਰੇਸ਼ਾਨ ਰਹਿੰਦੇ ਹਨ ਕਿਉਂਕਿ ਖੇਤਾਂ ਵਿੱਚੋਂ ਪੱਠੇ ਵਗੈਰਾ ਲਿਆਉਣ ਲਈ ਟ੍ਰੈਕਟਰ ਲੈਕੇ ਜਾਣਾ ਪੈਂਦਾ ਹੈ ਜਿਸ ਨਾਲ ਟਰੈਕਟਰ ਬਹੁਤ ਡੀਜ਼ਲ ਫੂਕਦਾ ਹੈ ਅਤੇ ਕਿਸਾਨਾਂ ਦਾ ਖਰਚਾ ਬਹੁਤ ਵੱਧ ਜਾਂਦਾ ਹੈ ਅਤੇ ਬਚਤ ਬਹੁਤ ਘੱਟ ਹੁੰਦੀ ਹੈ। ਪਰ ਅੱਜ ਅਸੀ ਤੁਹਾਨੂੰ ਇੱਕ ਅਜਿਹੇ ਟਰੈਕਟਰ ਬਾਰੇ ਵਿੱਚ ਦੱਸਣ ਜਾ ਰਹੇ ਹਾਂ ਜਿਸਨੂੰ ਕਿਸਾਨ ਬਿਨਾਂ ਡੀਜ਼ਲ ਦੇ ਹੀ ਚਲਾ ਸਕਦੇ ਹੈ।

ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ ਇੱਕ ਅਜਿਹਾ ਟਰੈਕਟਰ ਆ ਚੁੱਕਿਆ ਹੈ ਜੋ ਕਿ ਬੈਟਰੀ ਨਾਲ ਚੱਲਦਾ ਹੈ ਅਤੇ ਇਸ ਵਿੱਚ ਬਿਲਕੁਲ ਵੀ ਡੀਜ਼ਲ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ। ਇਹ ਟਰੈਕਟਰ ਖਾਸਕਰ ਛੋਟੇ ਕਿਸਾਨਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਸਾਬਤ ਹੋਵੇਗਾ। ਖਾਸ ਗੱਲ ਇਹ ਹੈ ਕਿ ਇਹ ਟਰੈਕਟਰ ਡੀਜ਼ਲ ਟਰੈਕਟਰ ਦੀ ਤਰ੍ਹਾਂ ਹੀ ਪੂਰਾ ਪਾਵਰਫੁਲ ਹੈ ਅਤੇ ਖੇਤ ਵਿੱਚ ਸਾਰੇ ਕੰਮ ਕਰ ਸਕਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਟਰੈਕਟਰ ਕੰਪਨੀ ਦਾ ਨਾਮ ਹਲਦਰ ਹੈ ਅਤੇ ਇਸ ਟਰੈਕਟਰ ਦਾ ਨਾਮ Sukoon ਰੱਖਿਆ ਗਿਆ ਹੈ। ਇਹ ਇੱਕ ਮਿਨੀ ਟਰੈਕਟਰ ਹੈ ਅਤੇ ਇਸਦੀ ਇੱਕ ਵੱਡੀ ਖਾਸਿਅਤ ਇਹ ਵੀ ਹੈ ਕਿ ਇਸ ਨਾਲ ਬਿਲਕੁਲ ਵੀ ਪ੍ਰਦੂਸ਼ਣ ਨਹੀਂ ਹੁੰਦਾ। ਕਿਉਂਕਿ ਇਸ ਵਿੱਚ ਡੀਜ਼ਲ ਪੈਟਰੋਲ ਨਹੀਂ ਪੈਂਦਾ ਅਤੇ ਕੋਈ ਧੁਆਂ ਨਹੀਂ ਨਿਕਲਦਾ।

ਇਹ ਮਿਨੀ ਟਰੈਕਟਰ ਮਾਰਕਿਟ ਵਿੱਚ ਆਉਣ ਵਾਲੇ 20HP ਟਰੈਕਟਰ ਜਿਨ੍ਹਾਂ ਹੀ ਪਾਵਰਫੁਲ ਹੈ ਅਤੇ ਕਿਸਾਨ ਆਪਣੇ ਕੰਮ ਦੇ ਹਿਸਾਬ ਨਾਲ ਇਸ ਵਿੱਚ ਬੈਟਰੀ ਲਗਾ ਸਕਦੇ ਹਨ। ਇਸ ਟਰੈਕਟਰ ਵਿੱਚ ਇੱਕ ਵੱਡਾ ਮਾਡਲ ਵੀ ਉਪਲਬਧ ਹੈ ਜੋ ਕਿ 50HP ਟਰੈਕਟਰ ਦੇ ਜਿਨ੍ਹਾਂ ਪਾਵਰਫੁਲ ਹੈ।

ਆਉਣ ਵਾਲੇ ਸਮੇਂ ਵਿੱਚ ਇਸ ਟਰੈਕਟਰ ਦੀ ਛੱਤ ਦੇ ਉੱਤੇ ਸੋਲਰ ਪੈਨਲ ਫਿਟ ਕਰ ਦਿੱਤਾ ਜਾਵੇਗਾ ਅਤੇ ਇਸਦੀ ਬੈਟਰੀ ਧੁੱਪ ਨਾਲ ਚਾਰਜ ਹੁੰਦੀ ਰਹੇਗੀ ਜਿਸ ਨਾਲ ਕਿਸਾਨਾਂ ਦਾ ਬਿਲਕੁਲ ਖਰਚਾ ਨਹੀਂ ਹੋਵੇਗਾ। ਇਸ ਟਰੈਕਟਰ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com