ਹੜਤਾਲ ਤੋਂ ਬਾਅਦ ਬਾਸਮਤੀ ਵਿਚ ਫੇਰ ਆਈ ਤੇਜੀ,ਜਲਦ ਹੋਵਗੀ 5000 ਤੋਂ ਪਾਰ,ਪੜ੍ਹੋ ਤੁਹਾਡੇ ਇਲਾਕੇ ਵਿਚ ਬਾਸਮਤੀ ਦੇ ਭਾਅ,

ਪਿਛਲੇ ਕੁਝ ਦਿਨਾਂ ਤੋਂ ਸਰਕਾਰ ਵਲੋਂ ਬਾਸਮਤੀ ਦਾ ਘੱਟੋ ਘੱਟ ਨਿਰਯਾਤ ਮੁੱਲ 1200 ਡਾਲਰ ਕਰ ਦਿੱਤੇ ਜਾਣ ਤੋਂ ਬਾਅਦ ਦੇਸ਼ ਦੇ ਸਾਰੇ ਵਪਾਰੀਆਂ ਨੇ ਹੜਤਾਲ ਕਰ ਦਿੱਤੀ ਸੀ ਜੋ ਕੇ ਇਸ ਹਫਤੇ ਹੀ ਖਤਮ ਕੀਤੀ ਹੈ ਤੇ ਹੜਤਾਲ ਖਤਮ ਹੁੰਦੇ ਹੀ ਬਾਸਮਤੀ ਦੇ ਵਿਚ ਕਾਫੀ ਤੇਜ਼ੀ ਦੇਖਣ ਨੂੰ ਮਿਲੀ ਹੈ ਤੇ ਉਮੀਦ ਹੈ ਭਵਿੱਖ ਵਿਚ ਇਸਦੀ ਕੀਮਤ ਹੋਰ ਵੀ ਵਧੇਗੀ ਬਾਸਮਤੀ ਚੋਲਾਂ ਦੀ ਵੱਧ ਰਹੀ ਮੰਗ ਦੇਖਦੇ ਹੋਏ ਇਹ ਅਨੁਮਾਨ ਲਗਾਇਆ ਜਾ ਰਿਹਾ ਕੇ ਇਸ ਵਾਰ ਬਾਸਮਤੀ 1121 ਅਤੇ 1718 ਦੀ ਕੀਮਤ 5000 ਵੀ ਟੱਪ ਸਕਦੀ ਹੈ ।

ਕਿਸਾਨਾਂ ਨੂੰ ਬਾਸਮਤੀ ਦਾ ਸਹੀ ਰੇਟ ਪਤਾ ਹੋਣਾ ਬਹੁਤ ਜਰੂਰੀ ਹੈ ਤਾਂ ਜੋ ਉਨ੍ਹਾਂ ਨੂੰ ਆਪਣੀ ਫਸਲ ਘੱਟ ਕੀਮਤ ਉੱਤੇ ਵਹਿਣ ਲਈ ਮਜਬੂਰ ਨਾ ਹੋਣਾ ਪਵੇ। ਇਸ ਸਮੇਂ ਮੰਡੀਆਂ ਵਿੱਚ ਬਾਸਮਤੀ 1121 ਅਤੇ 1718 ਦੀ ਨਵੀਂ ਫਸਲ ਪਹੁੰਚ ਰਹੀ ਹੈ ਅਤੇ ਜਿਆਦਾਤਰ ਕਿਸਾਨਾਂ ਨੂੰ ਫਿਲਹਾਲ ਇਹ ਜਾਣਕਾਰੀ ਨਹੀਂ ਹੈ ਕਿ ਇਸਦੇ ਇਸ ਸਮੇਂ ਕੀ ਰੇਟ ਚੱਲ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਕੀ ਸੰਭਾਵਨਾ ਹੈ।

ਇਸ ਲਈ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਇਸ ਸਮੇਂ ਬਾਸਮਤੀ 1121 ਅਤੇ 1718 ਦਾ ਕੀ ਰੇਟ ਚੱਲ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਬਾਸਮਤੀ ਦੇ ਰੇਟਾਂ ਦੀ ਕੀ ਸੰਭਾਵਨਾ ਰਹੇਗੀ। ਇਸੇ ਤਰਾਂ ਅਸੀਂ ਤੁਹਾਨੂੰ 1692 ਅਤੇ 1509 ਦੇ ਰੇਟ ਬਾਰੇ ਵੀ ਜਾਣਕਾਰੀ ਦੇਵਾਂਗੇ। ਸਭਤੋਂ ਪਹਿਲਾਂ ਬਾਸਮਤੀ 1509 ਅਤੇ 1692 ਦੀ ਗੱਲ ਕਰੀਏ ਤਾਂ ਇਨ੍ਹਾਂ ਦਾ ਰੇਟ 3000 ਤੋਂ ਲੈਕੇ 3300 ਰੁਪਏ ਕੁਇੰਟਲ ਤੱਕ ਚੱਲ ਰਿਹਾ ਹੈ। ਬਾਕੀ ਹੱਥ ਨਾਲ ਕੱਢੀ ਹੋਈ ਬਾਸਮਤੀ ਦੀ ਕੀਮਤ ਕੰਬਾਇਨ ਨਾਲ ਬਾਸਮਤੀ ਨਾਲੋਂ 400 ਰੁਪਏ ਤਕ ਜ਼ਿਆਦਾ ਹੁੰਦੀ ਹੈ ।

ਆਉਣ ਵਾਲੇ ਦਿਨਾਂ ਵਿੱਚ ਵੀ ਫਿਲਹਾਲ ਇਨ੍ਹਾਂ ਕਿਸਮਾਂ ਦਾ ਰੇਟ ਇੱਥੇ ਤੱਕ ਹੀ ਰਹਿਣ ਦੀ ਸੰਭਾਵਨਾ ਹੈ ਅਤੇ ਰੇਟ ਜਿਆਦਾ ਹੇਠਾਂ ਉੱਤੇ ਹੋਣ ਦੀ ਫਿਲਹਾਲ ਕੋਈ ਸੰਭਾਵਨਾ ਨਹੀਂ ਹੈ। ਇਸਤੋਂ ਬਾਅਦ ਬਾਸਮਤੀ ਦੀ ਟਾਪ ਕੁਆਲਿਟੀ 1121 ਅਤੇ 1718 ਦੀ ਗੱਲ ਕਰੀਏ ਤਾਂ ਵੱਖ ਵੱਖ ਮੰਡੀਆਂ ਦੀ ਗੱਲ ਕਰੀਏ ਤਾਂ ਨਰੇਲਾ ਮੰਡੀ ਹਰਿਆਣਾ ਵਿਚ ਬਾਸਮਤੀ 1121 ਦਾ ਰੇਟ 4507 ਰੁ ਮਿਲਿਆ ਹੈ ਜਦਕਿ ਬਾਸਮਤੀ 1718 ਦਾ ਰੇਟ 4200 ਰੁ ਮਿਲਿਆ ਹੈ ।

ਗੁਹਾਣਾ ਮੰਡੀ ਹਰਿਆਣਾ ਵਿਚ ਬਾਸਮਤੀ 1718 ਦਾ ਰੇਟ 4000 ਰੁ ਮਿਲਿਆ ਹੈ ।ਬੇਰੀ ਮੰਡੀ ਵਿਚ ਬਾਸਮਤੀ 1121 ਦਾ ਰੇਟ 4601 ਰੁ ਮਿਲਿਆ ਹੈ । ਜੇਕਰ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੀ ਕੋਟਕਪੂਰਾ ਮੰਡੀ ਵਿਚ ਬਾਸਮਤੀ 1718 ਇਕ ਢੇਰੀ ਵਿਕੀ ਹੈ ਜਿਸਦਾ ਰੇਟ 3900 ਰੁ ਮਿਲਿਆ ਹੈ । ਪੰਜਾਬ ਦੀ ਖਾਲੜਾ ਮੰਡੀ ਵਿਚ ਬਾਸਮਤੀ 1121 ਇਕ ਢੇਰੀ ਵਿਕੀ ਹੈ ਜਿਸਦਾ ਰੇਟ 4445 ਰੁ ਮਿਲਿਆ ਹੈ । ਪੰਜਾਬ ਦੀ ਫਾਜਿਲਕਾ ਮੰਡੀ ਵਿਚ ਬਾਸਮਤੀ 4100 ਰੁ ਵਿਕੀ

ਔਸਤਨ ਰੇਟ ਦੀ ਗੱਲ ਕਰੀਏ ਤਾਂ 1121 ਦੀ ਨਵੀਂ ਫਸਲ 4200 ਤੋਂ ਲੈਕੇ 4600 ਰੁਪਏ ਪ੍ਰਤੀ ਕੁਇੰਟਲ ਤੱਕ ਵਿਕ ਰਹੀ ਹੈ। ਇਸੇ ਤਰਾਂ 1718 ਦੀ ਨਵੀਂ ਫਸਲ 3900-4200 ਰੁਪਏ ਪ੍ਰਤੀ ਕੁਇੰਟਲ ਦੇ ਰੇਟ ‘ਤੇ ਵਿਕ ਰਹੀ ਹੈ। ਖਾਸ ਗੱਲ ਇਹ ਹੈ ਕਿ ਇਹ ਫਿਲਹਾਲ ਸ਼ੁਰੂਆਤ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਰੇਟ ਹੋਰ ਵੀ ਚੰਗੇ ਨਜ਼ਰ ਆਉਣਗੇ।।