ਬਾਸਮਤੀ 1121 ਦੇ ਰੇਟ 4400 ਤੋਂ ਪਾਰ, ਤੋੜੇ ਸਾਰੇ ਰਿਕਾਰਡ, ਜਾਣੋ ਅੱਜ ਦੇ ਰੇਟ

ਸਾਰੇ ਕਿਸਾਨ ਸਿਰਫ ਇਹੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਫਸਲ ਮੰਡੀ ਤੱਕ ਸੁਰੱਖਿਅਤ ਪਹੁੰਚ ਜਾਵੇ ਅਤੇ ਉਸਦਾ ਸਹੀ ਮੁੱਲ ਮਿਲ ਜਾਵੇ। ਇਸ ਸਮੇਂ ਮੰਡੀਆਂ ਵਿੱਚ ਝੋਨੇ ਦੀ ਫਸਲ ਪਹੁੰਚ ਰਹੀ ਹੈ। ਇਸ ਵਾਰ ਬਾਸਮਤੀ ਵਾਲੇ ਕਿਸਾਨਾਂ ਦੇ ਵਾਰੇ ਨਿਆਰੇ ਹੋ ਰਹੇ ਹਨ ਅਤੇ ਬਾਸਮਤੀ ਦੇ ਚੰਗੇ ਭਾਅ ਮਿਲ ਰਹੇ ਹਨ। ਇਸਦੇ ਨਾਲ ਹੀ ਬਾਸਮਤੀ ਦੀਆਂ ਕਿਸਮਾਂ ਨੇ ਇਸ ਵਾਰ ਝਾੜ ਵੀ ਬਹੁਤ ਚੰਗਾ ਦਿੱਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਮੰਡੀਆਂ ਵਿੱਚ 1121 ਅਤੇ 1718 ਦੇ ਰੇਟਾਂ ਵਿੱਚ ਤੂਫ਼ਾਨੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਅਤੇ ਇਨ੍ਹਾਂ ਕਿਸਮਾਂ ਦੇ ਰੇਟ ਸਾਰੇ ਰਿਕਾਰਡ ਤੋੜ ਰਹੇ ਹਨ। ਕਿਸਾਨਾਂ ਨੂੰ ਬਾਸਮਤੀ ਦਾ ਸਹੀ ਰੇਟ ਪਤਾ ਹੋਣਾ ਬਹੁਤ ਜਰੂਰੀ ਹੈ ਤਾਂ ਜੋ ਉਨ੍ਹਾਂ ਨੂੰ ਆਪਣੀ ਫਸਲ ਘੱਟ ਕੀਮਤ ਉੱਤੇ ਵਹਿਣ ਲਈ ਮਜਬੂਰ ਨਾ ਹੋਣਾ ਪਵੇ।

ਇਸ ਸਮੇਂ ਮੰਡੀਆਂ ਵਿੱਚ ਬਾਸਮਤੀ 1121 ਅਤੇ 1718 ਦੀ ਨਵੀਂ ਫਸਲ ਪਹੁੰਚ ਰਹੀ ਹੈ ਅਤੇ ਜਿਆਦਾਤਰ ਕਿਸਾਨਾਂ ਨੂੰ ਫਿਲਹਾਲ ਇਹ ਜਾਣਕਾਰੀ ਨਹੀਂ ਹੈ ਕਿ ਇਸਦੇ ਇਸ ਸਮੇਂ ਕੀ ਰੇਟ ਚੱਲ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਕੀ ਸੰਭਾਵਨਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਇਸ ਸਮੇਂ ਬਾਸਮਤੀ 1121 ਅਤੇ 1718 ਦਾ ਕੀ ਰੇਟ ਚੱਲ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਬਾਸਮਤੀ ਦੇ ਰੇਟਾਂ ਦੀ ਕੀ ਸੰਭਾਵਨਾ ਰਹੇਗੀ।

ਸਭਤੋਂ ਪਹਿਲਾਂ ਪੰਜਾਬ ਦੀ ਮੂਨਕ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਬਾਸਮਤੀ 1401 ਇਸ ਸਮੇਂ 3480 ਰੁਪਏ ਤੋਂ 4005 ਰੁਪਏ ਪ੍ਰਤੀ ਕੁਇੰਟਲ ਤੱਕ ਵਿਕ ਰਹੀ ਹੈ। ਫਤਹਿਗੜ੍ਹ ਚੂੜ੍ਹੀਆਂ ਮੰਡੀ ਵਿੱਚ 1121 ਦਾ ਰੇਟ 3550 ਤੋਂ 4390 ਰੁਪਏ ਅਤੇ 1718 ਦਾ ਰੇਟ 3680 ਤੋਂ 3730 ਰੁਪਏ ਪ੍ਰਤੀ ਕੁਇੰਟਲ ਚੱਲ ਰਿਹਾ ਹੈ। ਇਸੇ ਤਰਾਂ ਬਾਕੀ ਮੰਡੀਆਂ ਵਿੱਚ ਬਾਸਮਤੀ 1121 ਅਤੇ 1718 ਦੇ ਰੇਟ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

https://youtu.be/4bMRxMatIPU?t=69

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com