ਆਪਣੇ ਬੈਂਕ ਖਾਤੇ ਵਿੱਚ ਕਦੇ ਨਾ ਰੱਖੋ 5 ਲੱਖ ਤੋਂ ਜਿਆਦਾ ਰੁਪਏ, ਨਹੀਂ ਤਾਂ ਹੋ ਜਾਵੇਗਾ ਭਾਰੀ ਨੁਕਸਾਨ

ਅੱਜ ਦੇ ਸਮੇਂ ਵਿੱਚ ਹਰ ਕਿਸੇ ਦਾ ਬੈਂਕ ਵਿੱਚ ਬਚਤ ਖਾਤਾ ਹੁੰਦਾ ਹੈ। ਪਰ ਜਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਸ ਬਚਤ ਖਾਤੇ ਵਿੱਚ ਕਿੰਨੀ ਰਾਸ਼ੀ ਰੱਖਣਾ ਸੇਫ ਹੈ। ਯਾਨੀ ਕਿ ਕਿਸੇ ਕਾਰਨ ਜੇਕਰ ਬੈਂਕ ਡੁੱਬ ਜਾਂਦਾ ਹੈ ਤਾਂ ਤੁਹਾਨੂੰ ਕਿੰਨੀ ਰਕਮ ਵਾਪਸ ਮਿਲੇਗੀ। ਦੱਸ ਦੇਈਏ ਕਿ ਇਸ ਨਿਯਮ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬਜਟ 2020 ਵਿੱਚ ਬਦਲ ਦਿੱਤਾ ਸੀ। ਇਸਦੇ ਅਨੁਸਾਰ ਤੁਹਾਡੀ ਬੈਂਕ ਵਿੱਚ ਰੱਖੀ 5 ਲੱਖ ਰੁਪਏ ਤੱਕ ਦੀ ਰਕਮ ਸੁਰੱਖਿਅਤ ਹੈ।

ਦਰਅਸਲ ਨਿਯਮ ਦੇ ਬਦਲਨ ਤੋਂ ਪਹਿਲਾਂ ਬੈਂਕ ਗਾਰੰਟੀ ਸਿਰਫ 1 ਲੱਖ ਰੁਪਏ ਸੀ। ਪਰ ਹੁਣ 4 ਫਰਵਰੀ 2020 ਤੋਂ ਇਸ ਨਿਯਮ ਨੂੰ ਲਾਗੂ ਕਰ ਦਿੱਤਾ ਗਿਆ ਹੈ। ਹੁਣ ਕਿਸੇ ਬੈਂਕ ਦੇ ਡੁੱਬਣ ‘ਤੇ ਤੁਹਾਡੇ ਖਾਤੇ ਵਿੱਚ ਜਮਾਂ 5 ਲੱਖ ਰੁਪਏ ਤੱਕ ਸੁਰੱਖਿਅਤ ਹਨ। ਯਾਨੀ ਜੇਕਰ ਕਿਸੇ ਦੇ ਅਕਾਉਂਟ ਵਿੱਚ 10 ਲੱਖ ਰੁਪਏ ਅਤੇ ਅਲੱਗ ਤੋਂ FD ਵੀ ਕਰਾਈ ਹੋਈ ਹੈ। ਅਜਿਹੇ ਵਿੱਚ ਬੈਂਕ ਡੁੱਬਣ ਜਾਂ ਦਿਵਾਲੀਆ ਹੋਣ ਉੱਤੇ ਤੁਹਾਨੂੰ ਸਿਰਫ 5 ਲੱਖ ਰੁਪਏ ਦੀ ਰਕਮ ਇੰਸ਼ੋਰਡ ਹੋਵੇਗੀ।

SBI ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਤੁਹਾਡੇ ਦੁਆਰਾ ਬੈਂਕ ਵਿੱਚ ਜਮਾਂ ਕੀਤੇ ਗਏ ਪੈਸੇ ਦੀ ਸੁਰੱਖਿਆ ਦੀ ਜ਼ਿੰਮੇਦਾਰੀ ਸਰਕਾਰ ਦੀ ਹੁੰਦੀ ਹੈ। ਸਰਕਾਰ ਕਿਸੇ ਬੈਂਕ ਨੂੰ ਡੁੱਬਣ ਨਹੀਂ ਦੇ ਸਕਦੀ, ਕਿਉਂਕਿ ਇਸਦੀ ਭਰਪਾਈ ਸਰਕਾਰ ਨੂੰ ਕਰਨੀ ਪੈਂਦੀ ਹੈ। ਕਿਸੇ ਬੈਂਕ ਦੇ ਡੁੱਬਣ ਤੇ ਸਰਕਾਰ ਇੱਕ ਪਲਾਨ ਤਿਆਰ ਕਰਦੀ ਹੈ ਅਤੇ ਇਸਦੇ ਤਹਿਤ ਬੈਂਕ ਦੀ ਲਾਇਬਿਲਿਟੀ ਨੂੰ ਕੈਂਸਿਲ ਵੀ ਕੀਤਾ ਜਾ ਸਕਦਾ ਹੈ।

ਮਾਹਿਰਾਂ ਦੇ ਅਨੁਸਾਰ ਪਿਛਲੇ 50 ਸਾਲ ਵਿੱਚ ਦੇਸ਼ ਵਿੱਚ ਸ਼ਾਇਦ ਹੀ ਕੋਈ ਬੈਂਕ ਦਿਵਾਲਿਆ ਹੋਇਆ ਹੈ। ਪਰ ਫਿਰ ਵੀ ਤੁਸੀ ਵੱਖ ਵੱਖ ਬੈਂਕਾਂ ਵਿੱਚ ਆਪਣਾ ਪੈਸਾ ਰੱਖਕੇ ਖ਼ਤਰੇ ਨੂੰ ਘਟਾ ਸਕਦੇ ਹੋ। ਜਮਾਂ ਬੀਮਾ ਕਵਰ ਨੂੰ 1 ਲੱਖ ਰੁਪਏ ਤੋਂ 5 ਲੱਖ ਰੁਪਏ ਤੱਕ ਵਧਾਉਣ ਦਾ ਇਹ ਬਦਲਾਅ ਲਗਭਗ 27 ਸਾਲ ਯਾਨੀ 1993 ਤੋਂ ਬਾਅਦ ਪਹਿਲੀ ਵਾਰ ਕੀਤਾ ਗਿਆ ਹੈ। ਇਸੇ ਤਰ੍ਹਾਂ ਇਸਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਧਾਇਆ ਜਾ ਸਕਦਾ ਹੈ।

Leave a Reply

Your email address will not be published. Required fields are marked *