ਇਸ ਤਰਾਂ ਕਰੋ ਅਵਾਰਾ ਪਸ਼ੂਆਂ ਤੋਂ ਖੇਤਾਂ ਦੀ ਰੱਖਿਆ

November 23, 2017

ਪੰਜਾਬ ਵਿੱਚ ਅਵਾਰਾਂ ਪਸ਼ੂਆਂ ਗਾਵਾਂ,ਨੀਲ ਗਾਉ,ਜੰਗਲੀ ਸੂਰ ਆਦਿ ਨੇ ਕਿਸਾਨਾਂ ਦੀ ਨੀਂਦ ਹਰਾਮ ਕਰ ਰੱਖੀ ਹੈ। ਕਿਸਾਨ ਗਰੁੱਪ ਬਣਾ ਕੇ ਖੁੱਲੇ ਅਸਮਾਨ ਹੇਠ ਅਵਾਰਾ ਪਸ਼ੂਆਂ ਤੋਂ ਕਣਕ ਦੀ ਰਾਖੀ ਲਈ ਪਹਿਰਾ ਦੇਣ ਲਈ ਮਜ਼ਬੂਰ ਹਨ। ਇੰਨਾ ਦਿਨਾਂ ਵਿੱਚ ਪੰਜਾਬ ਦੇ ਪਿੰਡਾਂ ‘ਚ ਕਿਸਾਨ ਆਪਣੀਆਂ ਫਸਲਾਂ ‘ਚੋਂ ਬਾਹਰ ਕੱਢਣ ਲਈ ਉੱਚੀਆਂ ਹੇਕਾਂ ਮਾਰਦੇ ਸੁਣਾਈ ਦਿੰਦੇ ਹਨ ।ਪਰ ਕੁਝ ਅਜਿਹੇ ਤਰੀਕੇ ਹਨ ਜਿਨ੍ਹਾਂ ਨੂੰ ਵਰਤ ਕੇ ਤੁਸੀਂ ਜਾਨਵਰਾਂ ਨੂੰ ਆਪਣੇ ਖੇਤਾਂ ਤੋਂ ਦੂਰ ਰੱਖ ਸਕਦੇ ਹੋ

ਰਸਾਇਣਿਕ ਤਰੀਕੇ

ਨੀਲਬੋ(Neelbo) ਇਕ ਰਸਾਇਣਿਕ ਦਵਾਈ ਹੈ ਜਿਸਦੀ ਵਰਤੋਂ ਖੇਤ ਤੋਂ ਜੰਗਲੀ ਜਾਨਵਰਾਂ ਨੂੰ ਦੂਰ ਰੱਖਣ ਵਾਸਤੇ ਕੀਤੀ ਜਾਂਦੀ ਹੈ ।ਇਹ ਮੁੱਖ ਤੋਰ ਤੇ ਰੋਜ਼ (ਨੀਲ ਗਾਉ ),ਜੰਗਲੀ ਸੂਰ ,ਤੇ ਗਾਵਾਂ ਨੂੰ ਖੇਤਾਂ ਤੋਂ ਦੂਰ ਰੱਖਣ ਵਾਸਤੇ ਤਿਆਰ ਕੀਤੀ ਹੈ ।ਇਸ ਦਵਾਈ ਦੀ ਇਕ ਖਾਸੀਅਤ ਇਹ ਹੈ ਕੇ ਇਸ ਵਿਚ ਕੋਈ ਜਹਿਰੀਲਾ ਤੱਤ ਨਹੀਂ ਹੈ । ਇਸ ਲਈ ਇਸਦੇ ਸੰਪਰਕ ਵਿਚ ਆਉਣ ਵਾਲੇ ਜਾਨਵਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਉਂਦੀ ।

ਵਰਤੋਂ ਕਿਵੇਂ ਕਰੀਏ 

ਇਸਨੂੰ ਵਰਤਣਾ ਬਹੁਤ ਹੀ ਆਸਾਨ ਹੈ ਸਭ ਤੋਂ ਪਹਿਲਾਂ ਬਾਲਟੀ ਦੇ ਵਿਚ ਇਕ ਹਿੱਸਾ ਨੀਲਬੋ ਤੇ 5 ਹਿੱਸੇ ਪਾਣੀ ਦਾ ਘੋਲ ਤਿਆਰ ਕਰੋ । ਇਕ ਏਕੜ ਵਿਚ ਇਸਦੀ ਮਾਤਰਾ 500ml ਹੁੰਦੀ ਹੈ ।ਹੁਣ ਇਕ ਲੰਬੀ ਜੂਟ ਦੀ ਰੱਸੀ ਲਓ ਤੇ ਉਸਨੂੰ ਇਸ ਘੋਲ ਵਿਚ ਡਬੋ ਦਿਓ । ਫੇਰ ਇਸ ਰੱਸੀ ਨਾਲ ਆਪਣੇ ਖੇਤ ਦੇ ਦੁਆਲੇ ਇਸ ਰੱਸੀ ਦੀ ਵਾੜ ਕਰ ਦਿਓ । ਰੱਸੀ ਦੀ ਉਚਾਈ ਇਕ ਫੁੱਟ ਤਕ ਰੱਖੋ ।ਇਸਦਾ ਅਸਰ 30 -40 ਦਿਨ ਰਹਿੰਦਾ ਹੈ । ਇਸਦਾ ਮੁਸ਼ਕ ਅਜਿਹਾ ਹੈ ਕੇ ਕੋਈ ਜਾਨਵਰ ਇਸਦੇ ਨੇੜੇ ਨਹੀਂ ਆਉਂਦਾ ।ਇਸਤੋਂ ਇਲਾਵਾ ਤੁਸੀਂ ਇਸਦੀ ਇਕ ਹਿੱਸਾ ਨੀਲਬੋ ਤੇ 50 ਹਿੱਸੇ ਪਾਣੀ ਦਾ ਘੋਲ ਤਿਆਰ ਕਰਕੇ ਕਰੋ ਆਪਣੇ ਖੇਤ ਦੇ ਦੁਆਲੇ ਸਪਰੇ ਵੀ ਕਰ ਸਕਦੇ ਹੋ ।ਇਸਤੋਂ ਇਲਾਵਾ ਇੱਕ ਲਿਟਰ ਪਾਣੀ ਵਿੱਚ ਇੱਕ ਢੱਕਣ ਫਿਨਾਇਲ ਦੇ ਘੋਲ ਦੇ ਛਿੜਕਾ ਨਾਲ ਵੀ ਫਸਲਾਂ ਨੂੰ ਬਚਾਇਆ ਜਾ ਸਕਦਾ ਹੈ ।

ਦੂਸਰੇ ਤਰੀਕੇ

  • ਖੇਤ ਦੇ ਚਾਰੇ ਪਾਸੇ ਕੰਡੀਆਂਵਾਲੀ ਤਾਰ , ਬਾਂਸ ਦੀਆਂ ਫੱਟੀਆਂ ਜਾਂ ਚਮਕੀਲੀ ਬੈਂਡ ਨਾਲ ਘੇਰਾਬੰਦੀ ਕਰੋ ।
  • ਖੇਤ ਦੀ ਫਿਰਨੀ ਤੇ ਕਰੌਂਦਾ , ਰਤਨਜੋਤ , ਤੁਲਸੀ , ਮੇਂਥਾ ,ਆਦਿ ਦੇ ਬੂਟੇ ਲਾਉਣ ਨਾਲ ਵੀ ਪਸ਼ੂ ਨੇੜੇ ਨਹੀਂ ਆਉਂਦੇ ।
  • ਖੇਤ ਵਿੱਚ ਆਦਮੀ ਦਾ ਪੁਤਲਾ ਬਣਾਕੇ ਖੜਾ ਕਰਨ ਨਾਲ ਰਾਤ ਨੂੰ ਪਸ਼ੂ ਵੇਖਕੇ ਡਰ ਜਾਂਦੇ ਹਨ।
  • ਨੀਲਗਾਉ ਦੇ ਗੋਬਰ ਦਾ ਘੋਲ ਬਣਾਕੇ ਖੇਤਾਂ ਦੇ ਚਾਰੇ ਪਾਸੇ ਇੱਕ ਮੀਟਰ ਅੰਦਰ ਫਸਲਾਂ ਉੱਤੇ ਛਿੜਕਾ ਕਰਨ ਨਾਲ ਫਸਲਾਂ ਦੀ ਸੁਰੱਖਿਆ ਕੀਤੀ ਜਾ ਸਕਦੀ ਹੈ । ਇਸ ਨਾਲ ਨੀਲਗਾਉ ਇਸਨੂੰ ਕਦੇ ਵੀ ਨਹੀਂ ਖਾਂਦੀ ।
  • ਗਧੇ ਦੀ ਲਿੱਦ , ਪੋਲਟਰੀ ਦੀਆਂ ਬਿਠਾਂ, ਗੋਮੂਤਰ , ਗਲੀਆਂ ਸੜੀਆਂ ਸਬਜੀਆਂ ਦੀਆਂ ਪੱਤੀਆਂ ਦਾ ਘੋਲ ਬਣਾਕੇ ਫਸਲਾਂ ਉੱਤੇ ਛਿੜਕਾ ਕਰਨ ਨਾਲ ਵੀ ਪਸ਼ੂ ਖੇਤਾਂ ਦੇ ਕੋਲ ਨਹੀਂ ਫਟਕਦੇ ।