ਆਉਣ ਵਾਲੇ ਦਿਨਾਂ ਦੌਰਾਨ ਇਸ ਤਰਾਂ ਰਹਿ ਸਕਦਾ ਹੈ ਪੰਜਾਬ ਦਾ ਮੌਸਮ

ਲੂ ਤੋ ਪਹਿਲਾ ਹੀ ਤੰਗ ਪੰਜਾਬ ਵਾਸੀਆ ਨੂੰ ਪਿਛਲੀਆ ਦੋ ਰਾਤਾ ਦੀ ਅਸਹਿਣ ਸ਼ੀਲ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸਦਾ ਮੁੱਖ ਕਾਰਨ ਅਰਬ ਸਾਗਰ ਤੋ ਹਵਾ ਥਾਰ ਰੇਗਿਸਤਾਨ ਹੁੰਦੀ ਹੋਈ ਪੰਜਾਬ ਪਹੁੰਚ ਰਹੀ ਹੈ । ਹਵਾ ਦੀ ਗਤੀ ਥਾਰ ਉਪਰ ਤੇਜ ਹੈ ਇਸ ਨਾਲ ਉਥੋ ਗਰਦ ਤੇ ਰੇਤਾ ਉਠ ਕੇ ਪੰਜਾਬ ਦੇ ਜਿਆਦਾਤਰ ਭਾਗਾ ਵਿਚ ਪਹੁੰਚ ਗਿਆ ਹੈ ।

ਪਰ ਦੱਖਣੀ ਹਵਾ ਵਿਚ ਨਮੀ ਵੀ ਵੱਧ ਰਹੀ ਹੈ ਜਿਸ ਨਾਲ ਅੱਜ ਦੁਪਹਿਰ ਬਾਅਦ ਕਦੇ ਵੀ ਮੀਂਹ ਹਨੇਰੀਆ ਦਾ ਦੌਰ ਸੁਰੂ ਹੋ ਸਕਦਾ ਹੈ ਜਿਹੜਾ 3-4 ਦਿਨ ਤੱਕ ਚੱਲਦਾ ਰਹੇਗਾ ਇਸ ਨਾਲ ਗਰਮੀ ਚੇ ਲੋ ਤੋ ਰਾਹਤ ਮਿਲੇਗੀ 7 ਤਰੀਕ ਤੋ ਮੀਂਹ ਦੇ ਜਿਆਦਾਤਰ ਆਸਾਰ ਹਨ ।

ਆਉਣ ਵਾਲੇ 24 ਘੰਟਿਆਂ ਦੌਰਾਨ ਕਿਤੇ-ਕਿਤੇ ਤੇ ਉਸ ਤੋਂ ਬਾਅਦ ਕਈ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਸ਼/ਛਿੱਟੇ ਪੈਣ ਦਾ ਅਨੁਮਾਨ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਇਹ ਅਨੁਮਾਨ ਅੱਜ ਖੇਤੀ ਮੌਸਮ ਸਲਾਹਕਾਰ ਬੁਲੇਟਨ ਵਿੱਚ ਜਾਰੀ ਕੀਤਾ ਹੈ।

ਯੂਨੀਵਰਸਿਟੀ ਮੁਤਾਬਕ ਆਉਣ ਵਾਲੇ 2-3 ਦਿਨਾਂ ਦੌਰਾਨ ਕਿਤੇ-ਕਿਤੇ ਛਿੱਟੇ ਪੈਣ ਦੇ ਨਾਲ ਤੇਜ਼ ਹਵਾਵਾਂ ਚੱਲਣ ਨਾਲ ਦਾ ਵੀ ਅਨੁਮਾਨ ਹੈ। ਇਨ੍ਹਾਂ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ 35-40 ਤੇ ਘੱਟ ਤੋਂ ਘੱਟ ਤਾਪਮਾਨ 25-28 ਡਿਗਰੀ ਸੈਂਟੀਗਰੇਡ ਰਹਿਣ ਦਾ ਅਨੁਮਾਨ ਹੈ। ਇਨ੍ਹਾਂ ਦਿਨਾਂ ਵਿੱਚ ਹਵਾ ਵਿੱਚ ਵੱਧ ਤੋਂ ਵੱਧ ਨਮੀ 26-58% ਤੇ ਘੱਟ ਤੋਂ ਘੱਟ ਨਮੀ 13-31% ਤੱਕ ਰਹਿਣ ਦਾ ਅਨੁਮਾਨ ਹੈ।

ਆਉਣ ਵਾਲੇ ਦਿਨਾਂ ਵਿੱਚ ਤੇਜ਼ ਹਵਾਵਾਂ ਚੱਲਣ ਨਾਲ ਬਾਰਸ਼ ਦੀ ਸੰਭਾਵਨਾ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਫ਼ਸਲਾਂ ਤੇ ਕੋਈ ਵੀ ਸਪਰੇਅ ਆਦਿ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।ਝੋਨਾ ਤੇ ਹੋਰ ਫ਼ਸਲਾਂ ਲਗਾਉਣ ਵਾਲੇ ਕਿਸਾਨਾਂ ਲਈ ਰਾਹਤ ਦੀ ਖ਼ਬਰ ਹੈ